Saturday , May 18 2024
Home / ਸਰਕਾਰ / ਹੁਣ ਰੇਲ ਗੱਡੀ ‘ਚ ਬਿਨਾ ਟਿਕਟ ਵੀ ਚੜ੍ਹ ਸਕਦੇ ਹੋ…

ਹੁਣ ਰੇਲ ਗੱਡੀ ‘ਚ ਬਿਨਾ ਟਿਕਟ ਵੀ ਚੜ੍ਹ ਸਕਦੇ ਹੋ…

Now you can buy ticket in running train without any penalty

ਨਵੀਂ ਦਿੱਲੀ: ਕਈ ਵਾਰ ਅਜਿਹਾ ਹੋ ਜਾਂਦਾ ਹੈ ਕਿ ਜਦੋਂ ਤੁਸੀਂ ਟ੍ਰੈਫਿਕ ਜਾਂ ਕਿਸੇ ਹੋਰ ਸਮੱਸਿਆ ਕਾਰਨ ਰੇਲਵੇ ਸਟੇਸ਼ਨ ਪਹੁੰਚਣ ਵਿੱਚ ਲੇਟ ਹੋ ਜਾਂਦੇ ਹੋ ਤਾਂ ਤੁਹਾਡੀ ਗੱਡੀ ਚੱਲਣ ਵਾਲੀ ਹੁੰਦੀ ਹੈ। ਤੁਹਾਡੇ ਕੋਲ ਟਿਕਟ ਖਰੀਦਣ ਦਾ ਸਮਾਂ ਨਹੀਂ ਹੁੰਦਾ। ਫਿਰ ਤੁਹਾਡੇ ਕੋਲ ਟਿਕਟ ਲੈਣ ਜਾਂ ਫਿਰ ਬਿਨਾਂ ਟਿਕਟ ਸਫਰ ਤੇ ਫਿਰ ਜੁਰਮਾਨਾ ਭਰਨ ਤੋਂ ਬਿਨਾਂ ਕੋਈ ਬਦਲ ਨਹੀਂ ਬਚਦਾ।

ਹੁਣ ਰੇਲਵੇ ਵੱਲੋਂ ਰਾਹਤ ਭਰੀ ਖਬਰ ਆਈ ਹੈ ਕਿ ਅਜਿਹੇ ਹਾਲਾਤ ਵਿੱਚ ਤੁਹਾਨੂੰ ਰੇਲ ਗੱਡੀ ਅੰਦਰ ਵੀ ਟਿਕਟ ਦਿੱਤੀ ਜਾਵੇਗੀ। ਰੇਲਵੇ ਦੀ ਨਵੀਂ ਸਹੂਲਤ ਤਹਿਤ ਯਾਤਰੀ ਟਿਕਟ ਤੋਂ ਸਿਰਫ 10 ਰੁਪਏ ਵੱਧ ਦੇ ਕੇ ਟੀਟੀਈ ਤੋਂ ਟਿਕਟ ਖਰੀਦ ਸਕਦਾ ਹੈ। ਇਸ ਸਹੂਲਤ ਲਈ ਟੀਟੀਈ ਨੂੰ ਰੇਲਵੇ ਵੱਲੋਂ ਹੈਂਡ ਮਸ਼ੀਨ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਲਈ ਤੁਹਾਨੂੰ ਟਰੇਨ ਵਿੱਚ ਚੜ੍ਹਦੇ ਸਾਰ ਹੀ ਟੀਟੀਈ ਨੂੰ ਦੱਸਣਾ ਹੋਵੇਗਾ ਕਿ ਤੁਸੀਂ ਟਿਕਟ ਨਹੀਂ ਲਿਆ।

ਰੇਲਵੇ ਨੇ ਸਾਫ ਕੀਤਾ ਹੈ ਕਿ ਚੈਕਿੰਗ ਦੌਰਾਨ ਬਿਨਾਂ ਟਿਕਟ ਦੇ ਫੜੇ ਗਏ ਯਾਤਰੀਆਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ। ਇਹ ਸਹੂਲਤ ਰਾਜਧਾਨੀ, ਗਰੀਬ ਰੱਥ, ਮੇਲ ਤੇ ਸੁਪਰਫਾਸਟ ਰੇਲਾਂ ਵਿੱਚ ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਦੇ ਨਾਲ ਹੀ ਟੀਟੀਈ ਨੂੰ ਪ੍ਰਦਾਨ ਕੀਤੀ ਇਹ ਮਸ਼ੀਨ ਰੇਲਵੇ ਦੇ ਯਾਤਰੀ ਰਿਜ਼ਰਵੇਸ਼ਨ ਸਿਸਟਮ ਨਾਲ ਵੀ ਆਨਲਾਈਨ ਜੁੜੀ ਰਹੇਗੀ।

About Admin

Check Also

ਲੋਕਾਂ ਨੂੰ ਪਈਆਂ ਭਾਜੜਾਂ,ਪਾਕਿ ਸਰਹੱਦ ‘ਤੇ ਭਾਰਤੀ ਹਵਾਈ ਫ਼ੌਜ ਨੇ ਭਰੀਆਂ ਜੰਗੀ ਮਸ਼ਕਾਂ

ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਨੇ ਪਾਕਿਸਤਾਨ ਦੇ ਨਾਲ ਲੱਗਦੇ ਪੰਜਾਬ ਤੇ ਜੰਮੂ-ਕਸ਼ਮੀਰ ਦੇ …

WP Facebook Auto Publish Powered By : XYZScripts.com