Home / ਪੰਜਾਬ / ਪੰਜਾਬ ਦੇ ਚਾਰ ਜ਼ਿਲ੍ਹਿਆਂ ‘ਚ ਅੱਜ ਵੀ ਰਹੇਗੀ ਇੰਟਰਨੈੱਟ ਸੇਵਾ ਬੰਦ

ਪੰਜਾਬ ਦੇ ਚਾਰ ਜ਼ਿਲ੍ਹਿਆਂ ‘ਚ ਅੱਜ ਵੀ ਰਹੇਗੀ ਇੰਟਰਨੈੱਟ ਸੇਵਾ ਬੰਦ

ਫਗਵਾੜਾ ‘ਚ ਦੋ ਸਮੂਹਾਂ ‘ਚ ਹੋਈ ਹਿੰਸਾ ਦੇ ਮੱਦੇਨਜ਼ਰ ਲੋਕਾਂ ‘ਚ ਅਮਨ-ਸ਼ਾਂਤੀ ਤੇ ਚੰਗਿਆਈ ਬਣਾਈ ਰੱਖਣ ਲਈ ਪੰਜਾਬ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਨੂੰ ਰੋਕਣ ਦੇ ਲਈ ਚਾਰ ਜ਼ਿਲ੍ਹਿਆਂ ‘ਚ ਮੋਬਾਈਲ ਇੰਟਰਨੈੱਟ ਸੇਵਾ ਬੰਦ ਰੱਖਣ ਦੇ ਆਦੇਸ਼ ਨੂੰ 16 ਅਪ੍ਰੈਲ ਤੱਕ ਵਧਾਉਣ ਦੇ ਨਿਰਦੇਸ਼ ਦਿੱਤੇ ਹਨ।

ਇਕ ਸਰਕਾਰੀ ਬੁਲਾਰੇ ਨੇ ਦੱਸਿਆ ਹੈ ਕਿ ਕਾਲ ਨੂੰ ਛੱਡ ਮੋਬਾਈਲ ਇੰਟਰਨੈੱਟ ਸੇਵਾਵਾਂ ਤੇ ਸਾਰੀਆਂ ਡੌਂਗਲ ਸੇਵਾਵਾਂ ਨੂੰ ਚਾਰ ਜ਼ਿਲੇ ਕਪੂਰਥਲਾ,ਜਲੰਧਰ,ਹੁਸ਼ਿਆਰਪੁਰ ਤੇ ਨਵਾਂ-ਸ਼ਹਿਰ ‘ਚ ਬੰਦ ਰੱਖਣ ਦਾ ਆਦੇਸ਼ ਜਾਰੀ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਰਾਜ ‘ਚ ਟੈਲੀਕਾਮ ਸੇਵਾਵਾਂ ਮੁਹਾਈਆ ਕਰਵਾਉਣ ਵਾਲੇ ਬੀਐੱਸਐਨਐੱਲ ਦੇ ਪ੍ਰਮੱੱਖ (ਪੰਜਾਬ) ਨੂੰ ਇਹ ਆਦੇਸ਼ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਹਨਾਂ ਨੇ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਉਕਤ ਆਦੇਸ਼ਾਂ ਦੀ ਉਲੰਘਣਾ ਕਰੇਗਾ ਤਾਂ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਬੀਤੇ ਦਿਨੀਂ ਫਗਵਾੜਾ ਦੇ ਗੋਲ ਚੌਕ ‘ਚ ਦਲਿਤ ਜੱਥੇਬੰਦੀਆਂ ਦੇ ਵੱਲੋਂ ਡਾ. ਅੰਬੇਦਕਰ ਦੀ ਫੋਟੋ ਵਾਲਾ ਬੋਰਡ ਲਗਾ ਕੇ ਇਸ ਦਾ ਨਾਮ ਸੰਵਿਧਾਨ ਚੌਕ ਰੱਖਣ ਦੇ ਮਾਮਲੇ ‘ਤੇ ਹੋਏ ਪਥਰਾਅ ਦੇ ਕਾਰਨ ਇੱਕ ਵਿਅਕਤੀ ਜਖ਼ਮੀ ਹੋ ਗਿਆ ਜਦੋਂ ਕਿ 6 ਸਕੂਟਰਾਂ ਅਤੇ ਇੱਕ ਕਾਰ ਦੀ ਭੰਨ੍ਹਤੋੜ ਕੀਤੀ ਗਈ ਸੀ। ਪੁਲਿਸ ਨੂੰ ਗੋਲੀ ਚਲਾ ਕੇ ਦੋਵਾਂ ਗੁੱਟਾਂ ਨੂੰ ਹਟਾਉਣਾ ਪਿਆ। ਇੱਕ ਤੋਂ ਬਾਅਦ ਇੱਕ ਕਰ ਕੇ ਚਲਾਈਆਂ ਗੋਲੀਆਂ ਦੀ ਆਵਾਜ ਦੇ ਨਾਲ ਫਗਵਾੜਾ ‘ਚ ਭਾਰੀ ਦਹਿਸ਼ਤ ਦਾ ਮਾਹੌਲ ਬਣ ਗਿਆ।

ਦਲਿਤ ਜੱਥੇਬੰਦੀਆਂ ਦੇ ਵੱਲੋਂ ਬੋਰਡ ਲਗਾਉਣ ਦੇ ਮੌਕੇ ਸ਼ਿਵਸੈਨਾ ਸਮੇਤ ਕਈ ਜੱਥੇਬੰਦੀਆਂ ਇਕੱਠੀਆਂ ਹੋ ਗਈਆਂ ਸਨ। ਪ੍ਰਸ਼ਾਸਨ ਅਧਿਕਾਰੀ ਏ. ਡੀ. ਸੀ. ਬਬੀਤਾ ਕਲੇਰ ਅਤੇ ਐੱਸ. ਡੀ. ਐੱਮ. ਜੋਤੀ ਬਾਲਾ ਮੌਕੇ ‘ਤੇ ਪੁੱਜੇ। ਉਨ੍ਹਾਂ ਨੇ ਕਿਹਾ ਸੀ ਕਿ ਇਸ ਸੰਬੰਧਿਤ ਕੋਈ ਸਰਕਾਰੀ ਮਨਜੂਰੀ ਨਹੀਂ ਸੀ। ਸ਼ਿਵਸੈਨਾ ਦੇ ਵੱਲੋਂ ਕੀਤੇ ਜਾ ਰਹੇ ਤਿੱਖੇ ਵਿਰੋਧ ਦੇ ਮੌਕੇ ਕੁੱਝ ਅਨਸਰਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ, ਜਿਸ ਕਾਰਨ ਸਥਿਤੀ ਕਾਫ਼ੀ ਗੰਭੀਰ ਬਣ ਗਈ, ਜਿਸ ਕਾਰਨ ਸ਼ਿਵਸੈਨਾ ਨੂੰ ਹਵਾਈ ਫਾਇਰ ਵੀ ਕਰਨਾ ਪਿਆ। ਇਸ ਗੱਲ ਦੀ ਪੁਸ਼ਟੀ ਐੱਸ. ਐੱਚ. ਓ. ਗੁਰਮੀਤ ਸਿੰਘ ਨੇ ਕੀਤੀ ਅਤੇ ਦੱਸਿਆ ਕਿ ਪੁਲਿਸ ਨੇ ਅਹਿਮ ਭੂਮਿਕਾ ਨਿਭਾ ਕੇ ਹਾਲਾਤਾਂ ਨੂੰ ਕਾਬੂ ਕੀਤਾ ਅਤੇ ਹਾਲਤ ਨੂੰ ਸੰਭਾਲਣ ਲਈ ਕਾਫ਼ੀ ਮਿਹਨਤ ਕਰਨੀ ਪਈ ਸੀ।

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com