Home / ਗੈਜੇਟਜ਼ / ਹੁਣ Skype ‘ਚ ਵੀਡੀਓ ਕਾਲ ਕਰ ਸਕੋਗੇ ਰਿਕਾਰਡ..

ਹੁਣ Skype ‘ਚ ਵੀਡੀਓ ਕਾਲ ਕਰ ਸਕੋਗੇ ਰਿਕਾਰਡ..

ਮਾਈਕ੍ਰੋਸਾਫਟ ਦੇ ਇੰਸਟੈਂਟ ਮੈਸੇਜਿੰਗ ਪਲੇਟਫਾਰਮ Skype ਨੇ ਯੂਜ਼ਰਸ ਲਈ ਨਵੀਂ ਅਪਡੇਟ ਜਾਰੀ ਕੀਤੀ ਹੈ। ਇਸ ਨਵੇਂ ਅਪਡੇਟ ‘ਚ ਸਕਾਈਪ ਨੇ ਕਈ ਨਵੇਂ ਫੀਚਰਸ ਵੀ ਜੋੜੇ ਹਨ। ਇਨ੍ਹਾਂ ‘ਚ ਸਭ ਤੋਂ ਖਾਸ ਹੈ ਵੁਆਇਸ ਅਤੇ ਵੀਡੀਓ ਕਾਲ ਰਿਕਾਰਡਿੰਗ ਫੀਚਰ। ਸਕਾਈਪ ਦੇ ਯੂਜ਼ਰਸ ਕਾਫੀ ਸਮੇਂ ਤੋਂ ਇਸ ਫੀਚਰ ਦਾ ਇੰਤਜ਼ਾਰ ਕਰ ਰਹੇ ਸਨ। ਸਕਾਈਪ ਨੇ ਯੂਜ਼ਰਸ ਦੀ ਮੰਗ ‘ਤੇ ਇਹ ਫੀਚਰ ਆਪਣੇ ਪਲੇਟਫਾਰਮ ‘ਚ ਜੋੜ ਦਿੱਤਾ ਹੈ। ਦੱਸ ਦਈਏ ਕਿ ਸਕਾਈਪ ਦਾ ਵਿਆਪਕ ਇਸਤੇਮਾਲ ਪ੍ਰੋਫੈਸ਼ਨਲ ਵੀਡੀਓ ਕਾਨਫਰੈਂਸਿੰਗ ‘ਚ ਹੁੰਦਾ ਹੈ। ਸਕਾਈਪ ਵੀਡੀਓ ਕਾਲਿੰਗ ਲਈ ਇਸਤੇਮਾਲ ਹੋਣ ਵਾਲੇ ਸਭ ਤੋਂ ਪੁਰਾਣੇ ਪਲੇਟਫਾਰਮਾਂ ‘ਚੋਂ ਇਕ ਹੈ।

ਸਕਾਈਪ ਨੇ ਸਭ ਤੋਂ ਪਹਿਲਾਂ ਬਿਲਟ-ਇੰਨ-ਕਾਲ ਰਿਕਾਰਡਿੰਗ ਫੀਚਰ 15 ਸਾਲ ਪਹਾਂ ਆਪਣੇ ਡੈਸਕਟਾਪ ਯੂਜ਼ਰਸ ਲਈ ਰੋਲ ਆਊਟ ਕੀਤਾ ਸੀ। ਹੁਣ ਯੂਜ਼ਰਸ ਇਸ ਪਲੇਟਫਾਰਮ ਰਾਹੀਂ ਵੀਡੀਓ ਕਾਲਸ ਵੀ ਰਿਕਾਰਡ ਕਰ ਸਕਣਗੇ। ਇਸ ਨਵੇਂ ਫੀਚਰ ਦੇ ਜੁੜਨ ਨਾਲ ਤੁਸੀਂ ਸਿਰਫ ਕਾਲ ਹੀ ਨਹੀਂ ਰਿਕਾਰਡ ਕਰ ਸਕੋਗੇ ਸਗੋਂ ਵੀਡੀਓ ਕਾਲ ਦੌਰਾਨ ਇਸ ਰਿਕਾਰਡਿੰਗ ਫਾਈਲ ਨੂੰ ਸ਼ੇਅਰ ਵੀ ਕਰ ਸਕੋਗੇ। ਨਾਲ ਹੀ ਸਕਰੀਨ ਸ਼ੇਅਰਿੰਗ ਵੀ ਕਰ ਸਕੋਗੇ। ਸਕਾਈਪ ਦਾ ਇਹ ਫੀਚਰ ਅਗਲੇ ਕੁਝ ਦਿਨਾਂ ਤਕ ਸਾਰੇ ਪਲੇਟਫਾਰਮਾਂ ਲਈ ਰੋਲ ਆਊਟ ਕਰ ਦਿੱਤਾ ਜਾਵੇਗਾ। ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਸਕਾਈਪ ਦਾ ਇਹ ਫੀਚਰ ਫਿਲਹਾਲ ਵਿੰਡੋਜ਼ 10 ਯੂਜ਼ਰਸ ਲਈ ਨਹੀਂ ਕੰਮ ਕਰੇਗਾ। ਆਓ ਜਾਣਦੇ ਹਾਂ ਸਕਾਈਪ ਦਾ ਇਹ ਫੀਚਰ ਕਿਸ ਤਰ੍ਹਾਂ ਕੰਮ ਕਰੇਗਾ।

ਮੋਬਾਇਲ ‘ਤੇ ਇੰਝ ਕਰੇਗਾ ਕੰਮ
– ਮੋਬਾਇਲ ਜਾਂ ਟੈਬ ‘ਤੇ ਇਸ ਫੀਚਰ ਨੂੰ ਐਕਟਿਵੇਟ ਕਰਨਾ ਕਾਫੀ ਆਸਾਨ ਹੈ। ਇਸ ਲਈ ਸਭ ਤੋਂ ਪਹਿਲਾਂ ਆਪਣੇ ਸਕਾਈਪ ਨੂੰ ਲੇਟੈਸਟ ਵਰਜਨ ‘ਚ ਅਪਡੇਟ ਕਰਨਾ ਹੋਵੇਗਾ।
-ਵੀਡੀਓ ਕਾਲ ਦੌਰਾਨ ਤੁਹਾਨੂੰ + ਦਾ ਨਿਸ਼ਾਨ ਦਿਕਾਈ ਦੇਵੇਗਾ, ਜਿਵੇਂ ਹੀ ਇਸ ‘ਤੇ ਕਲਿੱਕ ਕਰੋਗੇ ਤਾਂ ਤੁਹਾਡੀ ਸਕਰੀਨ ਦੇ ਹੇਠਾਂ ‘start recording’ ਲਿਖਿਆ ਹੋਇਆ ਆਏਗਾ।
– ਕਾਲ ਰਿਕਾਰਡਿੰਗ ਸ਼ੁਰੂ ਹੁੰਦੇ ਹੀ ਕਾਨਟੈਕਟ ਨੂੰ ਪਤਾ ਲੱਗ ਜਾਵੇਗਾ ਕਿ ਕਾਲ ਰਿਕਾਰਡ ਹੋ ਰਹੀ ਹੈ। ਇਹ ਕਾਲ ਰਿਕਾਰਡਿੰਗ ਸਕਾਈਪ ਦੀ ਕਲਾਊਡ ਸਟੋਰੇਜ ‘ਚ ਸਟੋਰ ਹੋਵੇਗੀ।
– ਸਕਾਈਪ ਦੀ ਵੀਡੀਓ ਰਿਕਾਰਡਿੰਗ ਫਾਈਲ MP4 ਫਾਰਮੇਟ ‘ਚ ਸੇਵ ਹੋਵੇਗਾ, ਜਿਸ ਨੂੰ ਤੁਸੀਂ ਆਪਣਏ ਸ਼ੇਅਰ ਕਾਨਟੈਕਟ 30 ਦਿਨਾਂ ਦੇ ਅੰਦਰ ਡਾਊਨਲੋਡ ਕਰ ਸਕੋਗੇ।

ਜੇਕਰ ਤੁਸੀਂ ਡੈਸਕਟਾਪ ‘ਤੇ ਸਕਾਈਪ ਇਸਤੇਮਾਲ ਕਰਦੇ ਹੋ ਅਤੇ ਵੀਡੀਓ ਕਾਲ ਰਿਕਾਰਡ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਗਰੁੱਪ ਚੈਟ ਜਾਂ ਵੀਡੀਓ ਕਾਲ ਦੌਰਾਨ ਮੋਰ ਆਪਸ਼ੰਸ ‘ਤੇ ਕਲਿੱਕ ਕਰਨਾ ਹੋਵੇਗਾ।
– ਇਸ ਤੋਂ ਬਾਅਦ ਵੀਡੀਓ ਕਾਲ ਰਿਕਾਰਡਿੰਗ ਨੂੰ ਸੇਵ ਕਰਨ ਲਈ ਤੁਹਾਨੂੰ ਸੇਵ ਟੂ ਡਾਊਨਲੋਡ ‘ਤੇ ਕਲਿੱਕ ਕਰਨਾ ਹੋਵੇਗਾ। ਫਿਰ ਇਸ ਨੂੰ ਤੁਸੀਂ ਸੇਵ ਐਜ਼ MP4 ਕਰ ਲਓ। ਇਸ ਤਰ੍ਹਾਂ ਤੁਸੀਂ ਆਪਣੀ ਵੀਡੀਓ ਕਾਲ ਰਿਕਾਰਡਿੰਗ ਨੂੰ ਸੇਵ ਕਰ ਸਕੋਗੇ।
– ਜੇਕਰ ਤੁਸੀਂ ਵੀਡੀਓ ਕਾਲ ਰਿਕਾਰਡਿੰਗ ਨੂੰ ਕਿਸੇ ਕਾਨਟੈਕਟ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੋਰ ਆਪਸ਼ੰਸ ‘ਚ ਫਾਰਵਰਡ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਡੇ ਸਾਹਮਣੇ ਫਾਰਵਰਡ ਮੈਸੇਜ ਓਪਨ ਹੋਵੇਗਾ ਅਤੇ ਤੁਸੀਂ ਆਪਣੇ ਕਾਨਟੈਕਟ ‘ਚੋਂ ਜਿਸ ਨੂੰ ਸ਼ੇਅਰ ਕਰਨਾ ਚਾਹੁੰਦੇ ਹੋ ਉਸ ਨੂੰ ਸ਼ੇਅਰ ਕਰ ਸਕਦੇ ਹੋ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਵ੍ਹੱਟਸਐਪ ਵਾਲਾ ਫੀਚਰ ਹੁਣ ਫੇਸਬੁੱਕ ਮੈਸੇਂਜਰ ਤੇ ਵੀ

Facebook Messanger ਵਿੱਚ ਵੀ ਹੁਣ WhatsApp ਵਾਂਗ ਦੂਜੇ ਵਿਅਕਤੀ ਨੂੰ ਭੇਜੇ ਗਏ ਸੁਨੇਹੇ ਨੂੰ ਹਟਾਉਣ …

WP Facebook Auto Publish Powered By : XYZScripts.com