Home / ਖੇਡਾਂ / ਬੈਂਗਲੁਰੂ ਦੇ ਸਟਾਰ ਬੱਲੇਬਾਜ਼ ਮਨਦੀਪ ਸਿੰਘ ਨੇ ਇੰਝ ਕੀਤਾ ਸੀ ਜਸਦੀਪ ਨੂੰ ਪ੍ਰਪੋਜ਼

ਬੈਂਗਲੁਰੂ ਦੇ ਸਟਾਰ ਬੱਲੇਬਾਜ਼ ਮਨਦੀਪ ਸਿੰਘ ਨੇ ਇੰਝ ਕੀਤਾ ਸੀ ਜਸਦੀਪ ਨੂੰ ਪ੍ਰਪੋਜ਼

ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਸਟਾਰ ਬੱਲੇਬਾਜ਼ ਮਨਦੀਪ ਸਿੰਘ ਨੇ ਮੇਕਅਪ ਆਰਟਿਸਟ ਜਸਦੀਪ ਜਸਵਾਲ ਨਾਲ 2016 ‘ਚ ਵਿਆਹ ਕੀਤਾ ਸੀ। ਦੱਸਣਯੋਗ ਹੈ ਕਿ ਜਸਦੀਪ ਮਨਦੀਪ ਦੀ ਭੈਣ ਨਾਲ ਸਕੂਲ ‘ਚ ਪੜ੍ਹਦੀ ਸੀ। ਸੋਸ਼ਲ ਮੀਡਿਆ ਰਾਹੀਂ ਉਨ੍ਹਾਂ ਦੀ ਜਾਣ-ਪਛਾਣ ਹੋਈ। ਗੱਲਾਂ ਵਧੀਆਂ ਤਾਂ ਦੋਵਾਂ ਨੇ ਮਿਲਣ ਦਾ ਪ੍ਰੋਗਰਾਮ ਬਣਾਇਆ। ਉਸ ਦਿਨ ਜਸਦੀਪ ਏਅਰਪੋਰਟ ‘ਤੇ ਆਪਣੇ ਮਾਮੇ ਦੇ ਨਾਲ ਸੀ। ਮਾਮੇ ਨੂੰ ਚਿਪਸ ਲੈਣ ਦਾ ਬਹਾਨਾ ਬਣਾ ਕੇ ਉਹ ਏਅਰਪੋਰਟ ਦੇ ਇਕ ਕੋਨੇ ‘ਚ ਮਨਦੀਪ ਨੂੰ ਮਿਲੀ। ਮਨਦੀਪ ਨੇ ਇਸ ਮੌਕੇ ਗੋਡਿਆਂ ਦੇ ਭਾਰ ਬੈਠ ਕੇ ਲਾਲ ਗੁਲਾਬ ਦੇ ਕੇ ਜਸਦੀਪ ਨੂੰ ਪ੍ਰਪੋਜ਼ ਕੀਤਾ।

ਮਨਦੀਪ ਦਾ ਕਹਿਣਾ ਹੈ ਕਿ ਜਸਦੀਪ ਕ੍ਰਿਕਟ ਨੂੰ ਲੈ ਕੇ ਉਸ ਦੀ ਕਮਿਟਮੈਂਟ ਦਾ ਖਿਆਲ ਰੱਖਦੀ ਹੈ। ਜਸਦੀਪ ਨੂੰ ਪ੍ਰਪੋਜ਼ ਕਰਨ ਦੀ ਘਟਨਾ ਨੂੰ ਯਾਦ ਕਰਦਿਆਂ ਮਨਦੀਪ ਨੇ ਦੱਸਿਆ ਕਿ ਉਸ ਦਿਨ ਉਹ ਸਿੱਧੇ ਪੰਜਾਬੀ ਠਾਠ ਨਾਲ ਉਸ ਕੋਲ ਗਿਆ। ਬੋਲਿਆ, ‘ਚੱਲ ਹੁਣ ਵਿਆਹ ਕਰਵਾ ਲਈਏ।’ ਮੇਰਾ ਪ੍ਰਪੋਜ਼ ਦੇਖ ਕੇ ਜਸਦੀਪ ਸ਼ਰਮਾਅ ਗਈ ਅਤੇ ਬਾਅਦ ਵਿੱਚ ਦੋਨਾਂ ਨੇ ਵਿਆਹ ਕਰ ਲਿਆ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਸ਼ਰੀਰਕ ਸ਼ੋਸ਼ਣ ਕਾਰਣ ਲੜਕੀ ਨੂੰ ਛੱਡਣੀ ਪਈ ਮਨਪਸੰਦ ਖ਼ੇਡ

ਮੇਘਨ (ਬਦਲਿਆ ਹੋਇਆ ਨਾਮ) – ਨੇ ਦੱਸਿਆ ਕਿ ਉਹ ਉਦੋਂ 17 ਸਾਲ ਦੀ ਸੀ, ਜਦੋਂ …

WP Facebook Auto Publish Powered By : XYZScripts.com