Thursday , May 16 2024
Home / Uncategorized / ਜੇਲ ਕੱਟਣ ਤੋਂ ਬਾਅਦ ਆਪਣੇ ਫਾਰਮਹਾਊਸ ‘ਚ ਆਰਾਮ ਕਰਨ ਪਹੁੰਚੇ ਸਲਮਾਨ

ਜੇਲ ਕੱਟਣ ਤੋਂ ਬਾਅਦ ਆਪਣੇ ਫਾਰਮਹਾਊਸ ‘ਚ ਆਰਾਮ ਕਰਨ ਪਹੁੰਚੇ ਸਲਮਾਨ

ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਦੋ ਦਿਨ ਜੇਲ ਕੱਟਣ ਤੋਂ ਬਾਅਦ ਸਲਮਾਨ ਖਾਨ ਆਪਣੇ ਘਰ ਗਲੈਕਸੀ ਅਪਾਰਟਮੈਂਟ ਆ ਗਏ ਹਨ ਤੇ ਪਿਛਲੇ 4 ਦਿਨਾਂ ਤੋਂ ਜ਼ਿੰਦਗੀ ਦੇ ਸਭ ਤੋਂ ਬੁਰੇ ਦੌਰ ‘ਚੋਂ ਲੰਘ ਰਹੇ ਸਲਮਾਨ ਖਾਨ ਹੁਣ ਖੁਦ ਨੂੰ ਤਰੋਤਾਜ਼ਾ ਕਰ ਰਹੇ ਹਨ। ਅਕਸਰ ਦੇਖਿਆ ਗਿਆ ਹੈ ਕਿ ਸਲਮਾਨ ਖਾਨ ਖੁਦ ਨੂੰ ਫਰੈੱਸ਼ ਕਰਨ ਲਈ ਆਪਣੇ ਫਾਰਮਹਾਊਸ ਜਾਂਦੇ ਹਨ।
ਖਬਰਾਂ ਮੁਤਾਬਕ ਸਲਮਾਨ ਖਾਨ ਨੂੰ ਐਤਵਾਰ ਦੁਪਹਿਰ ਗੱਡੀ ਲੈ ਕੇ ਬਾਹਰ ਨਿਕਲਦੇ ਦੇਖਿਆ ਗਿਆ। ਇਸ ਸਬੰਧੀ ਜਦੋਂ ਗਲੈਕਸੀ ਅਪਾਰਟਮੈਂਟ ਦੇ ਸਕਿਓਰਿਟੀ ਗਾਰਡ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਲਮਾਨ ਪਨਵੇਲ ਦੇ ਫਾਰਮਹਾਊਸ ਲਈ ਰਵਾਨਾ ਹੋਏ ਹਨ।

ਧਿਆਨਯੋਗ ਹੈ ਕਿ ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਦੋ ਰਾਤਾਂ ਜੋਧਪੁਰ ਸੈਂਟਰਲ ਜੇਲ ‘ਚ ਕੱਟਣ ਤੋਂ ਬਾਅਦ ਸ਼ਨੀਵਾਰ ਨੂੰ ਉਹ ਬੇਲ ‘ਤੇ ਰਿਹਾਅ ਹੋ ਕੇ ਆਪਣੇ ਘਰ ਮੁੰਬਈ ਪਰਤ ਆਏ ਹਨ। ਇਸ ਦੌਰਾਨ ਸਲਮਾਨ ਖਾਨ ਦੇ ਫੈਨਜ਼ ਨੇ ਆਪਣੇ ਭਾਈਜਾਨ ਦਾ ਦਿਲ ਖੋਲ੍ਹ ਕੇ ਸੁਆਗਤ ਕੀਤਾ, ਉਥੇ ਸਲਮਾਨ ਨੇ ਵੀ ਆਪਣੇ ਫੈਨਜ਼ ਨੂੰ ਨਾਰਾਜ਼ ਨਹੀਂ ਕੀਤਾ।
ਇੰਨਾ ਹੀ ਨਹੀਂ, ਜਿਵੇਂ ਹੀ ਸਲਮਾਨ ਖਾਨ ਆਪਣੇ ਘਰ ਗਲੈਕਸੀ ਅਪਾਰਟਮੈਂਟ ਪੁੱਜੇ ਤਾਂ ਫਿਲਮ ਇੰਡਸਟਰੀ ਤੋਂ ਸਲਮਾਨ ਦੇ ਦੋਸਤ ਉਨ੍ਹਾਂ ਨੂੰ ਮਿਲਣ ਪਹੁੰਚਣਾ ਸ਼ੁਰੂ ਹੋ ਗਏ। ਇਸ ਦੌਰਾਨ ਸਭ ਤੋਂ ਖਾਸ ਗੱਲ ਇਹ ਰਹੀ ਕਿ ਸਲਮਾਨ ਦੇ ਮੁੰਬਈ ਪਹੁੰਚਣ ਤੋਂ ਬਾਅਦ ਸਭ ਤੋਂ ਪਹਿਲਾਂ ਉਨ੍ਹਾਂ ਦੀ ਐਕਸ ਗਰਲਫਰੈਂਡ ਤੇ ਦੋਸਤ ਕੈਟਰੀਨਾ ਕੈਫ ਉਨ੍ਹਾਂ ਨੂੰ ਮਿਲਣ ਪਹੁੰਚੀ। ਇਸ ਤੋਂ ਬਾਅਦ ਮਲਾਇਕਾ ਅਰੋੜਾ, ਡੇਜ਼ੀ ਸ਼ਾਹ ਸਮੇਤ ਕਈ ਸਿਤਾਰੇ ਉਨ੍ਹਾਂ ਨੂੰ ਮਿਲਣ ਪਹੁੰਚੇ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

Cougar Date March 2023 – actual cubs or saturated in posers? – DatingScout

Cougar Date February 2023 – actual cubs or high in posers? – DatingScout Call us! …

WP Facebook Auto Publish Powered By : XYZScripts.com