Home / ਪੰਜਾਬ / ਹਵਾਈ ਫੌਜ ਦੀ ਸਲਾਹ ,ਸਰਹੱਦੀ ਪਿੰਡ ਸੁਰੱਖਿਆ ਵਿਭਾਗ ਯੋਜਨਾ ਉਲੀਕ ਲੈਣ

ਹਵਾਈ ਫੌਜ ਦੀ ਸਲਾਹ ,ਸਰਹੱਦੀ ਪਿੰਡ ਸੁਰੱਖਿਆ ਵਿਭਾਗ ਯੋਜਨਾ ਉਲੀਕ ਲੈਣ

ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਕਾਰਨ ਹਵਾਈ ਫੌਜ ਨੇ ਸਰਹੱਦੀ ਪਿੰਡਾਂ ਵਿੱਚ ਐਡਵਾਇਜ਼ਰੀ ਜਾਰੀ ਕੀਤੀ ਹੈ ਕਿ ਉਹ ਆਪਣੀ ਪ੍ਰੈਕਟਿਸ ਵਾਸਤੇ ਡਰਿੱਲ ਕਰਨਗੇ, ਜੋ ਕੇਵਲ ਫੌਜ ਲਈ ਹੀ ਹੋਵੇਗੀ। ਇਸ ਸਾਇਰਨ ਦੀ ਅਵਾਜ਼ ਫੌਜ ਦੇ ਘੇਰੇ ਤੋਂ ਬਾਹਰ ਵੀ ਸੁਣੇਗੀ। ਉਨ੍ਹਾਂ ਆਮ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਇਸ ਤੋਂ ਡਰਨ ਦੀ ਲੋੜ ਨਹੀਂ ਹੈ। ਇਹ ਫੌਜ ਅਭਿਆਸ ਦਾ ਇੱਕ ਹਿੱਸਾ ਹੈ। ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣ ਆਮ ਦੀ ਤਰ੍ਹਾਂ ਸ਼ੁਰੂ ਹਨ।

ਭਾਰਤ-ਪਾਕਿਸਤਾਨ ਵਿਚਾਲੇ ਕਸ਼ਮੀਰ ਵਿਚ ਬਣੀ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਪੁਲਿਸ, ਸਿਵਲ ਡਿਫੈਂਸ, ਹੋਮਗਾਰਡ, ਸਿਹਤ , ਸਿੱਖਿਆ, ਪਸ਼ੂ ਪਾਲਣ, ਪੇਂਡੂ ਵਿਕਾਸ, ਜਲ ਸਪਲਾਈ, ਬਿਜਲੀ, ਬੀ ਐਸ ਐਨ ਐਲ, ਰੋਡਵੇਜ਼, ਖੇਤੀਬਾੜੀ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਚਾਰ-ਚਰਚਾ ਕੀਤੀ ਅਤੇ ਉਨ੍ਹਾਂ ਨੂੰ ਹਲਾਤ ਅਨੁਸਾਰ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ।

ਢਿਲੋਂ ਨੇ ਅਧਿਕਾਰੀਆਂ ਨੂੰ ਹਰੇਕ ਤਰ੍ਹਾਂ ਦੀ ਸਥਿਤੀ ਨਾਲ ਨਿਜੱਠਣ ਦੀ ਯੋਜਨਾ ਉਲੀਕਣ ਦੇ ਉਦੇਸ਼ ਦਿੰਦੇ ਸਪੱਸ਼ਟ ਕੀਤਾ ਕਿ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਸਾਡੀ ਸਭ ਤੋਂ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ ਅਤੇ ਹੰਗਾਮੀ ਹਾਲਤ ਵਿਚ ਲੋਕਾਂ ਨੂੰ ਸਰਹੱਦੀ ਖੇਤਰ ਵਿਚ ਕਿਵੇਂ ਕੱਢਿਆ ਜਾ ਸਕਦਾ ਹੈ ਅਤੇ ਕਿੱਥੇ ਠਹਿਰਾਇਆ ਜਾ ਸਕਦਾ ਹੈ, ਇਸ ਨੂੰ ਮਨ ਵਿਚ ਰੱਖ ਕੇ ਸਾਰੇ ਵਿਕਲਪ ਵਿਚਾਰੇ ਜਾਣ।

ਢਿਲੋਂ ਨੇ ਆਮ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਕੇ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਪੈਦਾ ਕਰਨ ਅਤੇ ਲੋਕ ਵੀ ਪ੍ਰਚਾਰ ਉੱਤੇ ਵਿਸਵਾਸ਼ ਨਾ ਕਰਨ। ਜੇਕਰ ਕਿਸੇ ਤਰਾਂ ਦਾ ਕੋਈ ਖ਼ਤਰਾ ਪੈਦਾ ਹੁੰਦਾ ਹੈ ਤਾਂ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਕਰਮਚਾਰੀ ਤੁਹਾਡੇ ਨਾਲ ਤਰੁੰਤ ਰਾਬਤਾ ਕਰਨਗੇ।

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com