Home / ਪੰਜਾਬ / ਕਿਸਾਨਾਂ ਨੂੰ ਮਿਲੇਗਾ ਵੱਧ ਮੁਆਵਜ਼ਾ,ਮੌਸਮ ਕਾਰਨ ਹੋਈ ਖ਼ਰਾਬ ਫ਼ਸਲਾਂ ਲਈ

ਕਿਸਾਨਾਂ ਨੂੰ ਮਿਲੇਗਾ ਵੱਧ ਮੁਆਵਜ਼ਾ,ਮੌਸਮ ਕਾਰਨ ਹੋਈ ਖ਼ਰਾਬ ਫ਼ਸਲਾਂ ਲਈ

ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦੇਣ ਲਈ ਮੌਸਮ ਕਾਰਨ ਖ਼ਰਾਬ ਹੋਣ ਵਾਲੀਆਂ ਫ਼ਸਲਾਂ ਦੇ ਮੁਆਵਜ਼ੇ ਵਿੱਚ 50 ਫ਼ੀਸਦੀ ਵਾਧਾ ਕਰ ਦਿੱਤਾ ਹੈ। ਹੁਣ ਇਹ ਮੁਆਵਜ਼ਾ 8,000 ਰੁਪਏ ਤੋਂ ਵਧਾ ਕੇ 12,000 ਰੁਪਏ ਪ੍ਰਤੀ ਏਕੜ ਕਰ ਦਿੱਤਾ ਗਿਆ ਹੈ।

ਇਹ ਜਾਣਕਾਰੀ ਮੀਡੀਆ ਨਾਲ ਸੂਬੇ ਦੇ ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਸਾਂਝੀ ਕੀਤੀ ਹੈ । ਉਨ੍ਹਾਂ ਕਿਹਾ ਇਹ ਹੁਕਮ 20 ਜੂਨ ਤੋਂ ਲਾਗੂ ਹੋ ਗਏ ਹਨ। ਇਸ ਮੌਕੇ ਵਧੀਕ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਜਾਣਕਾਰੀ ਦਿੱਤੀ ਹੈ

ਕਿ ਸਰਕਾਰ ਹੁਣ ਤੱਕ ਖ਼ਰਾਬ ਹੋਣ ਵਾਲੀ 26 ਤੋਂ 32 ਫ਼ੀਸਦੀ ਫ਼ਸਲ ਲਈ 2,000 ਰੁਪਏ ਪ੍ਰਤੀ ਏਕੜ ਅਤੇ 33 ਤੋਂ 75 ਫ਼ੀਸਦੀ ਖ਼ਰਾਬ ਹੋਣ ਵਾਲੀ ਫ਼ਸਲ ਲਈ 5,400 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੰਦੀ ਰਹੀ ਹੈ।

Punjab government pays compensation

ਮੰਤਰੀ ਨੇ ਕਿਹਾ ਕਿ ਕਿਸਾਨ ਕੁਦਰਤੀ ਮਾਰਾਂ ਕਾਰਨ ਵੀ ਜ਼ਿਆਦਾ ਕਰਜ਼ਾਈ ਹੋ ਗਿਆ ਹੈ ਜਿਸ ਕਾਰਨ ਉਹ ਖ਼ੁਦਕੁਸ਼ੀਆਂ ਦੇ ਰਾਹ ਉੇੱਤੇ ਤੁਰ ਪਿਆ ਹੈ। ਉਨ੍ਹਾਂ ਕਿਹਾ ਉਨ੍ਹਾਂ ਦੀ ਸਰਕਾਰ ਕਿਸਾਨਾਂ ਦੀ ਬਾਹ ਫੜਨ ਲਈ ਵਚਨਬੱਧ ਹੈ।

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com