Home / ਪੰਜਾਬ / ਮੌਸਮ ਵਿਭਾਗ ਨੇ ਕੀਤੀ ਇਹ ਭਵਿੱਖਬਾਣੀ,ਆਉਂਦੇ ਹਫ਼ਤੇ ਦੌਰਾਨ

ਮੌਸਮ ਵਿਭਾਗ ਨੇ ਕੀਤੀ ਇਹ ਭਵਿੱਖਬਾਣੀ,ਆਉਂਦੇ ਹਫ਼ਤੇ ਦੌਰਾਨ

ਪਿਛਲੇ ਦੋ ਹਫ਼ਤਿਆਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਤੋਂ ਬਾਅਦ ਹੁਣ ਅਗਲੇ ਹਫ਼ਤੇ ਮੁੜ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ 26 ਤੇ 27 ਫਰਵਰੀ ਨੂੰ ਕਈ ਥਾਵਾਂ ‘ਤੇ ਹਲਕਾ ਮੀਂਹ ਪੈ ਸਕਦਾ ਹੈ। ਜਦਕਿ 24-25 ਨੂੰ ਬੱਦਲ ਛਾ ਸਕਦੇ ਹਨ, ਪਰ ਮੀਂਹ ਪੈਣ ਦੀ ਸੰਭਾਵਨਾ ਕਾਫੀ ਘੱਟ ਹੈ।

ਅਜਿਹੇ ਹਾਲਾਤ ਵਿੱਚ ਆਉਂਦੇ ਹਫ਼ਤੇ ਦੌਰਾਨ ਠੰਢ ਵਧ ਸਕਦੀ ਹੈ। ਹਾਲਾਂਕਿ, ਬੀਤੇ ਕੱਲ੍ਹ ਕੜਾਕੇਦਾਰ ਧੁੱਪ ਨਿੱਕਲੀ ਸੀ ਪਰ ਅੱਜ ਯਾਨੀ ਐਤਵਾਰ ਨੂੰ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਕਈ ਮੁੱਖ ਸ਼ਹਿਰਾਂ ਵਿੱਚ ਬੱਦਲ ਛਾਏ ਹੋਏ ਦਿਖਾਈ ਦਿੱਤੇ। ਆਉਂਦੇ ਦਿਨਾਂ ਵਿੱਚ ਹੋਣ ਵਾਲੀਆਂ ਤਬਦੀਲੀਆਂ ਕਾਰਨ ਰਾਤ ਦਾ ਤਾਪਮਾਨ ਦੋ ਡਿਗਰੀ ਤਕ ਘੱਟ ਸਕਦਾ ਹੈ।

ਇਸ ਵਾਰ ਤਾਪਮਾਨ ਵਿੱਚ ਵਾਧਾ ਨਾ ਹੋਣਾ ਕਿਸਾਨਾਂ ਲਈ ਸ਼ੁਭ ਸੰਕੇਤ ਹੈ ਅਤੇ ਕਣਕ ਦਾ ਝਾੜ ਭਰਪੂਰ ਰਹਿਣ ਦੀ ਆਸ ਹੈ।

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com