Home / ਪੰਜਾਬ / ਲਾਲ ਬੱਤੀ ਕਲਚਰ ਹੋਵੇਗਾ ਖ਼ਤਮ : ਮਨਪ੍ਰੀਤ ਬਾਦਲ

ਲਾਲ ਬੱਤੀ ਕਲਚਰ ਹੋਵੇਗਾ ਖ਼ਤਮ : ਮਨਪ੍ਰੀਤ ਬਾਦਲ

ਲਾਲ ਬੱਤੀ ਕਲਚਰ ਹੋਵੇਗਾ ਖ਼ਤਮ : ਮਨਪ੍ਰੀਤ ਬਾਦਲ

 

ਬਠਿੰਡਾ : ਬਠਿੰਡਾ (ਸ਼ਹਿਰੀ) ਤੋਂ ਜੇਤੂ ਕਾਂਗਰਸ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਹਕੂਮਤ ਵੀਆਈਪੀ ਕਲਚਰ ਨੂੰ ਖਤਮ ਕਰਨ ਲਈ ਪਹਿਲ ਕਰੇਗੀ ਅਤੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਹੀ ਇਨ੍ਹਾਂ ਮੁੱਦਿਆਂ ’ਤੇ ਚਰਚਾ ਹੋਵੇਗੀ।

ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵੀਆਈਪੀ ਕਲਚਰ ਨੂੰ ਖਤਮ ਕਰਨ ਸਬੰਧੀ ਵਾਅਦਾ ਕੀਤਾ ਸੀ, ਜਿਸ ’ਤੇ ਪੂਰਨ ਅਮਲ ਕੀਤਾ ਜਾਵੇਗਾ ਤੇ ਲਾਲ ਬੱਤੀ  ਅਤੇ ਗੰਨਮੈਨਾਂ ਤੋਂ ਇਲਾਵਾ ਉਦਘਾਟਨੀ ਪੱਥਰਾਂ ਤੋਂ ਪਰਦੇ ਹਟਾਉਣ ਆਦਿ ਸਬੰਧੀ ਬਾਕਾਇਦਾ ਫ਼ੈਸਲੇ ਲਏ ਜਾਣਗੇ।

– ਮਨਪ੍ਰੀਤ ਬਾਦਲ ਨੇ ਉਮੀਦ ਜਤਾਈ ਕਿ ਕਾਂਗਰਸ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਇਹ ਮਾਮਲੇ ਵਿਚਾਰੇ ਜਾਣਗੇ ਅਤੇ ਫ਼ੈਸਲੇ ਲਏ ਜਾਣਗੇ। ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਮਨਪ੍ਰੀਤ ਬਾਦਲ ਨੂੰ ਸਰਕਾਰ ਬਣਨ ’ਤੇ ਵਿੱਤ ਮੰਤਰੀ ਬਣਾਉਣ ਦਾ ਜਨਤਕ ਤੌਰ ’ਤੇ ਐਲਾਨ ਕੀਤਾ ਸੀ।

-ਬਠਿੰਡਾ ਹਲਕੇ ਤੋਂ ਪਹਿਲਾਂ ਵੀ ਸੁਰਿੰਦਰ ਸਿੰਗਲਾ ਕੈਪਟਨ ਸਰਕਾਰ ਦੌਰਾਨ ਵਿੱਤ ਮੰਤਰੀ ਰਹਿ ਚੁੱਕੇ ਹਨ। ਜੇ ਮਨਪ੍ਰੀਤ ਬਾਦਲ ਨੂੰ ਵਿੱਤ ਵਿਭਾਗ ਮਿਲਦਾ ਹੈ ਤਾਂ ਬਠਿੰਡਾ ਹਲਕੇ ਦੇ ਉਹ ਦੂਜੇ ਨੁਮਾਇੰਦੇ ਹੋਣਗੇ, ਜਿਨ੍ਹਾਂ ਨੂੰ ਇਹ ਅਹੁਦਾ ਮਿਲੇਗਾ।

-ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਇਸ ਸਬੰਧੀ ਪਾਰਟੀ ਲੀਡਰਸ਼ਿਪ ਨੇ ਫ਼ੈਸਲਾ ਕਰਨਾ ਹੈ ਅਤੇ ਜੋ ਵੀ ਜ਼ਿੰਮੇਵਾਰੀ ਦਿੱਤੀ ਜਾਵੇਗੀ, ਉਹ ਤਨਦੇਹੀ ਅਤੇ ਦਿਆਨਤਦਾਰੀ ਨਾਲ ਨਿਭਾਉਣਗੇ। ਉਨ੍ਹਾਂ ਆਖਿਆ ਕਿ ਪੰਜਾਬ ਦੇ ਮਾਲੀ ਹਾਲਾਤ ਨੂੰ ਲੀਹ ’ਤੇ ਲਿਆਉਣ ਲਈ ਵੱਡਾ ਹੰਭਲਾ ਮਾਰਨ ਦੀ ਲੋੜ ਹੈ।

-ਪੰਜਾਬ ਨੂੰ ਪੈਰਾਂ ਸਿਰ ਕਰਨ ਵਾਸਤੇ ਹਿੰਮਤ ਅਤੇ ਹੌਸਲੇ ਦੀ ਲੋੜ ਹੈ ਤਾਂ ਜੋ ਸੂਬੇ ਦਾ ਪੁਰਾਣਾ ਰੁਤਬਾ ਬਹਾਲ ਹੋ ਸਕੇ। ਜ਼ਿਕਰਯੋਗ ਹੈ ਕਿ ਮਨਪ੍ਰੀਤ ਸਿੰਘ ਬਾਦਲ ਨੇ ਹੋਲੀ ਦਾ ਤਿਉਹਾਰ ਵੀ ਹਲਕਾ ਬਠਿੰਡਾ ਦੇ ਲੋਕਾਂ ਨਾਲ ਮਨਾਉਣ ਦਾ ਐਲਾਨ ਕੀਤਾ ਹੈ। ਉਹ ਸਥਾਨਕ ਐਮਐਸਡੀ ਸਕੂਲ ਦੇ ਗਰਾਊਂਡ ਵਿੱਚ ਸ਼ਹਿਰੀ ਲੋਕਾਂ ਨਾਲ ਹੋਲੀ ਖੇਡਣਗੇ।

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com