Home / ਪੰਜਾਬ / ਡੀਐਸਪੀ ਬਣੀ ਕ੍ਰਿਕਟਰ ਹਰਮਨਦੀਪ ਕੌਰ

ਡੀਐਸਪੀ ਬਣੀ ਕ੍ਰਿਕਟਰ ਹਰਮਨਦੀਪ ਕੌਰ

ਕ੍ਰਿਕਟਰ ਹਰਮਨਦੀਪ ਕੌਰ ਪੰਜਾਬ ਪੁਲਿਸ ਦੀ ਡੀਐਸਪੀ ਬਣ ਗਈ ਹੈ। ਅੱਜ ਉਸ ਨੇ ਡੀਐਸਪੀ ਦਾ ਅਹੁਦਾ ਸੰਭਾਲ ਲਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਡੀਜੀਪੀ ਸੁਰੇਸ਼ ਕੁਮਾਰ ਨੇ ਹਰਮਨਦੀਪ ਦੀ ਵਰਦੀ ‘ਤੇ ਸਟਾਰ ਲਾਏ। ਕੈਪਟਨ ਅਮਰਿੰਦਰ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।

ਦਰਅਸਲ ਹਰਮਨ ਦੀ ਨਿਯੁਕਤੀ ‘ਚ ਰੇਲਵੇ ਨੇ ਅੜਿੱਕਾ ਲਾਇਆ ਸੀ ਪਰ ਪਿਛਲੇ ਹਫਤੇ ਰੇਲਵੇ ਵਿਭਾਗ ਨੇ ਨੌਕਰੀ ਛੱਡਣ ਤੋਂ ਪਹਿਲਾਂ 27 ਲੱਖ ਰੁਪਏ ਦਾ ਬਾਂਡ ਭਰਨ ਦੀ ਸ਼ਰਤ ਖ਼ਤਮ ਕਰ ਦਿੱਤੀ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 27 ਲੱਖ ਰੁਪਏ ਦੀ ਸ਼ਰਤ ਹਟਵਾਉਣ ਲਈ ਕਾਫੀ ਜ਼ੋਰ ਲਾਇਆ ਸੀ। ਉਨ੍ਹਾਂ ਕੇਂਦਰੀ ਰੇਲਵੇ ਮੰਤਰੀ ਨੂੰ ਵੀ ਇਸ ਸਬੰਧੀ ਪੱਤਰ ਲਿਖਿਆ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੈ ਕਿ ਮੰਨੀ-ਪ੍ਰਮੰਨੀ ਕ੍ਰਿਕਟਰ ਪੰਜਾਬ ਪੁਲਿਸ ਦਾ ਹਿੱਸਾ ਬਣੀ ਹੈ। ਉਨ੍ਹਾਂ ਕਿਹਾ ਕਿ ਹਰਮਨ ‘ਚ ਬਹੁਤ ਆਤਮ ਵਿਸ਼ਵਾਸ਼ ਹੈ ਤੇ ਉਸ ਦੇ ਵਿਭਾਗ ‘ਚ ਆਉਣ ਨਾਲ ਵਿਭਾਗ ਨੂੰ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਕੇਂਦਰੀ ਮੰਤਰੀ ਪਿਯੂਸ਼ ਗੋਇਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੇ ਵਿਭਾਗ ਨੇ ਬਹੁਤ ਵਧੀਆ ਫੈਸਲਾ ਲਿਆ ਹੈ ਤੇ ਅਸੀਂ ਤੁਹਾਡੇ ਬਹੁਤ ਬਹੁਤ ਧੰਨਾਵਦੀ ਹਾਂ। ਹਰਮਨਜੀਤ ਕੌਰ ਕ੍ਰਿਕੇਟ ਦੀ ਮੰਨੀ ਪ੍ਰਮੰਨੀ ਖਿਡਾਰੀ ਹੈ ਤੇ ਉਸ ਨੇ ਵਿਸ਼ਵ ਕ੍ਰਿਕੇਟ ਕੱਪ ‘ਚ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਸੀ।

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com