Saturday , May 18 2024
Home / Uncategorized / ਅਜੀਤ ਨਗਰ ਵਿਖੇ 12ਵੀਂ ਜਮਾਤ ਦੀ ਵਿਦਿਆਰਥਣ ਨੂੰ ਨਹੀਂ ਦੇਣ ਦਿੱਤੀ ਪ੍ਰੀਖਿਆ ਇਸ ਕਾਰਨ

ਅਜੀਤ ਨਗਰ ਵਿਖੇ 12ਵੀਂ ਜਮਾਤ ਦੀ ਵਿਦਿਆਰਥਣ ਨੂੰ ਨਹੀਂ ਦੇਣ ਦਿੱਤੀ ਪ੍ਰੀਖਿਆ ਇਸ ਕਾਰਨ

ਦਸਵੀਂ ਅਤੇ ਬਾਰਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਬੱਚਿਆਂ ਵਲੋਂ ਚੰਗੇ ਨਤੀਜਿਆਂ ਲਈ ਪੂਰੀ ਮਿਹਨਤ ਲਗਾਈ ਜਾ ਰਹੀ ਹੈ। ਨਿਯਮਾਂ ਅਨੁਸਾਰ ਬੱਚਿਆਂ ਨੂੰ ਸਮੇਂ ਤੇ ਪਹੁੰਚਣ ਲਈ ਕਿਹਾ ਜਾਂਦਾ ਹੈ। ਪਰ 2 ਮਿੰਟ ਦੀ ਦੇਰੀ ਇਹਨੀ ਮਹਿੰਗੀ ਪੈ ਜਾਵੇਗੀ ਇਹ ਕਿਸੇ ਵਿਦਿਆਰਥੀ ਨੇ ਨਹੀਂ ਸੋਚਿਆ ਸੀ। ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ‘ਚ ਇਕ ਵਿਦਿਆਰਥਣ ਦੇ 2 ਮਿੰਟ ਦੇਰੀ ਨਾਲ ਪਹੁੰਚਣ ‘ਤੇ ਉਸਨੂੰ ਪੇਪਰ ਨਹੀਂ ਦੇਣ ਦਿੱਤਾ ਗਿਆ।

ਦਰਅਸਲ ਪਟਿਆਲਾ ਦੇ ਸੈਂਟਰ ਸੇਂਟ ਪੇਟਰ ਅਕੈਡਮੀ ਅਜੀਤ ਨਗਰ ਵਿਖੇ 12ਵੀਂ ਜਮਾਤ ਦੀ ਸ੍ਵਰੀਤ ਕੌਰ ਆਪਣੀ ਕੈਮਿਸਟਰੀ ਦੀ ਪ੍ਰੀਖਿਆ ਦੇਣ ਲਈ ਗਈ ਸੀ ਅਤੇ ਸਿਰਫ 2 ਮਿੰਟ ਦੀ ਦੇਰੀ ਤੇ ਪਹੰਚੀ ਸੀ।ਸੀ.ਸੀ.ਟੀ.ਵੀ ਫੁਟੇਜ ਦੀ ਮਣੀਏ ਤਾਂ ਉਹ ਕਰੀਬ 7 ਮਿੰਟ ਦੀ ਦੇਰੀ ਤੇ ਪਹੁੰਚੀ ਸੀ ਜਿਸ ਕਾਰਨ ਗੇਟ ਵੀ ਨਾ ਖੋਲਿਆ ਗਿਆ ‘ਤੇ ਜਦੋਂ ਉਸਦੀ ਮਾਤਾ ਨੇ ਸਕੂਲ ਦਾ ਗੇਟ ਖੜਕਾਇਆ ਤਾਂ ਓਥੇ ਸਕੂਲ ਦੇ ਫਾਦਰ ਨੇ ਪੇਪਰ ‘ਚ ਬੈਠਣ ਇਜਾਜ਼ਤ ਨਹੀਂ ਦਿੱਤੀ।

ਜਿਸ ਤੋਂ ਬਾਅਦ ਮਾਪਿਆਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਪਰ ਉਹਨਾਂ ਵਲੋਂ ਸਿਰਫ ਇਹ ਕਹਿ ਕੇ ਪੱਲਾ ਛੁਡਵਾ ਲਿਆ ਗਿਆ ਕਿ ਅਸੀਂ ਇਸ ਮਾਮਲੇ ‘ਤੇ ਕੁੱਝ ਨਹੀਂ ਕਰ ਸਕਦੇ । ਹੁਣ ਸਵਰੀਤ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰ ਰਹੀ ਹੈ।

ਇਸ ਮਾਮਲੇ ਤੇ ਸਵਰੀਨ ਦੀ ਮਾਤਾ ਨੇ ਪ੍ਰਸਾਸ਼ਨ ਦੇ ਵਿਰੁੱਧ ਕਰਵਾਈ ਕਰਨ ਦੀ ਮੰਗ ਕੀਤੀ ਹੈ। ਉਸਦਾ ਇੱਕੋ ਹੀ ਸਵਾਲ ਹੈ ਕਿ ਜੇਕਰ ਉਸਦੀ ਬੱਚੀ ਡਿਪ੍ਰੈਸ਼ਨ ਹੋ ਗਿਆ ਅਤੇ ਉਸਨੂੰ ਕੁੱਝ ਹੋ ਗਿਆ ਤਾਂ ਉਸਦਾ ਜਿੰਮੇਵਾਰ ਕੌਣ ਹੋਵੇਗਾ । ਓਥੇ ਹੀ ਸਕੂਲ ਨਾਲ ਜਦ ਇਸ ਮਾਮਲੇ ਸਬੰਧੀ ਗੱਲ ਬਾਤ ਕੀਤੀ ਗਈ ਤਾਂ ਉਹਨਾਂ ਨੇ ਦਸਿਆ ਕਿ ਵਿਦਿਆਰਥਣ 7 ਮਿੰਟ ਦੇਰੀ ਨਾਲ ਪਹੁੰਚੀ ਸੀ ਅਤੇ CBSE ਦੇ ਨਿਯਮਾਂ ਅਨੁਸਾਰੀ ਤੈਅ ਸਮੇਂ ਤੋਂ ਬਾਅਦ ਕਿਸੇ ਵੀ ਵਿਦਿਆਰਥੀ ਨੂੰ ਅੰਦਰ ਪੇਪਰ ਦੇਣ ਦੀ ਇਜਾਜ਼ਤ ਨਹੀਂ ਹੁੰਦੀ।

About Admin

Check Also

Cougar Date March 2023 – actual cubs or saturated in posers? – DatingScout

Cougar Date February 2023 – actual cubs or high in posers? – DatingScout Call us! …

WP Facebook Auto Publish Powered By : XYZScripts.com