Saturday , May 18 2024
Home / ਦੁਨੀਆਂ / ਅਗਵਾ ਭਾਰਤੀਆਂ ਦੀ ਰਿਹਾਈ ਲਈ ਕੋਈ ਕਸਰ ਨਹੀਂ ਛੱਡਾਂਗੇ: ਸਲਾਹੁਦੀਨ ਰੱਬਾਨੀ

ਅਗਵਾ ਭਾਰਤੀਆਂ ਦੀ ਰਿਹਾਈ ਲਈ ਕੋਈ ਕਸਰ ਨਹੀਂ ਛੱਡਾਂਗੇ: ਸਲਾਹੁਦੀਨ ਰੱਬਾਨੀ

ਹਥਿਆਰਬੰਦ ਤਾਲਿਬਾਨ ਲੜਾਕਿਆਂ ਵੱਲੋਂ ਅਫ਼ਗ਼ਾਨਿਸਤਾਨ ਦੇ ਉੱਤਰੀ ਬਾਗਲਾਨ ਸੂਬੇ ਤੋਂ 7 ਭਾਰਤੀ ਇੰਜੀਨੀਅਰਾਂ ਨੂੰ ਅਗਵਾ ਕਰਣ ਤੋਂ ਬਾਅਦ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਸਲਾਹੁਦੀਨ ਰੱਬਾਨੀ ਨੇ ਭਾਰਤ ਦੇ ਨਵੇਂ ਚੁਣੇ ਗਏ ਰਾਜਦੂਤ ਵਿਨੈ ਕੁਮਾਰ ਨੂੰ ਭਰੋਸਾ ਦਿੱਤਾ ਕਿ ਅਫਗਾਨ ਸੁਰੱਖਿਆ ਫੋਰਸ ਅਗਵਾ ਹੋਏ 7 ਭਾਰਤੀ ਇੰਜੀਨੀਅਰਾਂ ਦੀ ਸੁਰੱਖਿਅਤ ਰਿਹਾਈ ਯਕੀਨੀ ਕਰਨ ਵਿਚ ਕੋਈ ਕਸਰ ਨਹੀਂ ਛੱਡੇਗੀ।

ਭਾਰਤੀ ਰਾਜਦੂਤ ਨਾਲ ਮੁਲਾਕਾਤ ਦੌਰਾਨ ਰੱਬਾਨੀ ਨੇ ਭਾਰਤੀ ਇੰਜੀਨੀਅਰਾਂ ਦੇ ਅਗਵਾ ਕੀਤੇ ਜਾਣ ‘ਤੇ ਦੁੱਖ ਜ਼ਾਹਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸੁਰੱਖਿਅਤ ਰਿਹਾਈ ਲਈ ਅਫਗਾਨ ਫੋਰਸ ਕੋਈ ਕਸਰ ਨਹੀਂ ਛੱਡੇਗੀ। 7 ਭਾਰਤੀ ਇੰਜੀਨੀਅਰਾਂ ਦੀ ਅਗਵਾਈ ਨੂੰ ਲੈ ਕੇ ਰੱਬਾਨੀ ਨੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਵੀ ਫੋਨ ‘ਤੇ ਗੱਲਬਾਤ ਕੀਤੀ।
ਸੁਸ਼ਮਾ ਨੇ ਇੰਜੀਨੀਅਰਾਂ ਨੂੰ ਅਗਵਾ ਕਰਨ ‘ਤੇ ਭਾਰਤ ਦੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ ਅਤੇ ਉਨ੍ਹਾਂ ਦਾ ਪਤਾ ਲਾਉਣ ਅਤੇ ਰਿਹਾਈ ‘ਚ ਮਦਦ ਦੀ ਬੇਨਤੀ ਕੀਤੀ। ਇੱਥੇ ਦੱਸ ਦੇਈਏ ਕਿ 7 ਭਾਰਤੀ ਇੰਜੀਨੀਅਰ ਇਕ ਬਿਜਲੀ ਸਬ-ਸਟੇਸ਼ਨ ਦੇ ਨਿਰਮਾਣ ਕੰਮ ਨਾਲ ਜੁੜੇ ਹੋਏ ਸਨ। ਇਹ ਸਾਰੇ ਭਾਰਤੀ ਐਤਵਾਰ ਨੂੰ ਪ੍ਰਾਜੈਕਟ ਦਾ ਨਿਰੀਖਣ ਕਰਨ ਜਾ ਰਹੇ ਸਨ, ਉਸੇ ਦੌਰਾਨ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ ਸੀ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਪਾਕਿਸਤਾਨ ਨੇ ਵੀ ਲਾਈ ਇਹ ਪਾਬੰਦੀ ਭਾਰਤ ਤੇ

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ‘ਚ ਆਈ ਆਪਸੀ ਦਰਾਰ ਕਾਰਨ ਭਾਰਤ ਅਤੇ ਪਾਕਿ …

WP Facebook Auto Publish Powered By : XYZScripts.com