Home / ਬੁਸਿਨੇੱਸ / ਹੁਣ ਐਕਸਿਸ ਬੈਂਕ ‘ਚ ਵੀ ਬਣੇਗਾ ਆਧਾਰ ਕਾਰਡ, ਸ਼ੁਰੂ ਹੋਈ ਸਰਵਿਸ

ਹੁਣ ਐਕਸਿਸ ਬੈਂਕ ‘ਚ ਵੀ ਬਣੇਗਾ ਆਧਾਰ ਕਾਰਡ, ਸ਼ੁਰੂ ਹੋਈ ਸਰਵਿਸ

ਆਪਣਾ ਆਧਾਰ ਕਾਰਡ ਬਣਾਉਣ ਜਾਂ ਅਪਡੇਟ ਕਰਾਉਣ ਲਈ ਹੁਣ ਤੁਹਾਨੂੰ ਸਰਵਿਸ ਸੈਂਟਰਾਂ ਤੇ ਖੱਜਲ-ਖੁਆਰ ਹੋਣ ਦੀ ਜ਼ਰੂਰਤ ਨਹੀਂ ਹੈ। ਇਹ ਸਰਵਿਸ ਹੁਣ ਬੈਂਕਾਂ ‘ਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਖ਼ਬਰ ਮੁਤਾਬਕ ਨਿੱਜੀ ਖੇਤਰ ਦੇ ਐਕਸਿਸ ਬੈਂਕ ਨੇ ਦੇਸ਼ ਭਰ ‘ਚ ਆਪਣੀਆਂ 330 ਤੋਂ ਵੱਧ ਬਰਾਂਚਾਂ ‘ਚ ਆਧਾਰ ਸੇਵਾਵਾਂ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਬੈਂਕ ਨੇ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਨਕੋਦਰ, ਫਤਿਹਗੜ੍ਹ ਸਾਹਿਬ, ਕਪੂਰਥਲਾ, ਮੁਕਤਸਰ, ਫਾਜ਼ਿਲਕਾ, ਮੋਗਾ, ਮਾਨਸਾ, ਪਠਾਨਕੋਟ, ਪਟਿਆਲਾ, ਰੂਪਨਗਰ, ਤਰਨਤਾਰਨ, ਮੋਹਾਲੀ ਅਤੇ ਸੰਗਰੂਰ ‘ਚ ਕੁਝ ਪ੍ਰਮੁੱਖ ਬਰਾਂਚਾਂ ‘ਚ ਆਧਾਰ ਕਾਰਡ ਨਾਲ ਸੰਬੰਧਤ ਸੇਵਾਵਾਂ ਦੀ ਸ਼ੁਰੂਆਤ ਕਰ ਦਿੱਤੀ ਹੈ।

ਲੁਧਿਆਣਾ ‘ਚ ਅੱਡਾ ਦਾਖਾ ਅਤੇ ਮਾਲ ਰੋਡ ਸਥਿਤ ਬਰਾਂਚ ‘ਚ ਇਹ ਸੁਵਿਧਾ ਉਪਲੱਬਧ ਹੋਵੇਗੀ ਅਤੇ ਜਲੰਧਰ ‘ਚ ਲਾਡੋਵਾਲੀ ਰੋਡ ਸਥਿਤ ਬਰਾਂਚ ਅਤੇ ਨਕੋਦਰ ਬਰਾਂਚ ‘ਚ ਇਹ ਸੇਵਾ ਸ਼ੁਰੂ ਕੀਤੀ ਗਈ ਹੈ। ਉੱਥੇ ਹੀ, ਹੁਸ਼ਿਆਰਪੁਰ ‘ਚ ‘ਮੇਨ ਕੋਰਟ ਰੋਡ’ ਸਥਿਤ ਬਰਾਂਚ ਅਤੇ ਉੜਮੁੜ ਟਾਂਡਾ ‘ਚ ਐਕਸਿਸ ਬਰਾਂਚ ‘ਚ ਹੁਣ ਆਧਾਰ ਨਾਲ ਸੰਬੰਧਤ ਸੇਵਾਵਾਂ ਲਈਆਂ ਜਾ ਸਕਦੀਆਂ ਹਨ।

ਦੱਸ ਦਈਏ ਕਿ ਮੌਜੂਦਾ ਸਮੇਂ ਦੇਸ਼ ਭਰ ‘ਚ 6,000 ਤੋਂ ਵਧ ਬੈਂਕ ਬਰਾਂਚਾਂ ਅਤੇ 1,800 ਤੋਂ ਵਧ ਡਾਕਘਰਾਂ ‘ਚ ਆਧਾਰ ਕਾਰਡ ਬਣਾਉਣ ਅਤੇ ਅਪਡੇਟ ਕਰਾਉਣ ਦੀ ਸੁਵਿਧਾ ਉਪਲੱਬਧ ਹੈ। ਨਵਾਂ ਆਧਾਰ ਕਾਰਡ ਅਪਲਾਈ ਕਰਨ ਦਾ ਕੋਈ ਚਾਰਜ ਨਹੀਂ ਹੈ, ਜਦੋਂ ਕਿ ਆਪਣੇ ਆਧਾਰ ਕਾਰਡ ਦਾ ਪਤਾ ਜਾਂ ਬਾਇਓਮੈਟ੍ਰਿਕ ਅਪਡੇਟ ਕਰਾਉਣ ਦੀ ਫੀਸ 25 ਰੁਪਏ ਰੱਖੀ ਗਈ ਹੈ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਹੁਣ YouTube ਦੀ ਤਰ੍ਹਾਂ Facebook ਤੋਂ ਵੀ ਕਮਾ ਸਕਦੇ ਹੋ ਪੈਸੇ, ਪੜ੍ਹੋ ਪੂਰੀ ਖਬਰ

ਸੋਸ਼ਲ ਨੈੱਟਵਰਕਿੰਗ ਸਾਈਟ Facebook ਨੇ ਆਪਣੇ ਯੂਜ਼ਰਸ ਲਈ ‘ਫੇਸਬੁੱਕ ਵਾਚ’ ਨਾਂ ਦੇ ਇਕ ਨਵੇਂ ਫੀਚਰ …

WP Facebook Auto Publish Powered By : XYZScripts.com