Home / ਪੰਜਾਬ / ਕੱਪੜੇ ਦੇ ਵੱਡੇ ਸ਼ੋਅਰੂਮ ਨੂੰ ਲੱਗੀ ਭਿਆਨਕ ਅੱਗ ,ਸਰਾਫਾ ਬਜ਼ਾਰ ‘ਚ

ਕੱਪੜੇ ਦੇ ਵੱਡੇ ਸ਼ੋਅਰੂਮ ਨੂੰ ਲੱਗੀ ਭਿਆਨਕ ਅੱਗ ,ਸਰਾਫਾ ਬਜ਼ਾਰ ‘ਚ

ਅੱਜ ਦੇ ਸਮੇਂ ਵਿੱਚ ਭਿਆਨਕ ਅੱਗ ਲੱਗਣ ਦਾ ਸਿਲਸਿਲਾ ਜਾਰੀ ਹੈ। ਅਜਿਹਾ ਹੀ ਇੱਕ ਮਾਮਲਾ ਸਮਾਣਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਬੀਤੀ ਰਾਤ ਸਰਾਫਾ ਬਜ਼ਾਰ ਵਿੱਚ ਸਥਿਤ ਕੱਪੜੇ ਦੇ ਇਕ ਵੱਡੇ ਸ਼ੋਅਰੂਮ ਨੂੰ ਭਿਆਨਕ ਅੱਗ ਲੱਗ ਗਈ। ਇਹ ਅੱਗ ਇਨੀ ਜ਼ਿਆਦਾ ਭਿਆਨਕ ਸੀ ਕਿ ਇਸ ਵਿੱਚ 1 ਕਰੋੜ ਰੁਪਏ ਦੇ ਲਗਭਗ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸ਼ਹਿਰ ਦੇ ਫਾਇਰ ਬ੍ਰਿਗੇਡ ਦੇ ਦਸਤਿਆਂ ਨੇ ਮੌਕੇ ‘ਤੇ ਪਹੁੰਚ ਕੇ ਤਕਰੀਬਨ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਇਸ ਅੱਗ ਦੇ ਵਿੱਚ ਦੁਕਾਨ ਵਿੱਚ ਪਿਆ ਲੱਖਾਂ ਰੁਪਏ ਦਾ ਕੱਪੜਾ ਅਤੇ ਦੁਕਾਨ ਦਾ ਸਾਰਾ ਫਰਨੀਚਰ ਸੜ ਕੇ ਸੁਆਹ ਹੋ ਗਿਆ।

ਇਸ ਮਾਮਲੇ ਵਿੱਚ ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਸਰਾਫਾ ਬਜ਼ਾਰ ਵਿੱਚ ਇੱਕ ਵੱਡੇ ਸ਼ੋਅਰੂਮ ਵਿੱਚ ਬੀਤੀ ਰਾਤ 1 ਵਜੇ ਅੱਗ ਲੱਗ ਗਈ. ਇਸ ਘਟਨਾ ਦੀ ਜਾਣਕਾਰੀ ਨਾਲ ਲਗਦੇ ਪਾਰਸ ਜਿਊਲਰਜ਼ ਨਾਮਕ ਸ਼ੋਅਰੂਮ ਦੀ ਉੱਪਰਲੀ ਮੰਜਿਲ ‘ਤੇ ਰਹਿੰਦੇ 1 ਕਾਰੀਗਰ ਨੇ ਧੂੰਆਂ ਨਿਕਲਦਾ ਵੇਖ ਕੇ ਤੁਰੰਤ ਸ਼ੋਅਰੂਮ ਮਾਲਕਾਂ ਨੂੰ ਸੂਚਿਤ ਕੀਤਾ। ਇਸ ਮਾਮਲੇ ਵਿੱਚ ਇੰਸਪੈਕਟਰ ਪਰਮਜੀਤ ਕੁਮਾਰ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਇਸ ਭਿਆਨਕ ਅੱਗ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬਹੁਤ ਮੁਸ਼ੱਕਤ ਨਾਲ ਅੱਗ ਤੇ ਕਾਬੂ ਪਾਇਆ।

ਇਸ ਮਾਮਲੇ ਵਿੱਚ ਸ਼ੋਅਰੂਮ ਮਾਲਕ ਨੇ ਦੱਸਿਆ ਕਿ ਅੱਗ ਸ਼ੋਅਰੂਮ ਦੀ ਉੱਪਰਲੀ ਮੰਜਿਲ ‘ਤੇ ਲੱਗੀ ਹੋਣ ਕਾਰਨ ਗਰਾਊਂਡ ਫਲੌਰ ਦਾ ਕੁਝ ਮਾਲ ਲੋਕਾਂ ਦੀ ਮਦਦ ਨਾਲ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਜਦੋਂਕਿ ਫਸਟ ਫਲੌਰ ਦਾ ਪੂਰਾ ਮਾਲ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਅੱਗ ਵਿੱਚ ਦੁਕਾਨ ਦੀ ਸੀਲਿੰਗ ਅਤੇ ਫਰਨੀਚਰ ਪੂਰੀ ਤਰ੍ਹਾਂ ਨਸ਼ਟ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਅੱਗ ਵਿੱਚ ਕੁੱਲ 1 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ। ਫਿਲਹਾਲ ਇਸ ਮਾਮਲੇ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ।

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com