Home / Uncategorized / ਨਹਿਰਾ ਨੇ 9 ਸਾਲ ਦੀ ਡੇਟਿੰਗ ਤੋਂ ਬਾਅਦ ਰੁਸ਼ਮਾ ਨਾਲ ਕੀਤਾ ਸੀ ਵਿਆਹ

ਨਹਿਰਾ ਨੇ 9 ਸਾਲ ਦੀ ਡੇਟਿੰਗ ਤੋਂ ਬਾਅਦ ਰੁਸ਼ਮਾ ਨਾਲ ਕੀਤਾ ਸੀ ਵਿਆਹ

ਕ੍ਰਿਕਟ ‘ਚ 18 ਸਾਲ ਦੇ ਲੰਬੇ ਕਰੀਅਰ ਦੌਰਾਨ 12 ਵਾਰ ਸਰਜਰੀ ਕਰਵਾ ਚੁੱਕੇ ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਅਸ਼ੀਸ਼ ਨਹਿਰਾ ਨੇ 2009 ‘ਚ ਇੰਗਲੈਂਡ ‘ਚ ਰਹਿਣ ਵਾਲੀ ਰੁਸ਼ਮਾ ਨਾਲ ਵਿਆਹ ਕੀਤਾ ਸੀ। ਰੁਸ਼ਮਾ ਨੂੰ ਪਹਿਲੀ ਵਾਰ ਨਹਿਰਾ 2002 ‘ਚ ਇੰਗਲੈਂਡ ਦੌਰੇ ਦੌਰਾਨ ਮਿਲਿਆ ਸੀ। ਨਹਿਰਾ ਉੱਥੇ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਸੀ। ਉਦੋਂ ਉਸ ਦੀ ਨਜ਼ਰ ਸਟੇਡੀਅਮ ਵਿਚ ਬੈਠੀ ਰੁਸ਼ਮਾ ‘ਤੇ ਪਈ। ਦੋਵਾਂ ਦੀ ਮੁਲਾਕਾਤ ਹੋਈ ਅਤੇ ਜਾਣ-ਪਛਾਣ ਵਧੀ।

ਮੁਲਾਕਾਤਾਂ ਆਮ ਹੋ ਗਈਆਂ ਤਾਂ ਪਿਆਰ ਵੀ ਹੋ ਗਿਆ। 9 ਸਾਲ ਤਕ ਡੇਟਿੰਗ ਚੱਲੀ। ਫਿਰ ਇਕ ਦਿਨ ਇਕ ਮਜ਼ਾਕ-ਮਜ਼ਾਕ ‘ਚ ਦੋਵਾਂ ਨੇ ਵਿਆਹ ਦਾ ਫੈਸਲਾ ਕਰ ਲਿਆ। ਨਹਿਰਾ ਨੇ ਇਕ ਵਾਰ ਇੰਟਰਵਿਊ ਵਿਚ ਦੱਸਿਆ ਸੀ ਕਿ ਉਸ ਦਿਨ ਯਾਨੀ 23 ਮਾਰਚ 2009 ਨੂੰ ਉਹ ਆਪਣੇ ਦੋਸਤਾਂ ਨਾਲ ਬੈਠੇ ਸਨ। ਗੱਲਾਂ-ਗੱਲਾਂ ਵਿਚ ਉਸ ਨੇ ਰੁਸ਼ਮਾ ਨੂੰ ਵਿਆਹ ਲਈ ਪ੍ਰਪੋਜ਼ ਕਰ ਦਿੱਤਾ। ਰੁਸ਼ਮਾ ਸਮਝੀ ਕਿ ਇਹ ਮਜ਼ਾਕ ਹੈ ਪਰ ਨਹਿਰਾ ਨੇ ਦੁਬਾਰਾ ਜਦੋਂ ਆਪਣੀ ਗੱਲ ਦੁਹਰਾਈ ਤਾਂ ਉਹ ਹੈਰਾਨ ਰਹਿ ਗਈ। 3 ਦਿਨ ਬਾਅਦ ਹੀ ਉਹ ਆਪਣੀ ਮਾਂ ਨਾਲ ਦਿੱਲੀ ਆ ਗਈ। 2 ਅਪ੍ਰੈਲ ਨੂੰ ਦੋਵਾਂ ਨੇ ਵਿਆਹ ਕਰ ਲਿਆ। ਉਨ੍ਹਾਂ ਦੇ 2 ਬੱਚੇ ਆਰੁਸ਼ ਤੇ ਆਰੀਅਨ ਹਨ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

How to locate horny milfs online

How to locate horny milfs online If you are considering a milf (mother I would …

WP Facebook Auto Publish Powered By : XYZScripts.com