Home / ਪੰਜਾਬ / ਦਹਿਸ਼ਤ ਦਾ ਮਾਹੌਲ ਸਰਹੱਦੀ ਖ਼ੇਤਰ ‘ਚ ਰਹਿਣ ਵਾਲੇ ਲੋਕਾਂ ‘ਚ

ਦਹਿਸ਼ਤ ਦਾ ਮਾਹੌਲ ਸਰਹੱਦੀ ਖ਼ੇਤਰ ‘ਚ ਰਹਿਣ ਵਾਲੇ ਲੋਕਾਂ ‘ਚ

ਭਾਰਤੀ ਹਵਾ ਫੌਜ ਦੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਬਾਲਾਕੋਟ ‘ਚ ਮੰਗਲਵਾਰ ਨੂੰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਠਿਕਾਣਿਆਂ ‘ਤੇ ਕੀਤੀ ਗਈ ਕਾਰਵਾਈ ਨਾਲ ਸਰਹੱਦੀ ਖ਼ੇਤਰ ‘ਚ ਰਹਿਣ ਵਾਲੇ ਪਿੰਡਾਂ ‘ਚ ਦਹਸ਼ਤ ਦਾ ਮਾਹੌਲ ਹੈ ਕਿਉਂਕਿ 1971 ਅਤੇ 1965 ਕਿ ਲੜਾਈ ਇੱਕ ਵਾਰ ਫਿਰ ਅੱਖਾਂ ਦੇ ਸਾਹਮਣੇ ਆ ਗਈ ਹੈ ਪਿੰਡ ਦੇ ਲੋਕਾਂ ਨੂੰ ਰਾਤ ਭਰ ਨੀਂਦ ਨਹੀ ਆਉਂਦੀ।

ਦੱਸ ਦੇਈਏ ਕਿ ਅੰਮ੍ਰਿਤਸਰ ਦੇ ਅਟਾਰੀ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਦੇ ਲੋਕ ਇਸ ਸਮੇਂ ਦਹਸ਼ਤ ‘ਚ ਹਨ । ਭਾਰਤ ਪਾਕਿ ਲੜਾਈ ਦੀ ਜੋ ਪਤਾ ਨਹੀ ਕਦੋਂ ਕਿਸ ਸਮੇਂ ਹੋ ਜਾਵੇ ਅਤੇ ਉਸ ਤੋਂ ਪਹਿਲਾਂ ਉਨ੍ਹਾਂ ਨੂੰ ਪਿੰਡ ਖਾਲੀ ਕਰਵਾਉਣ ਦਾ ਸੁਨੇਹਾ ਦਿੱਤਾ ਜਾਵੇ, ਜੋ ਉਹ ਨਹੀ ਸੁਣਨਾ ਚਾਹੁੰਦੇ ਕਿਉਂਕਿ ਅੱਗੇ ਵੀ ਕਈ ਵਾਰ ਉਹ ਇਸ ਦਹਿਸ਼ਤ ਦੇ ਮਾਹੌਲ ‘ਚ ਪਿੰਡ ਖਾਲੀ ਕਰ ਚੁੱਕੇ ਹਨ। ਪਿੰਡ ਖਾਲੀ ਕਰਵਾਉਂਦੇ ਸਮੇਂ ਘਰ ਦਾ ਸਾਰਾ ਸਾਮਾਨ ਛੱਡ ਕੇ ਉਨ੍ਹਾਂ ਨੂੰ ਜਾਣਾ ਪੈਂਦਾ ਹੈ। ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਜਾਂਦਾ ਹੈ।

ਉਥੇ ਹੀ ਜਦੋਂ ਪਿੰਡ ਵਾਲਿਆਂ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ 2 ਬਜੁਰਗਾਂ ਨੇ ਕਿਹਾ  ਕਿ 1965 ਅਤੇ 1971 ਦੀ ਲੜਾਈ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਕਿਹਾ ਸੀ ਅਤੇ ਆਪਣੀ ਜਾਨ ਬਚਾਉਣ ਲਈ ਉਹ ਆਪਣਾ ਘਰ ਛੱਡ ਕੇ ਆਪਣੇ ਰਿਸ਼ਤੇਦਾਰਾਂ ਦੇ ਘਰ ਚਲੇ ਗਏ ਪਰ ਉਸ ਤੋਂ  ਬਾਅਦ ਜਦੋਂ ਵਾਪਸ ਆਏ ਤਾਂ ਘਰ ਉਨ੍ਹਾਂ ਦਾ ਤਹਸ ਨਹਸ ਹੋ ਚੁੱਕਿਆ ਸੀ ਉਸਨੂੰ ਦੁਬਾਰਾ ਬਣਾਉਣ ‘ਚ ਕਾਫ਼ੀ ਸਮਾਂ ਲੱਗਾ । ਪਰ ਉਸ ਤੋਂ ਬਾਅਦ ਇੱਕ ਵਾਰ ਫਿਰ 1971 ਵਿੱਚ ਦੁਬਾਰਾ ਘਰ ਖਾਲੀ ਕਰਨਾ ਪਿਆ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਦੇ ਨਹੀ ਚਾਹੁੰਦੇ ਕਿ ਦੋਨਾਂ ਦੇਸ਼ਾਂ ਦੇ ਰਿਸ਼ਤੇ ਖ਼ਰਾਬ ਹੋਣ ਨਾਲ ਹੀ ਉਹ ਮੰਣਦੇ ਹੈ ਕਿ ਪਾਕਿਸਤਾਨ ਦੀ ਇਨ੍ਹਾਂ ਹਰਕਤਾਂ ਦਾ ਜਵਾਬ ਦੇਣਾ ਜਰੂਰੀ ਸੀ।

 

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com