Saturday , May 18 2024
Home / ਸਰਕਾਰ / ਪੰਜਾਬ ਦੀ ਤਰੱਕੀ ਲਈ ਕੈਪਟਨ ਨੇ ਕੀਤਾ ਜਪਾਨ ਨਾਲ ਕੀਤਾ ਸਮਝੌਤਾ

ਪੰਜਾਬ ਦੀ ਤਰੱਕੀ ਲਈ ਕੈਪਟਨ ਨੇ ਕੀਤਾ ਜਪਾਨ ਨਾਲ ਕੀਤਾ ਸਮਝੌਤਾ

Punjab cm discusses collaborative ventures with japan

ਚੰਡੀਗੜ: ਪੰਜਾਬ ਵਿੱਚ ਨਿਵੇਸ਼ ਨੂੰ ਉਤਸ਼ਾਹਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਪਾਨ ਨਾਲ ਹੱਥ ਮਿਲਿਆ ਹੈ। ਮੁੱਖ ਮੰਤਰੀ ਵੱਲੋਂ ਭਾਰਤ ਵਿੱਚ ਜਪਾਨ ਦੇ ਰਾਜਦੂਤ ਹੀਰਾਮਤਸੂ-ਸਾਨ ਦੀ ਅਗਵਾਈ ਵਿਚਲੇ ਜਪਾਨੀ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦੇ ਵਫਦ ਨਾਲ ਇਸ ਸਬੰਧੀ ਚਰਚਾ ਕੀਤੀ ਗਈ। ਇਸ ਵਿੱਚ ਜਪਾਨ ਅਤੇ ਪੰਜਾਬ ਨੇ ਖੇਤੀਬਾੜੀ, ਉਤਪਾਦਨ, ਬੁਨਿਆਦੀ ਢਾਂਚਾ ਅਤੇ ਕਾਮਰਸ ਦੇ ਖੇਤਰਾਂ ਵਿੱਚ ਸਹਿਯੋਗ ਕਰਨ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ।

ਵਫਦ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਤਪਾਦਨ, ਬੁਨਿਆਦੀ ਢਾਂਚੇ, ਕਾਮਰਸ ਆਦਿ ਦੇ ਖੇਤਰਾਂ ਵਿੱਚ ਵਿਕਾਸ ਪ੍ਰਾਜੈਕਟਾਂ ਲਈ ਉਹ ਜਪਾਨ ਨਾਲ ਸਹਿਯੋਗ ਕਰਨ ਦੀ ਇੱਛਾ ਰੱਖਦੇ ਹਨ। ਜਪਾਨ ਅਤੇ ਪੰਜਾਬ ਵਿੱਚ ਸਾਂਝੇ ਤੌਰ ’ਤੇ ਵਪਾਰ ਕਰਨ ਦੀ ਵੱਡੀ ਸਮਰੱਥਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਸੂਬੇ ’ਚ ਵਪਾਰ ਨੂੰ ਸੁਖਾਲਾ ਬਣਾਉਣ ਵਾਸਤੇ ਜਪਾਨੀ ਵਫਦ ਨੂੰ ਹਰ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਜਪਾਨ ਪੰਜਾਬ ਦੇ ਵਿਕਾਸ ਦਾ ਹਿੱਸੇਦਾਰ ਬਣੇਗਾ।

ਉਨ੍ਹਾਂ ਨੇ ਜਪਾਨ ਦੀ ਕੰਪਨੀ ਦੇ ਸਹਿਯੋਗ ਨਾਲ ਸੋਨਾਲੀਕਾ ਟਰੈਕਟਰਜ਼ ਵੱਲੋਂ ਤਿਆਰ ਕੀਤੀਆਂ ਨਵੀਆਂ ਅਤਿ ਆਧੁਨਿਕ ਪਲਾਂਟ ਬਾਰੇ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਪਲਾਂਟ ਸੂਬੇ ਦੇ ਵਿਕਾਸ ਅਤੇ ਪ੍ਰਗਤੀ ਨੂੰ ਯੋਗ ਬਣਾਉਣ ਲਈ ਵੱਡੀ ਭੂਮਿਕਾ ਨਿਭਾ ਸਕਦੇ ਹਨ। ਮੁੱਖ ਮੰਤਰੀ ਨੇ ਜਪਾਨ ਦੇ ਵਫਦ ਨੂੰ ਦੱਸਿਆ ਕਿ ਸੂਬੇ ਵਿੱਚ ਸਰਕਾਰ ਬਦਲਣ ਤੋਂ ਬਾਅਦ ਉਦਯੋਗ ਵੱਲੋਂ ਪੰਜਾਬ ਵਿੱਚ ਨਿਵੇਸ਼ ਲਈ ਵੱਡੀ ਦਿਲਚਸਪੀ ਦਿਖਾਈ ਜਾ ਰਹੀ ਹੈ। ਜਪਾਨ ਦੇ ਰਾਜਦੂਤ ਨੇ ਕਿਹਾ ਕਿ ਉਹ ਪੰਜਾਬ ਨਾਲ ਸਹਿਯੋਗ ਕਰਨ ਲਈ ਪ੍ਰਭਾਵੀ ਮੌਕੇ ਦੇਖਦੇ ਹਨ ਜਿੱਥੇ ਸ਼ਕਤੀਸ਼ਾਲੀ ਅਤੇ ਵਧੀਆ ਕਾਮੇ ਹਨ।

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com