Saturday , May 18 2024
Home / ਸਰਕਾਰ / ਹੁਣ 80 ਦੀ ਸਪੀਡ ‘ਤੇ ਲੱਗੇਗੀ ਬ੍ਰੇਕ..!

ਹੁਣ 80 ਦੀ ਸਪੀਡ ‘ਤੇ ਲੱਗੇਗੀ ਬ੍ਰੇਕ..!

ਮੋਦੀ ਸਰਕਾਰ ਸੜਕ ਦੁਰਘਟਨਾਵਾਂ ‘ਤੇ ਰੋਕ ਲਗਾਉਣ ਲਈ ਇੱਕ ਵੱਡਾ ਕਦਮ ਚੁੱਕਣ ਜਾ ਰਹੀ ਹੈ। ਇਸ ਤਹਿਤ ਆਉਣ ਵਾਲੇ ਦਿਨਾਂ ‘ਚ ਜੇਕਰ ਤੁਹਾਡੀ ਕਾਰ 80 ਦੀ ਸਪੀਡ ਫੜੇਗੀ ਤਾਂ ਤੁਹਾਡਾ ਚਾਲਾਨ ਹੋ ਸਕਦਾ ਹੈ।

ਦਰਅਸਲ, 80 ਦੀ ਸਪੀਡ ਤੇ ਕਾਰ ‘ਚ ਲੱਗਾ ਆਟੋਮੈਟਿਕ ਅਲਾਰਮ ਵੱਜਣ ਲੱਗੇਗਾ ਅਤੇ ਜਦੋਂ ਤਕ ਤੁਸੀਂ ਕਾਰ ਦੀ ਸਪੀਡ ਘੱਟ ਨਹੀਂ ਕਰੋਗੇ, ਉਦੋਂ ਤਕ ਅਲਾਰਮ ਵੱਜਦਾ ਰਹੇਗਾ। ਇਸ ਦਾ ਮਤਲਬ ਹੈ ਕਿ ਤੁਸੀਂ ਕਾਰ ਦੀ ਸਪੀਡ 80 ਕਿਲੋਮੀਟਰ ਪ੍ਰਤੀ ਘੰਟੇ ਤੋਂ ਜ਼ਿਆਦਾ ਨਹੀਂ ਵਧਾ ਸਕੋਗੇ ਅਤੇ ਜੇਕਰ ਅਜਿਹਾ ਕਰੋਗੇ ਤਾਂ ਚਾਲਾਨ ਵੀ ਹੋ ਸਕਦਾ ਹੈ। ਸਰਕਾਰ ਅਜਿਹੇ ਨਿਯਮ ਬਣਾ ਰਹੀ ਹੈ, ਜਿਨ੍ਹਾਂ ਦੀ ਪਾਲਣਾਂ ਕਾਰ ਨਿਰਮਾਤਾਵਾਂ ਨੂੰ ਕਰਨੀ ਹੋਵੇਗੀ। ਜਾਣਕਾਰੀ ਮੁਤਾਬਕ ਸਰਕਾਰ ਨੇ ਇਸ ਦਾ ਫਾਈਨਲ ਡਰਾਫਟ ਤਿਆਰ ਕਰ ਲਿਆ ਹੈ ਅਤੇ 3 ਤੋਂ 6 ਮਹੀਨਿਆਂ ਵਿਚਕਾਰ ਇਹ ਨਿਯਮ ਲਾਗੂ ਕੀਤੇ ਜਾ ਸਕਦੇ ਹਨ।

ਨਿਯਮਾਂ ਮੁਤਾਬਕ ਯਾਤਰੀ ਵਾਹਨਾਂ ‘ਚ ਸਪੀਡ ਅਲਰਟ ਸਿਸਟਮ ਲਗਾਇਆ ਜਾਵੇਗਾ, ਜੋ ਓਵਰ ਸਪੀਡ ਹੋਣ ‘ਤੇ ਡਰਾਈਵਰ ਨੂੰ ਅਲਰਟ ਕਰੇਗਾ। ਹਾਲਾਂਕਿ ਇਸ ‘ਚ ਪੁਲਸ ਵਾਹਨ, ਐਂਬੂਲੈਂਸ ਸਮੇਤ ਕੁਝ ਵਾਹਨਾਂ ਨੂੰ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਨਿਯਮਾਂ ਦੇ ਬਾਅਦ ਜਿਹੜੇ ਵਾਹਨ ਤਿਆਰ ਹੋਣਗੇ, ਉਨ੍ਹਾਂ ‘ਚ ਡਰਾਈਵਰ ਜਾਂ ਉਸ ਦੇ ਨਾਲ ਵਾਲੀ ਸੀਟ ‘ਤੇ ਬੈਠਾ ਸ਼ਖਸ ਜੇਕਰ ਸੀਟ ਬੈਲਟ ਨਹੀਂ ਲਾਉਂਦਾ, ਤਾਂ ਉਸ ਨੂੰ ਅਲਰਟ ਕਰਨ ਦਾ ਵੀ ਸਿਸਟਮ ਹੋਵੇਗਾ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਬੈਂਕ ਦੇ ਰਿਹਾ ਖਾਸ ਮੌਕਾ ਸੋਨੇ ਨਾਲ ਇੰਝ ਕਰੋ ਕਮਾਈ

ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਸਟੇਟ ਬੈਂਕ ਆਫ ਇੰਡੀਆ ਨੇ ਇੱਕ ਖਾਸ ਸਕੀਮ ਦੀ …

WP Facebook Auto Publish Powered By : XYZScripts.com