Saturday , May 18 2024
Home / ਸਰਕਾਰ / ਪੈਟਰੋਲ ਅਤੇ ਡੀਜ਼ਲ ਹੋਇਆ ਸਸਤਾ

ਪੈਟਰੋਲ ਅਤੇ ਡੀਜ਼ਲ ਹੋਇਆ ਸਸਤਾ

 

Petrol and diesel price

ਬੀਤੀ ਅੱਧੀ ਰਾਤ ਤੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ‘ਚ ਭਾਰੀ ਕਮੀ ਆਈ ਹੈ। ਦੇਸ਼ ‘ਚ ਚਾਰ ਹਫਤਿਆਂ ਤੋਂ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ‘ਚ ਵਾਧਾ ਹੋਣ ਤੋਂ ਉਲਟ ਸੋਮਵਾਰ ਨੂੰ ਪੈਟਰੋਲ ਦੀ ਕੀਮਤ ‘ਚ ਪ੍ਰਤੀ ਲਿਟਰ 2.16 ਪੈਸੇ ਅਤੇ ਡੀਜ਼ਲ ਦੀ ਕੀਮਤ ‘ਚ 2.10 ਪੈਸੇ ਦੀ ਕਟੌਤੀ ਕੀਤੀ ਗਈ। ਨਵੀਆਂ ਕੀਮਤਾਂ ਸੋਮਵਾਰ ਅੱਧੀ ਰਾਤ ਤੋਂ ਬਾਅਦ ਲਾਗੂ ਹੋਣਗੀਆਂ। ਬੀਤੀ 1 ਮਈ ਨੂੰ ਪੈਟਰੋਲ ਦੀ ਕੀਮਤ ‘ਚ ਪ੍ਰਤੀ ਲਿਟਰ 2 ਪੈਸੇ ਅਤੇ ਡੀਜ਼ਲ ਦੀ ਕੀਮਤ ‘ਚ ਪ੍ਰਤੀ ਲਿਟਰ 52 ਪੈਸੇ ਦਾ ਵਾਧਾ ਕੀਤਾ ਗਿਆ ਸੀ।

ਇਸ ਤੋਂ ਪਹਿਲਾਂ 16 ਅਪ੍ਰੈਲ ਨੂੰ ਪੈਟਰੋਲ ਦੀ ਕੀਮਤ ‘ਚ ਪ੍ਰਤੀ ਲਿਟਰ 1.39 ਪੈਸੇ ਅਤੇ ਡੀਜ਼ਲ ਦੀ ਕੀਮਤ ‘ਚ ਪ੍ਰਤੀ ਲਿਟਰ 1.04 ਰੁਪਏ ਦੀ ਵਾਧਾ ਹੋਇਆ ਸੀ। ਦੇਸ਼ ਦੀ ਸਭ ਤੋਂ ਵੱਡੀ ਇਧਨ ਕੰਪਨੀ ਇੰਡੀਅਨ ਆਇਲ ਕਾਰਪਸ (ਆਈ. ਓ. ਸੀ.) ਨੇ ਕਿਹਾ ਕਿ ਪੈਟਰੋਲ ਦੀ ਕੀਮਤ ‘ਚ ਪ੍ਰਤੀ ਲਿਟਰ 2.16 ਪੈਸੇ ਅਤੇ ਡੀਜ਼ਲ ਦੀ ਕੀਮਤ ‘ਚ 2.10 ਪੈਸੇ ਦੀ ਕਟੌਤੀ ਕੀਤੀ ਗਈ ਹੈ। ਦਿੱਲੀ ‘ਚ ਮੰਗਲਵਾਰ ਤੋਂ ਪੈਟਰੋਲ ਦੀ ਕੀਮਤ 65.32 ਪੈਸੇ ਲੀਟਰ ਅਤੇ ਡੀਜ਼ਲ ਦੀ ਕੀਮਤ 54.90 ਪੈਸੇ ਪ੍ਰਤੀ ਲਿਟਰ ਹੋਵੇਗੀ।

About Admin

Check Also

ਲੋਕਾਂ ਨੂੰ ਪਈਆਂ ਭਾਜੜਾਂ,ਪਾਕਿ ਸਰਹੱਦ ‘ਤੇ ਭਾਰਤੀ ਹਵਾਈ ਫ਼ੌਜ ਨੇ ਭਰੀਆਂ ਜੰਗੀ ਮਸ਼ਕਾਂ

ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਨੇ ਪਾਕਿਸਤਾਨ ਦੇ ਨਾਲ ਲੱਗਦੇ ਪੰਜਾਬ ਤੇ ਜੰਮੂ-ਕਸ਼ਮੀਰ ਦੇ …

WP Facebook Auto Publish Powered By : XYZScripts.com