Saturday , May 18 2024
Home / ਸਰਕਾਰ / ਟੋਲ ਪਲਾਜ਼ਾ ਤੇ ਹੁਣ ਗੱਡੀ ਰੋਕਣ ਦੀ ਲੋੜ ਨਹੀ ਟੋਲ ਟੈਕਸ, ਆਨ-ਲਾਈਨ ਹੀ ਕੱਟ ਲਿਆ ਜਾਵੇਗਾ

ਟੋਲ ਪਲਾਜ਼ਾ ਤੇ ਹੁਣ ਗੱਡੀ ਰੋਕਣ ਦੀ ਲੋੜ ਨਹੀ ਟੋਲ ਟੈਕਸ, ਆਨ-ਲਾਈਨ ਹੀ ਕੱਟ ਲਿਆ ਜਾਵੇਗਾ

No need to stop at Toll plazas  toll tax will be cut online

ਨਵੀ ਸਕੀਮ ਤਹਿਤ ਟੋਲ ਪਲਾਜ਼ਾ ‘ਤੇ ਹੁਣ ਗੱਡੀ ਰੋਕਣ ਦੀ ਲੋੜ ਨਹੀ ਪਵੇਗੀ। ਭਾਵ ਹੁਣ ਟੋਲ ਪਲਾਜ਼ਾ ਤੇ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਨਹੀ ਲਗਣਗੀਆਂ। ਤੁਹਾਡੀ ਕਾਰ ਤੇ ਲੱਗਿਆ ਫਾਸਟਟੈਗ ਸੈਂਸਰ ਦੀ ਸਹਾਇਤਾ ਨਾਲ ਦੂਰੋਂ ਹੀ ਪੜ੍ਹ ਲਿਆ ਮਸ਼ੀਨ ਦੁਆਰਾ ਪੜ੍ਹ ਲਿਆ ਜਾਵੇਗਾ ਤੇ ਤੁਹਾਡੇ ਖਾਤੇ ਵਿੱਚੋ ਆਪਣੇ ਆਪ ਪੈਸੇ ਕੱਟ ਲਏ ਜਾਣਗੇ।

ਪੈਸ ਕੱਟੇ ਜਾਣ ਦਾ ਮੈਸੇਜ ਤੁਹਾਨੂੰ ਮੋਬਾਇਲ ਤੇ ਪ੍ਰਾਪਤ ਹੋ ਜਾਵੇਗਾ। ਫਾਸਟਟੈਗ ਵਾਲੇ ਵਾਹਨਾਂ ਦੀ ਲਾਈਨ ਵੱਖਰੀ ਹੋਵੇਗੀ ਉਸ ਲਾਈਨ ਵਿੱਚ ਕੋਈ ਵੀ ਵਾਹਨ ਰੁਕਾਵਟ ਪੈਦਾ ਨਹੀ ਕਰੇਗਾ। ਕੇਂਦਰੀ ਟਰਾਂਸਪੋਰਟ ਵਿਭਾਗ ਅਨੁਸਾਰ ਇਹ ਨਿਯਮ ਹਾਲੇ ਸਿਰਫ ਭਾੜੇ ਲਈ ਵਰਤੇ ਜਾਣ ਵਾਲੇ ਭਾਰੀ ਟਰੱਕਾਂ ਤੇ ਗੱਡੀਆਂ ਤੋਂ ਇਲਾਵਾ ਕਿਰਾਏ ਤੇ ਵਰਤੀਆਂ ਜਾਂਣ ਵਾਲੀਆਂ ਕਾਰਾਂ ਤੇ ਲਾਗੂ ਕੀਤਾ ਜਾਵੇਗਾ।

ਇਸ ਪ੍ਰਕਿਰੀਆ ਦੇ ਪੂਰੀ ਹੋ ਜਾਣ ਤੋਂ ਬਾਅਦ ਇਸ ਨੂੰ ਕਾਰਾਂ ਤੇ ਹੋਰ ਨਿੱਜੀ ਵਾਹਨਾਂ ਤੇ ਲਾਗੂ ਕੀਤਾ ਜਾਵੇਗਾ। ਕੰਪਨੀ ਵਿੱਚੋਂ ਨਵੇਂ ਆਉਣ ਵਾਲੇ ਵਾਹਨਾਂ ਤੇ ਇਸ ਪਹਿਲਾਂ ਤੋਂ ਹੀ ਲੱਗ ਕੇ ਆਵੇਗਾ। ਇਸ ਨਾਲ ਜਿੱਥੇ ਟੋਲ ਪਲਾਜ਼ਾ ਤੇ ਵਾਹਨਾਂ ਦੀ ਭੀੜ ਘੱਟ ਜਾਵੇਗੀ ਉੱਥੇ ਪੈਟਰੋਲ ਤੇ ਡੀਜ਼ਲ ਦੀ ਖਪਤ ਵਿੱਚ ਵੀ ਕਮੀ ਆਵੇਗੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਰੇਕ ਰਾਜ ਦੇ ਟਰਾਂਸਪੋਰਟ ਵਿਭਾਗ ਨੂੰ 3 ਮਈ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਤੇ 1 ਜੁਲਾਈ ਤੋ ਸਾਰੇ ਵਪਾਰਕ ਵਾਹਨਾਂ ਦੇ ਸਾਹਮਣੇ ਵਾਲੇ ਸ਼ੀਸ਼ੇ ਤੇ ਲਗਾਉਣਾ ਲਾਜ਼ਮੀ ਹੋ ਜਾਵੇਗਾ ਤਾਂ ਜੋ ਇਸ ਫਾਸਟਟੈਗ ਕੋਡ ਨੂੰ ਟੋਲ ਪਲਾਜ਼ਾ ਤੇ ਲੱਗੀ ਮਸ਼ੀਨ ਦੁਆਰਾ ਆਸਾਨੀ ਨਾਲ ਪੜ੍ਹਿਆ ਜਾ ਸਕੇ। ਜੇਕਰ ਇਹ ਫਾਸਟਟੈਗ ਸਿਸਟਮ ਕਾਮਯਾਬ ਹੋ ਜਾਂਦਾ ਹੈ ਤਾਂ ਸੱਚ-ਮੁੱਚ ਯਾਤਰੀਆਂ ਨੂੰ ਲੰਮੀਆਂ ਕਤਾਰਾਂ ਤੋਂ ਛੁਟਕਾਰਾ ਮਿਲ ਜਾਵੇਗਾ।

About Admin

Check Also

ਲੋਕਾਂ ਨੂੰ ਪਈਆਂ ਭਾਜੜਾਂ,ਪਾਕਿ ਸਰਹੱਦ ‘ਤੇ ਭਾਰਤੀ ਹਵਾਈ ਫ਼ੌਜ ਨੇ ਭਰੀਆਂ ਜੰਗੀ ਮਸ਼ਕਾਂ

ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਨੇ ਪਾਕਿਸਤਾਨ ਦੇ ਨਾਲ ਲੱਗਦੇ ਪੰਜਾਬ ਤੇ ਜੰਮੂ-ਕਸ਼ਮੀਰ ਦੇ …

WP Facebook Auto Publish Powered By : XYZScripts.com