Home / ਪੰਜਾਬ / ਖੁਦ ਘਿਰੇ ਅਕਾਲੀ ਸਿੱਧੂ ਦੀ ਫ਼ੋਟੋ ‘ਤੇ ਹੰਗਾਮੇ ਮਗਰੋਂ,ਆਪਣੇ ਪਾਕਿ ਦੌਰੇ ਦੀਆਂ ਫ਼ੋਟੋਆਂ ‘ਤੇ ਸੁਖਬੀਰ ਬਾਦਲ ਦੀ ਇਹ ਸਫਾਈ

ਖੁਦ ਘਿਰੇ ਅਕਾਲੀ ਸਿੱਧੂ ਦੀ ਫ਼ੋਟੋ ‘ਤੇ ਹੰਗਾਮੇ ਮਗਰੋਂ,ਆਪਣੇ ਪਾਕਿ ਦੌਰੇ ਦੀਆਂ ਫ਼ੋਟੋਆਂ ‘ਤੇ ਸੁਖਬੀਰ ਬਾਦਲ ਦੀ ਇਹ ਸਫਾਈ

ਨਵਜੋਤ ਸਿੱਧੂ ਦੇ ਪਾਕਿ ਦੌਰੇ ਦੀਆਂ ਤਸਵੀਰਾਂ ਦਿਖਾ ਕੇ ਰੋਸ ਪ੍ਰਦਰਸ਼ਨ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਖੁਦ ਹੀ ਘਿਰ ਗਿਆ ਹੈ। ਇਸ ਮਗਰੋਂ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਆਪਣੀਆਂ ਪਾਕਿ ਦੌਰੇ ਦੀਆਂ ਤਸਵੀਰਾਂ ਨੂੰ ਜਾਇਜ਼ ਠਹਿਰਾਉਂਦੇ ਨਜ਼ਰ ਆਏ। ਸੁਖਬੀਰ ਬਾਦਲ ਵੀਰਵਾਰ ਨੂੰ ਵਿਧਾਨ ਸਭਾ ਹਲਕਾ ਪਾਇਲ ਦੇ ਪਾਰਟੀ ਵਰਕਰਾਂ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਸਨ। ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੈਪਟਨ ਸਰਕਾਰ ‘ਤੇ ਸ਼ਬਦੀ ਵਾਰ ਵੀ ਕੀਤੇ ਤੇ ਕਰਤਾਰਪੁਰ ਸਾਹਿਬ ਲਾਂਘਾ ਬਣਾਉਣ ਦੀ ਵਕਾਲਤ ਵੀ ਕੀਤੀ।

ਮਲੌਦ ਪਹੁੰਚੇ ਸੁਖਬੀਰ ਬਾਦਲ ਨੂੰ ਪੱਤਰਕਾਰਾਂ ਨੇ ਪਾਕਿ ਦੌਰੇ ਮੌਕੇ ਨਵਾਜ ਸ਼ਰੀਫ ਨਾਲ ਤਸਵੀਰ ਬਾਰੇ ਸਵਾਲ ਕੀਤਾ ਤਾਂ ਅਕਾਲੀ ਦਲ ਦੇ ਪ੍ਰਧਾਨ ਨੇ ਉਸ ਨੂੰ ਜਾਇਜ਼ ਦੱਸਿਆ। ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਵਫ਼ਦ ਵਿੱਚ ਪਾਕਿਸਤਾਨ ਗਏ ਸੀ, ਜਿਸ ਤਰ੍ਹਾਂ ਰਾਜੀਵ ਗਾਂਧੀ ਤੇ ਨਰੇਂਦਰ ਮੋਦੀ ਵੀ ਗਏ ਸੀ। ਉਨ੍ਹਾਂ ਦੱਸਿਆ ਕਿ ਤਸਵੀਰ ਵਿੱਚ ਉਹ ਇੱਕ ਸੂਬੇ ਦੇ ਨੁਮਾਇੰਦੇ ਦੀ ਹੈਸੀਅਤ ਸਦਕਾ ਹੀ ਸ਼ਰੀਫ ਨਾਲ ਖੜ੍ਹੇ ਸਨ।

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com