Thursday , May 16 2024
Home / ਭਾਰਤ / ਪੋਲਿਟਿਕਸ / ਭ੍ਰਿਸ਼ਟਾਚਾਰ ਵਿਰੁਧ ਸਰਕਾਰ ਦੀ ਲੜਾਈ ਜਾਰੀ ਰਹੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਭ੍ਰਿਸ਼ਟਾਚਾਰ ਵਿਰੁਧ ਸਰਕਾਰ ਦੀ ਲੜਾਈ ਜਾਰੀ ਰਹੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਭ੍ਰਿਸ਼ਟਾਚਾਰ ਵਿਰੁਧ ਸਰਕਾਰ ਦੀ ਲੜਾਈ ਜਾਰੀ ਰਹੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ  

ਸਾਹਿਬਗੰਜ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਕਿਹਾ ਕਿ ਭ੍ਰਿਸ਼ਟਾਚਾਰ ਵਿਰੁਧ ਉਨ੍ਹਾਂ ਦੀ ਸਰਕਾਰ ਦੀ ਲੜਾਈ ਜਾਰੀ ਰਹੇਗੀ ਅਤੇ ਦੇਸ਼ ਨੂੰ ਉਹ ਮੁੜ ਇਮਾਨਦਾਰੀ ਦੇ ਯੁਗ ਵਲ ਲਿਜਾਣਗੇ। ਪ੍ਰਧਾਨ ਮੰਤਰੀ ਨੇ ਇਥੇ ਗੰਗਾ ਉਤੇ ਬਣਨ ਵਾਲੇ ਕਰੀਬ 2226 ਕਰੋੜ ਰੁਪਏ ਦੇ ਪੁਲ ਦਾ ਨੀਂਹ-ਪੱਥਰ ਰਖਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਾਲੇ ਧਨ ਅਤੇ ਭ੍ਰਿਸ਼ਟਾਚਾਰ ਵਿਰੁਧ ਅਪਣੀ ਜੰਗ ਨੂੰ ਤੇਜ਼ੀ ਨਾਲ ਅੱਗੇ ਵਧਾ ਰਹੀ ਹੈ ਅਤੇ ਕਿਸੇ ਵੀ ਕੀਮਤ ‘ਤੇ ਭ੍ਰਿਸ਼ਟਾਚਾਰ ਵਿਰੁਧ ਇਹ ਲੜਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਗ਼ਰੀਬਾਂ ਨੂੰ ਲੁਟਿਆ, ਉਨ੍ਹਾਂ ਨੂੰ ਗ਼ਰੀਬਾਂ ਦਾ ਪੈਸਾ ਵਾਪਸ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਹਾਕਿਆਂ ਵਿਚ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਨੇ ਦੇਸ਼ ਨੂੰ ਬਰਬਾਦ ਕਰ ਦਿਤਾ ਹੈ। ਇਹ ਇਕ ਅਜਿਹੀ ਬੀਮਾਰੀ ਸੀ ਜਿਸ ਨੂੰ ਇਕ ਥਾਂ ਤੋਂ ਬੰਦ ਕਰੋ ਤਾਂ ਦੂਜੀ ਥਾਂ ਨਿਕਲ ਆਉਂਦੀ ਸੀ। ਭਾਰਤ ਦੀ ਵਿਵਸਥਾ ਨੂੰ ਭ੍ਰਿਸ਼ਟਾਚਾਰ ਰੂਪ ਸਿਊਂਕ ਨੇ ਜਕੜ ਲਿਆ ਸੀ ਪਰ ਹੁਣ ਉਨ੍ਹਾਂ ਦੀ ਸਰਕਾਰ ਨੇ ਨੋਟਬੰਦੀ ਅਤੇ ਹੋਰ ਅਨੇਕ ਸਾਧਨਾਂ ਰਾਹੀਂ ਭ੍ਰਿਸ਼ਟਾਚਾਰ ਰੂਪੀ ਇਸ ਸਿਊਂਕ ਨੂੰ ਤਬਾਹ ਕਰਨ ਦਾ ਕੰਮ ਪੂਰੀ ਦ੍ਰਿੜ੍ਹਤਾ ਨਾਲ ਆਰੰਭ ਕਰ ਦਿਤਾ ਹੈ ਅਤੇ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਵਿਰੁਧ ਸਾਡੀ ਇਹ ਲੜਾਈ ਜਾਰੀ ਰਹੇਗੀ।
ਉਨ੍ਹਾਂ ਫ਼ਖ਼ਰ ਨਾਲ ਕਿਹਾ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਵਿਚ ਇਮਾਨਦਾਰੀ ਨਾਲ ਜ਼ਿੰਦਗੀ ਗੁਜ਼ਾਰਨ ਦਾ ਜਜ਼ਬਾ ਪੈਦਾ ਹੋਇਆ ਹੈ ਅਤੇ ਬਿਨਾਂ ਲੁੱਟ ਅਤੇ ਚੋਰੀ ਤੋਂ ਵੀ ਸੁੱਖ ਨਾਲ ਜ਼ਿੰਦਾ ਰਿਹਾ ਜਾ ਸਕਦਾ ਹੈ। ਦੇਸ਼ ਦੀ ਵਿਵਸਥਾ ਵਿਚ ਇਹ ਇਕ ਵੱਡੀ ਤਬਦੀਲੀ ਹੈ। ਨੌਜਵਾਨ ਪੀੜ੍ਹੀ ਵਿਚ ਪੈਦਾ ਹੋਏ ਜਜ਼ਬੇ ਨਾਲ ਉੁਹ ਦੇਸ਼ ਨੂੰ ਇਮਾਨਦਾਰੀ ਦੇ ਦੌਰ ਵਲ ਲਿਜਾਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ 2022 ਵਿਚ ਦੇਸ਼ ਦੀ ਅਜ਼ਾਦੀ ਦੇ 75 ਸਾਲ ਪੂਰੇ ਹੋ ਰਹੇ ਹਨ ਅਤੇ ਅਜ਼ਾਦ ਭਾਰਤ ਦੇ ਸੁਪਨੇ ਪੂਰੇ ਹੋਣ, ਇਸ ਦੀ ਕਲਪਨਾ ਸਾਡੇ ਸ਼ਹੀਦਾਂ ਨੇ ਵੀ ਕੀਤੀ ਸੀ ਪਰ ਹੁਣ ਹਕੀਕਤ ਵਿਚ ਉਨ੍ਹਾਂ ਨੂੰ ਪੂਰਾ ਕਰਨ ਦਾ ਸਮਾਂ ਆ ਗਿਆ ਹੈ।
ਉਨ੍ਹਾਂ ਕਿਹਾ ਕਿ ਅਪਣੇ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਜੇ 5 ਸਾਲ ਦੇਸ਼ ਦੀ ਭਲਾਈ ਦਾ ਅਸੀਂ ਸਾਰੇ ਸੰਕਲਪ ਲਈਏ ਅਤੇ ਯਕੀਨ ਮੰਨੀਏ ਕਿ 125 ਕਰੋੜ ਦੀ ਭਾਰਤੀ ਜਨਤਾ ਜੇ ਇਕ-ਇਕ ਕੰਮ ਵੀ ਇਮਾਨਦਾਰੀ ਨਾਲ ਪੂਰਾ ਕਰਨ ਦਾ ਦੇਸ਼ ਦੇ ਹਿਤ ਵਿਚ ਅਹਿਦ ਕਰਦੀ ਹੈ ਤਾਂ ਅਗਲੇ 5 ਸਾਲਾਂ ਵਿਚ ਦੇਸ਼ 125 ਕਰੋੜ ਕਦਮ ਅੱਗੇ ਵਧ ਜਾਵੇਗਾ।

About Admin

Check Also

ਅੱਜ ਪੰਜਾਬ ਸਮੇਤ ਦੇਸ਼ ਦੇ 13 ਸੂਬਿਆਂ ‘ਚ ਭਿਆਨਕ ਤੂਫਾਨ ਤੇ ਮੀਂਹ ਸੰਭਾਵਨਾ

ਪੰਜਾਬ, ਹਰਿਆਣਾ ਤੇ ਹਿਮਾਚਲ ਸਮੇਤ ਦੇਸ਼ ਦੇ 13 ਵੱਖ-ਵੱਖ ਸੂਬਿਆਂ ‘ਚ ਸੋਮਵਾਰ ਨੂੰ ਭਿਆਨਕ ਤੂਫਾਨ …

WP Facebook Auto Publish Powered By : XYZScripts.com