Home / ਗੈਜੇਟਜ਼ / ਇੰਸਟਾਗ੍ਰਾਮ ਨੇ ਐਂਡਰਾਇਡ ਅਤੇ IOS ਯੂਜ਼ਰਸ ਲਈ ਪੇਸ਼ ਕੀਤਾ ਇਹ ਫੀਚਰ

ਇੰਸਟਾਗ੍ਰਾਮ ਨੇ ਐਂਡਰਾਇਡ ਅਤੇ IOS ਯੂਜ਼ਰਸ ਲਈ ਪੇਸ਼ ਕੀਤਾ ਇਹ ਫੀਚਰ

ਦੁਨੀਆ ਦੀ ਸਭ ਤੋਂ ਮਸ਼ਹਰੂ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ (Instagram) ਨੇ ਇਕ ਹੋਰ ਨਵਾਂ ਫੀਚਰ ਆਪਣੇ ਯੂਜ਼ਰਸ ਦੇ ਲਈ ਪੇਸ਼ ਕਰ ਦਿੱਤਾ ਹੈ, ਜਿਸ ‘ਚ ਕੰਪਨੀ ਨੇ ਡਾਇਰੈਕਟ ਮੈਸੇਜ਼ ‘ਚ GIF ਸਪੋਰਟ ਪੇਸ਼ ਕਰ ਦਿੱਤੀ ਹੈ, ਜਿਸ ਨਾਲ ਯੂਜ਼ਰਸ ਦਾ ਚੈਟ ਐਕਸਪੀਰੀਅੰਸ ਹੁਣ ਪਹਿਲਾਂ ਤੋਂ ਵੀ ਬਿਹਤਰ ਹੋ ਜਾਵੇਗਾ। ਕੁਝ ਸਮਾਂ ਪਹਿਲਾਂ ਇੰਸਟਾਗ੍ਰਾਮ ਨੇ ਆਪਣੇ ਯੂਜ਼ਰਸ ਦੇ ਲਈ ਡਾਇਰੈਕਟ ਫੀਚਰ ਪੇਸ਼ ਕੀਤਾ ਸੀ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਕਿਸੇ ਵੀ ਦੂਜੇ ਯੂਜ਼ਰਸ ਤੋਂ ਪ੍ਰਾਈਵੇਟ ਚੈਟ ਕਰ ਸਕਦੇ ਹਨ। ਹੁਣ ਇਸ ‘ਚ ਇਕ ਨਵਾਂ ਆਪਸ਼ਨ ਐਡ ਕੀਤਾ ਗਿਆ ਹੈ।

ਰਿਪੋਰਟ ਮੁਤਾਬਕ ਇੰਸਟਾਗ੍ਰਾਮ ਨੇ ਇਸ ਦਾ ਐਲਾਨ ਆਪਣੇ ਆਧਿਕਾਰਤ ਬਲਾਗ ਪੋਸਟ ਦੇ ਰਾਹੀਂ ਕੀਤਾ ਹੈ, ਜਿਸ ਮੁਤਾਬਕ ਹੁਣ ਇੰਸਟਾਗ੍ਰਾਮ ‘ਚ ਡਾਇਰੈਕਟ ਮੈਸੇਜ ‘ਚ GIFs ਦੀ ਵਰਤੋਂ ਕੀਤੀ ਜਾ ਸਕੇਗੀ। ਡਾਇਰੈਕਟ ਮੈਸੇਜ ‘ਚ GIFs ਭੇਜਣਾ ਕਾਫੀ ਆਸਾਨ ਹੋਵੇਗੀ। ਇਸ ਦੇ ਤਹਿਤ ਇਕ ਨਵਾਂ GIF ਬਟਨ ਕੰਪੋਜ਼ਰ ਬਾਰ ‘ਚ ਹੁਣ ਤੋਂ ਨਜ਼ਰ ਆਵੇਗਾ, ਜਿਸ ਨੂੰ ਟੈਪ ਕਰਦੇ ਹੀ ਸਾਰੇ ਲੇਟੈਸਟ ਟ੍ਰੇਡਿੰਗ GIFs ਲਾਇਬ੍ਰੇਰੀ ਖੁੱਲ ਜਾਵੇਗੀ। ਇਹ ਨਵੀਂ GIFs ਇੰਸਟਾਗ੍ਰਾਮ ਡਾਇਰੈਕਟ ਦੇ ਲਈ GIPHY ਦੁਆਰਾ ਪੇਸ਼ ਕੀਤਾ ਗਿਆ ਹੈ।

ਇਸ ਦੇ ਤਹਿਤ ਹੀ GIFs ਦੀ ਵਰਤੋਂ ਇਕ ਹੋਰ ਮਜ਼ੇਦਾਰ ਤਰੀਕੇ ਨਾਲ ਕੀਤੀ ਜਾ ਸਕਦੀ ਹੈ, ਜਿਸ ‘ਚ ਯੂਜ਼ਰ ਸਰਚ ਬਾਰ ‘ਚ ਜਿਸ ਪ੍ਰਕਾਰ ਦੀ ਵੀ GIF ਭੇਜਣਾ ਚਾਹੁੰਦੇ ਹਨ ਉਹ ਟਾਈਪ ਕਰੋ ਅਤੇ ਲਾਇਬ੍ਰੇਰੀ ਓਪਨ ਹੋਣ ‘ਤੇ ਉਸ ਨੂੰ ਸਭ ਤੋਂ ਪਹਿਲਾਂ ਰੈਂਡਮ ਆਪਸ਼ਨ ਨਜ਼ਰ ਆਵੇਗਾ। ਇਸ ਨੂੰ ਪ੍ਰੈੱਸ ਕਰਨ ‘ਤੇ ਦਰਅਸਲ ਆਪਣੇ ਆਪ ਹੀ ਇਕ ਰੈਂਡਮ GIF ਹੋਰ ਯੂਜ਼ਰਸ ਦੇ ਕੋਲ ਆਪਣੇ ਆਪ ਹੀ ਸੈਂਡ ਹੋ ਜਾਵੇਗੀ।

ਇੰਸਟਾਗ੍ਰਾਮ ਦਾ ਇਹ ਨਵਾਂ ਫੀਚਰ ਕੰਪਨੀ ਨੇ ਐਂਡਰਾਇਡ ਅਤੇ ਆਈ. ਓ. ਐੱਸ. ਦੋਵਾਂ ਯੂਜ਼ਰਸ ਦੇ ਲਈ ਰਿਲੀਜ਼ ਕਰ ਦਿੱਤਾ ਹੈ। ਜੇਕਰ ਤੁਹਾਡੇ ਕੋਲ ਡੀ. ਐੱਮ. (ਡਾਇਰੈਕਟ ਮੈਸੇਜ਼) ‘ਚ ਇਹ ਆਪਸ਼ਨ ਹੁਣ ਵੀ ਨਜ਼ਰ ਨਹੀਂ ਆ ਰਿਹਾ ਹੈ ਤਾਂ ਇਕ ਵਾਰ ਇੰਸਟਾਗ੍ਰਾਮ ਨੂੰ ਅਪਡੇਟ ਜਰੂਰ ਕਰ ਲਉ, ਕਿਉਂਕਿ ਇਹ ਸਿਰਫ ਇੰਸਟਾਗ੍ਰਾਮ ਐਪ ਦੇ ਲੇਟੈਸਟ ਵਰਜ਼ਨ ਦੇ ਨਾਲ ਹੀ ਕੰਪੈਟੀਬਲ ਹੈ।

ਇਸ ਤੋਂ ਇਲਾਵਾ ਇੰਸਟਾਗ੍ਰਾਮ ਨੇਟਿਵ ਰੀ-ਪੋਸਟਿੰਗ ਫੀਚਰ ਪੇਸ਼ ਕਰਨ ਦੀ ਪਲਾਨਿੰਗ ਵੀ ਕਰ ਰਿਹਾ ਹੈ। ਇਸ ਦੇ ਰਾਹੀਂ ਯੂਜ਼ਰਸ ਕਿਸੇ ਦੂਜੇ ਦੇ ਅਕਾਊਂਟ ਫੀਡ ਤੋਂ ਆਪਣੇ ਅਕਾਊਂਟ ਫੀਡ ‘ਤੇ ਪੋਸਟ ਸ਼ੇਅਰ ਕਰ ਸਕਣਗੇ। ਫਿਲਹਾਲ ਯੂਜ਼ਰਸ ਨੂੰ ਪੋਸਟ ਸ਼ੇਅਰ ਕਰਨ ਦੇ ਲਈ ਥਰਡ ਪਾਰਟੀ ਐਪਸ ਦੀ ਜਰੂਰਤ ਹੁੰਦੀ ਹੈ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਵ੍ਹੱਟਸਐਪ ਵਾਲਾ ਫੀਚਰ ਹੁਣ ਫੇਸਬੁੱਕ ਮੈਸੇਂਜਰ ਤੇ ਵੀ

Facebook Messanger ਵਿੱਚ ਵੀ ਹੁਣ WhatsApp ਵਾਂਗ ਦੂਜੇ ਵਿਅਕਤੀ ਨੂੰ ਭੇਜੇ ਗਏ ਸੁਨੇਹੇ ਨੂੰ ਹਟਾਉਣ …

WP Facebook Auto Publish Powered By : XYZScripts.com