Home / ਖੇਡਾਂ / ਇਸ ਟੀਮ ਦੀ ਕਰ ਰਹੇ ਹਨ ਸਪੋਰਟ, ਸਚਿਨ ‘ਤੇ ਚੜ੍ਹਿਆ ਫੀਫਾ ਵਿਸ਼ਵ ਕੱਪ ਦਾ ਖ਼ੁਮਾਰ

ਇਸ ਟੀਮ ਦੀ ਕਰ ਰਹੇ ਹਨ ਸਪੋਰਟ, ਸਚਿਨ ‘ਤੇ ਚੜ੍ਹਿਆ ਫੀਫਾ ਵਿਸ਼ਵ ਕੱਪ ਦਾ ਖ਼ੁਮਾਰ

ਫੀਫਾ ਵਿਸ਼ਵ ਕੱਪ ਦਾ ਫਾਈਨਲ ਬੇਹੱਦ ਨਜ਼ਦੀਕ ਹੈ। ਬੁੱਧਵਾਰ ਰਾਤ ਤਹਿ ਹੋ ਜਾਵੇਗਾ ਕਿ ਫਾਈਨਲ ‘ਚ ਫ੍ਰਾਂਸ ਕਿਹੜੀ ਟੀਮ ਨਾਲ ਖੇਡੇਗਾ। ਇੰਗਲੈਂਡ ਜਾਂ ਕ੍ਰੋਏਸ਼ੀਆ..? ਇਹ ਦੋਨੋਂ ਟੀਮਾਂ ਦੂਸਰੇ ਸੇਮੀਫਾਈਨਲ ਦਾ ਟਿਕਟ ਪਾਉਣ ਦੇ ਲਈ ਜ਼ੋਰ ਕਰਨਗੇ। ਖਿਤਾਬੀ ਮੁਕਾਬਲਾ 15 ਜੁਲਾਈ ਨੂੰ 80,000 ਦਰਸ਼ਕਾਂ ਦੀ ਸਮਰੱਥਾ ਰੱਖਣ ਵਾਲੇ ਮਾਸਕੋ ਦੇ ਲੇਜਨਿਕ ਸਟੇਡੀਅਮ ‘ਚ ਖੇਡਿਆ ਜਾਵੇਗਾ।

ਉਥਰ, ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਵੀ ਵਿਸ਼ਵ ਕੱਪ ਦੀ ਖੁਮਾਰੀ ‘ਚ ਪਿੱਛੇ ਨਹੀਂ ਰਹੇ ਹਨ। ਉਹਨਾਂ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰ ਇੰਗਲੈਡ ਦਾ ਜੋਸ਼ ਵਧਾਇਆ। ਉਹਨਾਂ ਨੇ ਕਿਹਾ ਕਿ ਆਪਣੇ ਫੈਂਸ ਨੂੰ ਕਿਹਾ- ਸਚਿਨ ਇਸ ਵੀਡੀਓ ‘ਚ ਕਿੱਕ ਲਗਾਉਂਦੇ ਹੋਏ ਕਹਿ ਰਹੇ ਹਨ,”ਕਮ ਆਨ ਇੰਗਲੈਂਡ!’ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਹੈਰਾਨ ਕਰਨ ਵਾਲੀ ਇੰਗਲੈਂਡ ਦੀ ਟੀਮ 28 ਸਾਲ ਬਾਅਦ ਪਹਿਲੇ ਵਿਸ਼ਵ ਕੱਪ ਸੇਮੀਫਾੲਨਲ ‘ਚ ਉਤਰੇਗੀ, ਤਾਂ ਉਸ ਨੂੰ ਜਜ਼ਬਾਤ ਨੂੰ ਕਾਬੂ ਰੱਖ ਕੇ ਕ੍ਰੋਏਸ਼ੀਆ ਦੀ ਚੁਣੌਤੀ ਤੋਂ ਪਾਰ ਪਾਉਣਾ ਪਵੇਗਾ। ਇਹ ਮੁਕਾਬਲਾ ਭਾਰਤੀ ਸਮੇਂ ਅਨੁਸਾਰ 11.30 ਵਜੇ ਖੇਡਿਆ ਜਾਵੇਗਾ।

ਬੀਤੇ ਦਿਨ ਫਰਾਂਸ ਨੇ ਰੋਮਾਂਚਕ ਸੈਮੀ-ਫਾਇਨਲ ਮੁਕਾਬਲੇ ‘ਚ ਬੈਲਜ਼ੀਅਮ ਨੂੰ 1-0 ਨਾਲ ਹਰਾ ਕੇ ਫ਼ੀਫਾ ਵਿਸ਼ਵ ਕੱਪ ਦੇ 21ਵੇਂ ਸੰਸਕਰਨ ਦੇ ਫਾਇਨਲ ‘ਚ ਜਗ੍ਹਾਂ ਬਣਾ ਲਈ ਹੈ। ਫਰਾਂਸ ਤੀਜੀ ਵਾਰ ਫਾਇਨਲ ‘ਚ ਪਹੁੰਚਣ ਪ੍ਰਵੇਸ਼ ਕਰਨ ‘ਚ ਕਾਮਯਾਬ ਹੋਇਆ ਹੈ। ਫਰਾਂਸ ਨੇ ਇਸ ਤੋਂ ਪਹਿਲਾਂ 1998 ਤੇ 2006 ਦੇ ਫਾਇਨਲ ‘ਚ ਜਗ੍ਹਾਂ ਬਣਾਈ ਸੀ। 1998 ‘ਚ ਫਰਾਂਸ ਵਿਸ਼ਵ ਵਿਜੇਤਾ ਬਣ ਗਈ ਸੀ। ਉਥੇ ਹੀ ਬੈਲਜ਼ੀਅਮ ਪਹਿਲੀ ਵਾਰ ਫਾਇਨਲ ‘ਚ ਜਗ੍ਹਾਂ ਬਣਾਉਣ ‘ਚ ਨਾਕਾਮਯਾਬ ਹੋਇਆ ਹੈ, ਫਾਇਨਲ ‘ਚ ਫਰਾਂਸ ਦਾ ਸਾਹਮਣਾ ਇੰਗਲੈਂਡ ਤੇ ਕਰੋਏਸ਼ੀਆ ‘ਚੋਂ ਜਿੱਤਣ ਵਾਲੀ ਟੀਮ ਨਾਲ ਹੋਵੇਗਾ।

ਬੈਲਜ਼ੀਅਮ ਦੇ ਖਿਲਾਫ ਵਿਸ਼ਵ ਕੱਪ ਦੇ ਤਿੰਨ ਮੈਚਾਂ ‘ਚੋਂ ਇਹ ਫਰਾਂਸ ਦੀ ਤੀਜੀ ਜਿੱਚ ਹੈ। ਇਸਤੋਂ ਪਹਿਲਾਂ ਫਰਾਂਸ ਨੇ 1938’ਚ ਪਹਿਲੇੇ ਦੌਰ ਦਾ ਮੁਕਾਬਲਾ 3-1 ਨਾਲ ਜਿੱਤਣ ਤੋਂ ਬਾਅਦ 1986 ‘ਚ ਤੀਜੇ ਦੌਰ ਦੇ ਪਲੇਆਫ ਮੈਚ ‘ਚ 4-2 ਨਾਲ ਜਿੱਤ ਦਰਜ਼ ਕੀਤੀ ਸੀ। ਇਸ ਦੇ ਨਾਲ ਹੀ ਬੈਲਜ਼ੀਅਮ ਦਾ 24 ਮੈਚਾਂ ਦਾ ਅਜੇਤੂ ਅਭਿਆਨ ਵੀ ਰੁੱਕ ਗਿਆ। ਇਸ ਦੌਰਾਨ ਉਸਨੇ 78 ਗੋਲ ਕੀਤੇ ਅਤੇ ਇਸ ਮੈਚ ਤੋਂ ਪਹਿਲਾਂ ਸਿਰਫ ਇੱਕ ਮੈਚ ਵਿੱਚ ਟੀਮ ਗੋਲ ਨਹੀਂ ਕਰ ਸਕੀ। ਬੈਲਜ਼ੀਅਮ ਦੀ ਟੀਮ ਹਾਲਾਂਕਿ ਵਿਸ਼ਵ ਕੱਪ ਵਿੱਚ ਆਪਣੇ ਸਭ ਤੋਂ ਉੱਤਮ ਨੁਮਾਇਸ਼ ਦੇ ਨਾਲ ਵਿਦਾ ਹੋਈ ਅਤੇ ਆਪਣੇ ਨੁਮਾਇਸ਼ ਨਾਲ ਲੋਕਾਂ ਦੇ ਦਿਲ ਜਿੱਤਣ ‘ਚ ਸਫਲ ਰਹੀ।

 

About Admin

Check Also

ਸ਼ਰੀਰਕ ਸ਼ੋਸ਼ਣ ਕਾਰਣ ਲੜਕੀ ਨੂੰ ਛੱਡਣੀ ਪਈ ਮਨਪਸੰਦ ਖ਼ੇਡ

ਮੇਘਨ (ਬਦਲਿਆ ਹੋਇਆ ਨਾਮ) – ਨੇ ਦੱਸਿਆ ਕਿ ਉਹ ਉਦੋਂ 17 ਸਾਲ ਦੀ ਸੀ, ਜਦੋਂ …

WP Facebook Auto Publish Powered By : XYZScripts.com