Home / ਪੰਜਾਬ / ਪੰਜਾਬ ਵਿੱਚ ਲੜਕੀਆਂ ਦੀ ਸੁਰੱਖਿਆ ਲਈ ਲਿਆਂ ਗਇਆ ਵੱਡਾ ਫੈਸਲਾ

ਪੰਜਾਬ ਵਿੱਚ ਲੜਕੀਆਂ ਦੀ ਸੁਰੱਖਿਆ ਲਈ ਲਿਆਂ ਗਇਆ ਵੱਡਾ ਫੈਸਲਾ

ਪੰਜਾਬ ਵਿੱਚ ਲੜਕੀਆਂ ਵਾਲੇ ਸਰਕਾਰੀ ਸਕੂਲਾਂ ‘ਚ ਮਰਦ ਅਧਿਆਪਕਾਂ ਦੀ ਨਿਯੁਕਤੀ ‘ਤੇ ਰੋਕ ਲਗਾ ਦਿੱਤੀ ਗਈ ਹੈ। ਹੁਣ ਸਿਰਫ ਉਹੀ ਮਰਦ ਅਧਿਆਪਕ ਹੀ ਕੁੜੀਆਂ ਵਾਲੇ ਸਕੂਲਾਂ ‘ਚ ਭੇਜੇ ਜਾਣਗੇ, ਜਿਨ੍ਹਾਂ ਦੀ ਉਮਰ 50 ਸਾਲ ਤੋਂ ਵੱਧ ਹੋਵੇਗੀ। ਇਹ ਫ਼ੈਸਲਾ ਪੰਜਾਬ ਸਰਕਾਰ ਨੇ ਆਪਣੀ ਟੀਚਰ ਟਰਾਂਸਫ਼ਰ ਨੀਤੀ ‘ਚ ਕੀਤਾ ਹੈ।

ਦਰਅਸਲ, ਪਿਛਲੇ ਸਮੇਂ ‘ਚ ਸਕੂਲਾਂ ‘ਚ ਕੁੜੀਆਂ ਨਾਲ ਅਧਿਆਪਕਾਂ ਦੇ ਛੇੜਛਾੜ ਦੇ ਕਈ ਮਾਮਲੇ ਸਾਹਮਣੇ ਆਏ ਸਨ। ਕਈ ਥਾਂ ‘ਤੇ ਅਧਿਆਪਕਾਂ ਖ਼ਿਲਾਫ ਮਾਮਲੇ ਵੀ ਦਰਜ ਹੋਏ ਸਨ। ਇਸ ਦੇ ਬਾਵਜੂਦ ਵੀ ਘਟਨਾਵਾਂ ਨਹੀਂ ਰੁਕੀਆਂ ਸਨ। ਹੁਣ ਇਹ ਨੀਤੀ ਇਸ ਲਈ ਬਣਾਈ ਗਈ ਹੈ ਤਾਂ ਕਿ ਅੱਗੇ ਤੋਂ ਕੁੜੀਆਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਦੇ ਨਾਲ ਹੀ ਨਵੀਂ ਨੀਤੀ ਤਹਿਤ ਹੁਣ ਇਕ ਅਧਿਆਪਕ ਨੂੰ ਇੱਕੋ ਥਾਂ ਸੱਤ ਸਾਲ ਤੱਕ ਪੜ੍ਹਾਉਣਾ ਜ਼ਰੂਰੀ ਹੈ। ਸਰਕਾਰ ਨੇ ਇਹ ਫੈਸਲਾ ਮਾਪਿਆਂ ਦੀ ਮੰਗ ‘ਤੇ ਲਿਆ ਹੈ ਕਿਉਂਕਿ ਅਧਿਆਪਕ ਬਲਦਣ ਨਾਲ ਬੱਚਿਆਂ ਦੀ ਪੜ੍ਹਾਈ ‘ਤੇ ਕਾਫੀ ਫਰਕ ਪੈਂਦਾ ਸੀ। ਇਸ ਤੋਂ ਇਲਾਵਾ ਹੁਣ ਅਗਲੀ ਵਾਰ ਅਧਿਆਪਕਾਂ ਦੀਆਂ ਸਾਰੀਆਂ ਬਦਲੀਆਂ ਆਨ ਲਾਈਨ ਹੋਣਗੀਆਂ ਤੇ ਸਾਰੀਆਂ ਹੀ ਬਦਲੀਆਂ ਲਈ ਇਕ ਨਿਯਮਤ ਸਮਾਂ ਰੱਖਿਆ ਜਾਵੇਗਾ।

ਪਿਛਲੇ ਦਿਨਾਂ ‘ਚ ਸਿੱਖਿਆ ਮੰਤਰੀਆਂ ਤੋਂ ਵਿਭਾਗ ਵਾਪਸ ਲਏ ਜਾਣ ਦੀ ਚਰਚਾ ਵੀ ਚੱਲੀ ਸੀ ਤੇ ਉਸ ਤੋਂ ਬਾਅਦ ਸਿੱਖਿਆ ਮੰਤਰੀ ਕਾਫੀ ਸਰਗਰਮ ਨਜ਼ਰ ਆ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਪੰਜਾਬ ਕੈਬਿਨਟ ਦਾ ਵਿਸਥਾਰ ਹੋਵੇਗਾ।

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com