ਕਿਸਮਤ ਕਦੋਂ ਪਲਟ ਜਾਏ ਇਸ ਦਾ ਕਿਸੇ ਨੂੰ ਪਤਾ ਨਹੀਂ ਹੁੰਦਾ। ਕੁੱਝ ਇਸ ਤਰ੍ਹਾਂ ਹੀ ਭਾਰਤੀ ਮੂਲ ਦੇ ਅਨੀਲ ਵਰਗੀਜ ਥੇਵਰੀਲ ਨਾਂ ਦੇ ਇਸ ਸ਼ਖਸ ਦੀ ਕਿਸਮਤ ਪਲਟੀ ਕਿ ਉਹ ਕਰੋੜਪਤੀ ਬਣ ਗਏ। ਦਰਅਸਲ 50 ਸਾਲਾ ਅਨੀਲ ਵਰਗੀਜ ਥੇਵਰੀਲ ਕੁਵੈਤ ਵਿਚ ਐਗਜ਼ੀਕਿਊਟਿਵ ਅਸਿਸਟੈਂਟ ਦੇ ਅਹੁਦੇ ‘ਤੇ ਕੰਮ ਕਰਦੇ ਹਨ। ਇਕ ਖਬਰ ਮੁਤਾਬਕ ਅਨੀਲ ਨੇ ਜੋ ਲਾਟਰੀ ਜਿੱਤੀ ਹੈ, ਉਸ ਟਿਕਟ ਦਾ ਨੰਬਰ ਉਨ੍ਹਾਂ ਦੇ ਬੇਟੇ ਦੇ ਜਨਮਦਿਨ ਦੀ ਤਰੀਕ ਨਾਲ ਮਿਲਦਾ-ਜੁਲਦਾ ਹੈ। ਉਨ੍ਹਾਂ ਨੂੰ ਆਬੂਧਾਬੀ ਇੰਟਰਨੈਸ਼ਨਲ ਏਅਰਪੋਰਟ ‘ਤੇ ਆਯੋਜਿਤ ਬਿੱਗ ਟਿਕਟ ਮਿਲੀਨੀਅਰ ਡ੍ਰਾਅ ਦਾ ਜੇਤੂ ਐਲਾਨ ਕੀਤਾ ਗਿਆ ਹੈ। ਇਸ ਲਾਟਰੀ ਨੂੰ ਜਿੱਤ ਕੇ ਉਨ੍ਹਾਂ ਨੇ 7 ਮਿਲੀਅਨ ਭਾਵ 12 ਕਰੋੜ ਰੁਪਏ ਆਪਣੇ ਨਾ ਕਰ ਲਏ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਵਿਚ 8 ਲੋਕਾਂ ਨੇ ਲਾਟਰੀ ਜਿੱਤੀ, ਜਿਸ ਵਿਚ 6 ਭਾਰਤੀ ਹੀ ਹਨ।
ਜੈਤੂ ਅਨੀਲ ਵਰਗੀਜ ਕੁਵੈਤ ਵਿਚ ਕਰੀਬ 20 ਸਾਲਾਂ ਤੋਂ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰਾ ਬੇਟਾ ਮੇਰੇ ਲਈ ਲੱਕੀ ਚਾਰਮ ਹੈ, ਜੋ ਕੇਰਲ ਵਿਚ ਪੜ੍ਹਾਈ ਕਰ ਰਿਹਾ ਹੈ। ਮੈਂ ਆਨਲਾਈਨ ਟਿਕਟ ਖਰੀਦੀ ਅਤੇ 11197 ਨੰਬਰ ਚੁਣਿਆ, ਕਿਉਂਕਿ ਮੇਰੇ ਬੇਟੇ ਦੇ ਜਨਮਦਿਨ ਦੀ ਤਰੀਕ 11/97 ਹੈ। ਮੈਂ ਬਿੱਗ ਟਿਕਟ ਵਿਚ ਦੂਜੀ ਵਾਰ ਕਿਸਮਤ ਅਜ਼ਮਾਈ ਸੀ। ਮੈਂ ਸੋਚਿਆ ਵੀ ਨਹੀਂ ਸੀ ਕਿ ਮੈਂ ਇਹ ਲਾਟਰੀ ਜਿੱਤ ਜਾਵਾਂਗਾ। ਉਨ੍ਹਾਂ ਕਿਹਾ ਕਿ ਹਾਲ ਹੀ ਦੇ ਸਮੇਂ ਵਿਚ ਉਹ ਕਾਫੀ ਬੁਰੇ ਦੌਰ ਵਿਚੋਂ ਲੰਘੇ ਹਨ। ਅੱਗੇ ਉਨ੍ਹਾਂ ਕਿਹਾ ਕਿ ਮੈਂ ਹੁਣ ਕਾਫੀ ਖੁਸ਼ ਹਾਂ। ਹੁਣ ਮੈਂ ਇਹ ਤੈਅ ਕਰਨਾ ਹੈ ਕਿ ਲਾਟਰੀ ਵਿਚ ਜਿੱਤੀ ਇਸ ਰਕਮ ਦਾ ਕੀ ਕਰਨਾ ਹੈ। ਦੱਸ ਦਈਏ ਕਿ ਬਾਕੀ ਜੇਤੂਆਂ ਦੇ ਨਾਂ ਮੰਗਲਵਾਰ ਨੂੰ ਹੀ ਐਲਾਨ ਕਰ ਦਿੱਤੇ ਗਏ ਸਨ। ਹਰ ਇਕ ਜੇਤੂ ਨੂੰ 100,000 ਦਿਰਹਮ ਦਿੱਤੇ ਗਏੇ। ਇਨ੍ਹਾਂ ਵਿਚੋਂ ਇਕ ਬੰਗਲਾਦੇਸ਼ ਅਤੇ ਇਕ ਮੋਰੱਕੋ ਦਾ ਜੇਤੂ ਸੀ ਅਤੇ ਬਾਕੀ ਸਾਰੇ ਜੇਤੂ ਭਾਰਤੀ ਸਨ।