Home / ਸਪੈਸ਼ਲ / ਜਲ ਸੈਨਾ ਦੀ ਅਜਿਹੀ ਪਹਿਲੀ ਪਣਡੁੱਬੀ ਜਿਸ ਨੂੰ ਮਹਿਲਾ ਕਰਮਚਾਰੀ ਮੈਂਬਰਾਂ ਲਈ ਕੀਤਾ ਜਾਵੇਗਾ ਤਿਆਰ

ਜਲ ਸੈਨਾ ਦੀ ਅਜਿਹੀ ਪਹਿਲੀ ਪਣਡੁੱਬੀ ਜਿਸ ਨੂੰ ਮਹਿਲਾ ਕਰਮਚਾਰੀ ਮੈਂਬਰਾਂ ਲਈ ਕੀਤਾ ਜਾਵੇਗਾ ਤਿਆਰ

ਜਲ ਸੈਨਾ ਦੀ ਅਜਿਹੀ ਪਹਿਲੀ ਪਣਡੁੱਬੀ  ਜਿਸ ਨੂੰ ਮਹਿਲਾ ਕਰਮਚਾਰੀ ਮੈਂਬਰਾਂ ਲਈ  ਕੀਤਾ ਜਾਵੇਗਾ ਤਿਆਰ

ਅਮਰੀਕੀ ਬੇੜੇ ਦੀ ਹਰ ਪਣਡੁੱਬੀ ਨੂੰ ਪੁਰਸ਼ਾਂ ਦੀ ਉੱਚਾਈ, ਸਮਰੱਥਾ ਅਤੇ ਪਹੁੰਚ ਨੂੰ ਧਿਆਨ ‘ਚ ਰੱਖਦੇ ਹੋਏ ਡਿਜ਼ਾਈਨ ਕੀਤਾ ਜਾਂਦਾ ਹੈ। ਵਾਲਵ ਕਿਸ ਤਰ੍ਹਾਂ ਲਾਏ ਜਾਣੇ ਹਨ ਜਾਂ ਸਕਰੀਨ ਕਿਸ ਕੋਣ ‘ਤੇ ਲਗਾਉਣੀ ਹੈ, ਇਹ ਫੈਸਲਾ ਲੈਂਦੇ ਸਮੇਂ ਵੀ ਪੁਰਸ਼ਾਂ ਨੂੰ ਧਿਆਨ ‘ਚ ਰੱਖਿਆ ਜਾਂਦਾ ਹੈ ਪਰ ਹੁਣ ਇਹ ਡਿਜ਼ਾਈਨ ਬਦਲਣ ਜਾ ਰਿਹਾ ਹੈ।
ਹੁਣ ਪਣਡੁੱਬੀਆਂ ‘ਚ ਮਹਿਲਾ ਕਰਮਚਾਰੀ ਵੀ ਤਾਇਨਾਤ ਹੋਣਗੀਆਂ, ਇਸ ਨੂੰ ਧਿਆਨ ‘ਚ ਰੱਖਦੇ ਹੋਏ ਰੱਖਿਆ ਠੇਕੇਦਾਰ ਕੰਪਨੀ ਇਲੈਕਟ੍ਰਿਕ ਕਿਸ਼ਤੀ ਵਰਗੀ ਪਣਡੁੱਬੀ ਡਿਜ਼ਾਈਨ ਕਰ ਰਹੀ ਹੈ, ਜੋ ਜਲ ਸੈਨਾ ਦੀ ਅਜਿਹੀ ਪਹਿਲੀ ਪਣਡੁੱਬੀ ਹੋਵੇਗੀ ਜਿਸ ਨੂੰ ਮਹਿਲਾ ਕਰਮਚਾਰੀ ਮੈਂਬਰਾਂ ਲਈ ਤਿਆਰ ਕੀਤਾ ਜਾਵੇਗਾ। ਪਣਡੁੱਬੀ ‘ਚ ਔਰਤਾਂ ਅਤੇ ਪੁਰਸ਼ਾਂ ਲਈ ਸੌਂਣ ਅਤੇ ਨਹਾਉਣ ਦੀ ਵੱਖ-ਵੱਖ ਵਿਵਸਥਾ ਕੀਤੀ ਜਾ ਰਹੀ ਹੈ। ਕੁਝ ਹੋਰ ਬਦਲਾਅ ਵੀ ਕੀਤੇ ਜਾ ਰਹੇ ਹਨ। ਨਵੀਆਂ ਵਿਸ਼ੇਸ਼ਤਾਵਾਂ ਨਾਲ ਲੈੱਸ ਪਹਿਲੀ ਪਣਡੁੱਬੀ ਜਲ ਸੈਨਾ ‘ਚ ਸਾਲ 2021 ਵਿਚ ਮਿਲ ਸਕਦੀ ਹੈ। ਜਲ ਸੈਨਾ ਨੇ ਸਾਲ 2010 ‘ਚ ਪਣਡੁੱਬੀਆਂ ਵਿਚ ਔਰਤਾਂ ਦੀ ਤਾਇਨਾਤੀ ਨੂੰ ਲੈ ਕੇ ਪਾਬੰਦੀ ਹਟਾ ਲਈ ਸੀ। ਮੌਜੂਦਾ ਸਮੇਂ ਵਿਚ 80 ਮਹਿਲਾ ਅਧਿਕਾਰੀ ਅਤੇ ਲਗਭਗ 50 ਮਹਿਲਾ ਸਹਾਇਕ ਭੂਮਿਕਾਵਾਂ ‘ਚ ਪਣਡੁੱਬੀਆਂ ‘ਤੇ ਤਾਇਨਾਤ ਹਨ। ਅਗਲੇ ਕੁਝ ਸਾਲਾਂ ਵਿਚ ਪਣਡੁੱਬੀਆਂ ‘ਤੇ ਕੰਮ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਵਿਚ ਇਜਾਫਾ ਹੋਣ ਦੀ ਉਮੀਦ ਹੈ।

About Admin

Check Also

ਪਾਕਿਸਤਾਨ ਦੇ ਨਵੇਂ ਚੁਣੇ ਰਾਸ਼ਟਰਪਤੀ ਆਰਿਫ ਅਲਵੀ ਦਾ ਹੈ ਭਾਰਤ ਨਾਲ ਇਹ ਰਿਸ਼ਤਾ

ਪਾਕਿਸਤਾਨ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡਾ. ਆਰਿਫ ਅਲਵੀ ਦਾ ਭਾਰਤ ਨਾਲ ਇਕ ਦਿਲਚਸਪ ਰਿਸ਼ਤਾ …

WP Facebook Auto Publish Powered By : XYZScripts.com