Home / ਭਾਰਤ / ਪੀਐੱਮ ਨੇ ਅੱਜ ਆਪਣੇ 67ਵੇਂ ਜਨਮ ਦਿਨ ਦੇ ਮੌਕੇ ਤੇ ਵੱਡੇ ਸਰਦਾਰ ਸਰੋਵਰ ਡੈਮ ਦਾ ਕੀਤਾ ਉਦਘਾਟਨ

ਪੀਐੱਮ ਨੇ ਅੱਜ ਆਪਣੇ 67ਵੇਂ ਜਨਮ ਦਿਨ ਦੇ ਮੌਕੇ ਤੇ ਵੱਡੇ ਸਰਦਾਰ ਸਰੋਵਰ ਡੈਮ ਦਾ ਕੀਤਾ ਉਦਘਾਟਨ

ਪੀਐੱਮ ਅੱਜ ਆਪਣੇ 67ਵੇਂ ਜਨਮ ਦਿਨ ਮੌਕੇ ‘ਤੇ ਦੁਨੀਆ ਦੇ ਦੂਸਰੇ ਸਭ ਤੋਂ ਵੱਡੇ ਸਰਦਾਰ ਸਰੋਵਰ ਡੈਮ ਦਾ ਉਦਘਾਟਨ ਕੀਤਾ। ਜਿਕਰਯੋਗ ਹੈ ਕਿ ਬੀਤੇ ਕਈ ਦਹਾਕਿਆਂ ਤੋਂ ਸਰਦਾਰ ਸਰੋਵਰ ਨਰਮਦਾ ਡੈਮ ਯੋਜਨਾ ਵਿਵਾਦਾਂ ‘ਚ ਘਿਰੀ ਰਹੀ ਹੈ। 56 ਸਾਲ ਦੇ ਲੰਬੇ ਇੰਤਜ਼ਾਰ ਦੇ ਬਾਅਦ ਸਰੋਵਰ ਨਰਮਦਾ ਡੈਮ ਪ੍ਰਾਜੈਕਟ ਪੂਰਾ ਹੋ ਗਿਆ ਹੈ। ਜਮਨਦਿਨ ਮੌਕੇ ਉਨ੍ਹਾਂ ਨੇ ਆਪਣੀ ਮਾਂ ਹੀਰਾਬਾ ਤੋਂ ਵੀ ਅਸ਼ੀਰਵਾਦ ਲਿਆ।

ਨਰੇਂਦਰ ਮੋਦੀ ਕੇਵਡਿਆ ‘ਚ ਬਣੇ ਇਸ 138.68 ਮੀਟਰ ਉੱਚੇ ਡੈਮ ਦਾ ਆਡਿਟ ਕਰਨਗੇ। ਮੋਦੀ ਡੈਮ ਨੂੰ ਆਡਿਟ ਕਰਨ ਦੇ ਬਾਅਦ ਡਬੋਰੀ-ਵਡੋਦਰਾ ‘ਚ ਰੈਲੀ ਵੀ ਕਰਨਗੇ। ਇਹ ਬੰਨ ਨਰਮਦਾ ‘ਤੇ ਬਣਨ ਵਾਲੇ 30 ਬੰਨ੍ਹਾ ‘ਚੋ ਇੱਕ ਹੈ। ਬੰਨ ਪੂਰਾ ਭਰ ਜਾਣ ਤੋਂ ਬਾਅਦ ਗੁਜਰਾਤ ‘ਚ ਪੀਣ ਦਾ ਪਾਣੀ-ਸਿੰਚਾਈ ਦੀ ਜ਼ਰੂਰਤ ਦਾ ਪਾਣੀ ਦੀ ਲੋੜ ਕਰੀਬ ਛੇ ਸਾਲ ਤੱਕ ਪੂਰੀ ਹੋ ਜਾਵੇਗੀ। ਨਰਮਦਾ ‘ਤੇ ਬੰਨ ਬਣਾਉਣ ਦੀ ਸ਼ੁਰੂਆਤ 1945 ‘ਚ ਸਰਦਾਰ ਪਟੇਲ ਨੇ ਕੀਤੀ ਸੀ।

ਮੁੰਬਈ ਦੇ ਇੰਜੀਨੀਅਰ ਜਮਦੇਸ਼ਜੀ ਐੱਮ ਵਾਚਛਾ ਨੇ ਸਰਦਾਰ ਸਰੋਵਰ ਦਾ ਡੈਮ ਬਣਾਇਆ ਇਸ ਦੀ ਸ਼ੁਰੂਆਤ ਨੂੰ ਹੀ 15 ਸਾਲ ਲੱਗ ਗਏ। 15 ਅਪ੍ਰੈਲ 1961 ਨੂੰ ਜਵਾਹਰ ਲਾਲ ਨਹਿਰੂ ਨੇ ਬੰਨ ਦਾ ਫੰਡਰੇਸਰ ਕੀਤਾ ਸੀ। 56 ਸਾਲ ‘ਚ ਬਣੇ ਇਸ ਬੰਨ ‘ਤੇ ਕਰੀਬ 65,000 ਕਰੋੜ ਰੁਪਏ ਖਰਚ ਹੋਏ।

ਡੈਮ ਦਾ ਸਭ ਤੋਂ ਵੱਧ ਫਾਇਦਾ ਗੁਜਰਾਤ ਨੂੰ ਮਿਲੇਗਾ ਇਸ ਨਾਲ ਇੱਥੋ ਦੇ 3137 ਪਿੰਡਾਂ ਦੀ 18.45 ਲੱਖ ਹੈਕਟੇਅਰ ਜ਼ਮੀਨ ਦੀ ਸਿੰਚਾਈ ਕੀਤੀ ਜਾ ਸਕੇਗੀ। ਬਿਜਲੀ ਦਾ ਸਭ ਤੋਂ ਵੱਧ 57% ਹਿੱਸਾ ਮੱਧ ਪ੍ਰਦੇਸ਼ ਨੂੰ ਮਿਲੇਗਾ। ਮਹਾਰਾਸ਼ਟਰ ਨੂੰ 27% ਤੇ ਗੁਜਰਾਤ ਨੂੂੰ 16% ਬਿਜਲੀ ਮਿਲੇਗੀ। ਬੰਨ ਬਣਾਉਣ ‘ਚ 86.20 ਲੱਖ ਕਿਊਬਿਕ ਮੀਟਰ ਕੰਕਰੀਟ ਲੱਗਿਆ ਹੈ।

ਹਾਲ ਪੀਛਲੇ ਹੀ ਦਿਨਾਂ ‘ਚ ਹਿੰਦੀ ਦਿਵਸ ਦੇ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰੋਜੈਕਟ ਬੁਲੇਟ ਟ੍ਰੇਨ (Bullet Train) ਦਾ ਨੀਂਹ ਪੱਥਰ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਨਾਲ ਰੱਖ ਦਿੱਤਾ ਹੈ। ਇਸ ਟ੍ਰੇਨ ਦੇ 10 ਕੋਚ ਹੋਣਗੇ ਅਤੇ ਹਰ ਕੋਚ ਸੁਵਿਧਾਵਾਂ ਨਾਲ ਪੂਰੀ ਤਰਾਂ ਲੈਸ ਹੋਵੇਗਾ। ਸ਼ੁਰੂਆਤ ਵਿੱਚ ਇੱਕ ਸਮੇਂ ਸਿਰਫ 750 ਯਾਤਰੀ ਸਫਰ ਕਰ ਸਕਣਗੇ, ਪਰ ਬਾਅਦ ਵਿੱਚ ਇਹ ਸਮਰੱਥਾ ਵਧਾ ਕੇ 1250 ਕੀਤੀ ਜਾਵੇਗਾ। ਹੌਲੀ-ਹੌਲੀ ਟ੍ਰੇਨਾਂ ਦੀ ਗਿਣਤੀ 35 ਕੀਤੀ ਜਾਵੇਗੀ ਅਤੇ ਸਾਲ 2053 ਤੱਕ ਇਹ ਗਿਣਤੀ 105 ਤੱਕ ਪਹੁੰਚ ਜਾਵੇਗੀ।

About Admin

Check Also

ਮੁੱਖ ਮੰਤਰੀ ਕੌਣ ਹੋਵੇਗਾ ਮਨੋਹਰ ਪਾਰੀਕਰ ਦੀ ਮੌਤ ਬਾਅਦ ?

ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਨੇ ਐਤਵਾਰ ਨੂੰ ਆਖਰੀ ਸਾਹ ਲਏ। ਉਨ੍ਹਾਂ ਦਾ ਅੰਤਿਮ …

WP Facebook Auto Publish Powered By : XYZScripts.com