Home / ਪੰਜਾਬ / 19 ਫਰਵਰੀ ਤੋਂ ਇੰਝ ਕਰੇਗਾ ਕੰਮ ‘ਪੈਨਿਕ ਬਟਨ’ ਔਰਤਾਂ ਦੀ ਰਾਖੀ ਲਈ

19 ਫਰਵਰੀ ਤੋਂ ਇੰਝ ਕਰੇਗਾ ਕੰਮ ‘ਪੈਨਿਕ ਬਟਨ’ ਔਰਤਾਂ ਦੀ ਰਾਖੀ ਲਈ

ਮਹਿਲਾਵਾਂ ਦੀ ਸੁਰੱਖਿਆ ਲਈ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ। ਮਹਿਲਾਵਾਂ ਦੀ ਸੁਰੱਖਿਆ ਲਈ ਮੋਬਾਈਲ ਫੋਨਾਂ ਵਿੱਚ 19 ਫਰਵਰੀ ਤੋਂ ‘ਪੈਨਿਕ ਬਟਨ’ ਚਾਲੂ ਕੀਤਾ ਜਾਏਗਾ। ਇਹ ਬਟਨ ਹਰ ਫੋਨ ਵਿੱਚ ਹੋਏਗਾ। ਇਸ ਦੀ ਮਦਦ ਨਾਲ ਕੋਈ ਮਹਿਲਾ ਹੰਗਾਮੀ ਸਥਿਤੀ ਵੇਲੇ ਬਟਨ ਦਬਾ ਕੇ ਪੁਲਿਸ ਨੂੰ ਸੂਚਿਤ ਕਰ ਸਕਦੀ ਹੈ। ਹੁਣ ਮਹਿਲਾਵਾਂ ਕਿਸੇ ਵੀ ਸੂਬੇ ਵਿੱਚ ਸੁਰੱਖਿਆ ਜਾਂ ਸਿਹਤ ਸਬੰਧੀ ਕੋਈ ਸਮੱਸਿਆ ਜਾਂ ਹੰਗਾਮੀ ਸਥਿਤੀ ਆਉਣ ’ਤੇ ਆਪਣੇ ਫੋਨ ਵਿੱਚ 112 ਨੰਬਰ (ਪੈਨਿਕ ਬਟਨ) ਡਾਇਲ ਕਰਕੇ ਪੁਲਿਸ ਦੀ ਮਦਦ ਮੰਗਵਾ ਸਕਦੀਆਂ ਹਨ।

ਪੈਨਿਕ ਬਟਨ ਦਬਾਉਂਦਿਆਂ ਹੀ ਪੁਲਿਸ ਹੀ ਮੋਬਾਈਲ ਵੈਨ ਕੋਲ ਜਾਣਕਾਰੀ ਪੁੱਜ ਜਾਏਗੀ। ਇਸ ਬਟਨ ਦੇ ਦਬਾਉਣ ਬਾਅਦ ਐਮਰਜੈਂਸੀ ਲਈ ਜਿਨ੍ਹਾਂ ਪੰਜ ਕਰੀਬੀਆਂ ਦੇ ਨੰਬਰ ਸੇਵ ਕੀਤੇ ਹੋਣਗੇ, ਉਨ੍ਹਾਂ ਨੂੰ ਵੀ ਇਹ ਜਾਣਕਾਰੀ ਚਲੀ ਜਾਏਗੀ ਕਿ ਮਹਿਲਾ ਮੁਸੀਬਤ ਵਿੱਚ ਹੈ। ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਕਰੀਬ ਢਾਈ ਸਾਲ ਪਹਿਲਾਂ ਸੁਰੱਖਿਆ ਦੇ ਮੱਦੇਨਜ਼ਰ ਪੈਨਿਕ ਬਟਨ ਦਾ ਸੁਝਾਅ ਦਿੱਤਾ ਸੀ।

ਇਸ ਪ੍ਰੋਜੈਕਟ ਨੂੰ ਅਮਲੀ ਰੂਪ ਦੇਣ ਲਈ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਨਿਰਭਿਆ ਕੋਸ਼ ਵਿੱਚੋਂ 321 ਕਰੋੜ ਤੋਂ ਵੱਧ ਰੁਪਏ ਦਿੱਤੇ ਹਨ। ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ਵਿੱਚ ਇਸ ਬਟਨ ਦੀ ਅਜਮਾਇਸ਼ ਹੋ ਚੁੱਕੀ ਹੈ। ਹੁਣ ਟ੍ਰਾਇਲ ਪੂਰੀ ਤਰ੍ਹਾਂ ਸਫਲ ਹੋਣ ਮਗਰੋਂ ਦੇਸ਼ ਦੇ ਸਾਰੇ ਸੂਬਿਆਂ ਵਿੱਚ ਇਹ ਸੁਵਿਧਾ ਲਾਗੂ ਕਰ ਦਿੱਤੀ ਜਾਏਗੀ।

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com