Thursday , May 16 2024
Home / ਦੁਨੀਆਂ / ਮੋਟਾਪੇ ਨਾਲ ਪੀੜਤ ਯਾਤਰੀਆਂ ਨੂੰ ਹੁਣ ਜਹਾਜ਼ ‘ਚ ਨਹੀਂ ਮਿਲੇਗੀ ਥਾਂ

ਮੋਟਾਪੇ ਨਾਲ ਪੀੜਤ ਯਾਤਰੀਆਂ ਨੂੰ ਹੁਣ ਜਹਾਜ਼ ‘ਚ ਨਹੀਂ ਮਿਲੇਗੀ ਥਾਂ

ਮੋਟਾਪੇ ਨਾਲ ਪੀੜਤ ਯਾਤਰੀਆਂ ਤੇ ਥਾਈ ਏਅਰਵੇਜ਼ ਨੇ ਹੁਣ ਬਿਜਨੈੱਸ ਕਲਾਸ ਵਿਚ ਸਫ਼ਰ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਹੁਣ ਮੋਟੇ ਲੋਕਾਂ ਨੂੰ ਇਕੋਨੋਮੀ ਕਲਾਸ ਵਿਚ ਹੀ ਯਾਤਰਾ ਕਰਨੀ ਪਵੇਗੀ। ਜਾਣਕਾਰੀ ਮੁਤਾਬਕ ਇਸ ਏਅਰਲਾਈਨ ਨੇ ਕਿਹਾ ਕਿ ਜਿਨ੍ਹਾਂ ਯਾਤਰੀਆਂ ਦੀ ਕਮਰ ਦੀ ਚੌੜਾਈ 142 ਸੈਮੀ. ਤੋਂ ਜ਼ਿਆਦਾ ਹੈ, ਉਹ ਇਸ ਜਹਾਜ਼ ਦੇ ਬਿਜਨੈੱਸ ਕਲਾਸ ਵਿਚ ਸਫ਼ਰ ਨਹੀਂ ਕਰ ਸਕਣਗੇ। ਕਿਉਂਕਿ ਉਨ੍ਹਾਂ ਦੀ ਸੀਟ ਬੈਲਟ ਉਨ੍ਹਾਂ ਦੀ ਕਮਰ ‘ਤੇ ਫਿੱਟ ਨਹੀਂ ਬੈਠੇਗੀ ਬੰਨ੍ਹੇਗੀ ਅਤੇ ਏਅਰਬੈਗ ਦੀ ਵਜ੍ਹਾ ਨਾਲ ਵੀ ਉਹ ਬੈਠ ਨਹੀਂ ਪਾਉਣਗੇ।

ਥਾਈ ਏਅਰਵੇਜ਼ ਨੇ ਕਿਹਾ ਸੀ ਕਿ ਜੇਕਰ ਯਾਤਰੀ ਆਪਣੀ ਸੀਟ ਬੈਲਟ ਨਹੀਂ ਬੰਨ੍ਹਦੇ ਹਨ ਤਾਂ ਉਹ ਯੂ. ਐਸ ਦੇ ਸੁਰੱਖਿਆ ਮਾਨਕਾਂ ਨੂੰ ਤੋੜਨਗੇ। ਏਅਰਲਾਈਨ ਨੇ ਇਹ ਵੀ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਲਈ ਸ਼ੁਰੂ ਕੀਤੀ ਗਈ ਏਅਰਬੈਗ ਸੁਵਿਧਾ ਕਾਰਨ ਸੀਟ ਬੈਲਟ ਦਾ ਵਿਸਥਾਰ ਨਹੀਂ ਕੀਤਾ ਜਾ ਸਕਦਾ ਹੈ। ਇਸ ਨਵੀਂ ਸੁਵਿਧਾ ਦੇ ਸ਼ੁਰੂ ਹੋਣ ਦਾ ਮਤਲਬ ਹੈ ਕਿ ਜੋ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਗੋਦ ਵਿਚ ਲਿਜਾਣ ਦਾ ਇਰਾਦਾ ਰੱਖਦੇ ਹਨ, ਉਹ ਬੋਇੰਗ 787-9 ‘ਡ੍ਰੀਮ ਲਾਈਨਰ’ ਜਹਾਜ਼ ਵਿਚ ਸਫਰ ਨਹੀਂ ਕਰ ਸਕਣਗੇ।

ਇਹ ਕਦਮ ਚੁੱਕਣ ਵਾਲੀ ਥਾਈ ਏਅਰਵੇਜ਼ ਅਜਿਹੀ ਪਹਿਲੀ ਏਅਰਲਾਈਨ ਨਹੀਂ ਹੈ। ਇਸ ਤੋਂ ਪਹਿਲਾਂ ਫਿਨਏਅਰ ਨੇ ਪਿਛਲੇ ਸਾਲ ਆਪਣੇ ਯਾਤਰੀਆਂ ਦਾ ਭਾਰ ਤੋਲਣਾ ਸ਼ੁਰੂ ਕਰ ਦਿੱਤਾ ਸੀ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਪਾਕਿਸਤਾਨ ਨੇ ਵੀ ਲਾਈ ਇਹ ਪਾਬੰਦੀ ਭਾਰਤ ਤੇ

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ‘ਚ ਆਈ ਆਪਸੀ ਦਰਾਰ ਕਾਰਨ ਭਾਰਤ ਅਤੇ ਪਾਕਿ …

WP Facebook Auto Publish Powered By : XYZScripts.com