Thursday , May 16 2024
Home / ਪੰਜਾਬ / ਬਾਦਲ ਪਿਓ ਪੁੱਤ ਨੇ ਵਿਕਾਸ ਨਹੀਂ, ਪੰਜਾਬ ਦਾ ਵਿਨਾਸ਼ ਕੀਤਾ – ਨਵਜੋਤ ਸਿੱਧੂ

ਬਾਦਲ ਪਿਓ ਪੁੱਤ ਨੇ ਵਿਕਾਸ ਨਹੀਂ, ਪੰਜਾਬ ਦਾ ਵਿਨਾਸ਼ ਕੀਤਾ – ਨਵਜੋਤ ਸਿੱਧੂ

ਬਾਦਲ ਪਿਓ ਪੁੱਤ ਨੇ ਵਿਕਾਸ ਨਹੀਂ, ਪੰਜਾਬ ਦਾ ਵਿਨਾਸ਼ ਕੀਤਾ – ਨਵਜੋਤ ਸਿੱਧੂ ਕਿਹਾ ਸੁਖਬੀਰ ਸੈਂਚਰੀ ਦਾ ਸਭ ਤੋਂ ਵੱਡਾ ਗਪੌੜੀ ‘ਜੇ ਹਿੰਮਤ ਹੈ ਤਾਂ ਮੇਰੇ ਨਾਲ ਬਹਿਸ ਕਰਨ’

ਨਵਜੋਤ ਸਿੰਘ ਸਿੱਧੂ ਨੇ ਚੰਡੀਗੜ੍ਹ ਪ੍ਰੈਸ ਕਾਨਫ਼ਰੰਸ ਦੌਰਾਨ ਅਕਾਲੀ ਦਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੋ ਪੈਸੇ ਕਿਸੇ ਵੀ ਵਿਭਾਗ ਨੂੰ ਆਇਆ ਉਹ ਅਕਾਲੀ ਦਲ ਨੇ ਆਪਣੇ ਹੀ ਵਿਭਾਗ ‘ਚ ਤਬਦੀਲ ਕਰ ਦਿੱਤਾ। ਉਨ੍ਹਾਂ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਵੱਡੇ ਪੱਧਰ ‘ਤੇ ਕੇਂਦਰੀ ਸਕੀਮਾਂ ਦਾ ਪੈਸਾ ਹੋਰ ਕੰਮਾਂ ਚ ਤਬਦੀਲ ਕੀਤਾ। ਉਨਾਂ ਬਾਦਲ ਪਰਿਵਾਰ ਨੂੰ ਖੁੱਲ੍ਹਾ ਚੈਲੰਜ ਦਿੰਦਿਆਂ ਕਿਹਾ ਕਿ ਜੇ ਹਿੰਮਤ ਹੈ ਤਾਂ ਮੇਰੇ ਨਾਲ ਬਹਿਸ ਕਰਨ।

ਰਿਕਾਰਡ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਨਵਜੋਤ ਸਿੱਧੂ ਨੇ ਕਿ ਭਾਰਤ ਸਰਕਾਰ ਵਲੋਂ ਲੁਧਿਆਣਾ ਲਈ ਸਮਾਰਟ ਸਿਟੀ ਲਈ 200 ਕਰੋੜ ਰੁਪਏ ਜਾਰੀ ਕੀਤੇ ਗਏ ਸਨ ਅਤੇ ਪੰਜਾਬ ਸਰਕਾਰ ਵਲੋਂ ਵੀ 200 ਕਰੋੜ ਰੁਪਏ ਦੇਣਾ ਸੀ ਪਰ ਸਾਬਕਾ ਸਰਕਾਰ ਨੇ 62 ਕਰੋੜ ਰੁਪਏ ਹੀ ਖਰਚ ਕੀਤੇ 362 ਕਰੋੜ ਦਾ ਕੋਈ ਹਿਸਾਬ ਨਹੀਂ।

ਉਨ੍ਹਾਂ ਤਿੱਖੇ ਸ਼ਬਦਾਂ ‘ਚ ਕਿਹਾ ਕਿ ਫਾਇਨਾਂਸ ਕਮਿਸ਼ਨ ਇਨਸੈਂਟਿਵ ਲਈ 125 ਕਰੋੜ ਰੁਪਏ ਨਹੀਂ ਦਿੱਤੇ। ਸਿੱਧੂ ਨੇ ਕਿਹਾ ਕਿ ਫਾਇਨਾਂਸ ਮਿਨਿਸਟਰ ਨੇ ਇਹ ਇਨਸ਼ੋਰੈਂਸ ਦਿੱਤੀ ਸੀ ਓਹਦਾ ਖੁਲਾਸਾ ਕੁਝ ਹੋਰ ਹੀ ਨਿਕਲਿਆ। ਸਿੱਧੂ ਨੇ ਕਿਹਾ ਕਿ ਇਕ ਸੜਕ ਨੂੰ 3 ਵਾਰ ਬਣਾਇਆ ਗਿਆ ਜੋ ਕਿ ਆਪਣੇ ਹੀ ਰਿਸ਼ਤੇਦਾਰਾਂ ਨੂੰ ਟੈਂਡਰ ਦਿੱਤੇ ਗਏ ਸਨ। ਨਾਲ ਹੀ ਸਿੱਧੂ ਨੇ ਕਿਹਾ ਕਿ ਅਕਾਲੀ-ਬੀਜੇਪੀ ਲੀਡਰਾਂ ਨੇ ਅੰਮ੍ਰਿਤਸਰ ਵਿੱਚ 20 ਹਜ਼ਾਰ ਕਰੋੜ ਦੀ ਜ਼ਮੀਨ ‘ਤੇ ਕਬਜ਼ਾ ਕੀਤਾ ਹੋਇਆ।

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com