Home / ਪੰਜਾਬ / ਸੁਰੱਖਿਅਤ ਸਥਾਨਾਂ ਵੱਲ ਜਾਣ ਲੱਗੇ ਪਿੰਡਾਂ ਦੇ ਲੋਕ,ਸਰਹੱਦ ‘ਤੇ ਤਣਾਅ ਬਰਕਰਾਰ

ਸੁਰੱਖਿਅਤ ਸਥਾਨਾਂ ਵੱਲ ਜਾਣ ਲੱਗੇ ਪਿੰਡਾਂ ਦੇ ਲੋਕ,ਸਰਹੱਦ ‘ਤੇ ਤਣਾਅ ਬਰਕਰਾਰ

ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਵਿਗੜੇ ਹਾਲਾਤਾਂ ਦੇ ਮੱਦੇਨਜ਼ਰ ਜਿੱਥੇ ਇੱਕ ਪਾਸੇ ਸਰਹੱਦਾਂ ਤੇ ਤਣਾਅ ਦੀ ਸਥਿਤੀ ਬਣੀ ਹੋਈ ਹੈ ਉਥੇ ਹੀ ਦੂਜੇ ਪਾਸੇ ਸਰਹੱਦ ਦੇ ਨਾਲ ਲਗਦੇ ਪਿੰਡਾਂ ‘ਚ ਵਸਣ ਵਾਲੇ ਲੋਕਾਂ ‘ਚ ਡਰ ਸਹਿਮ ਦਾ ਮਾਹੌਲ ਬਣਿਆ ਹੋਇਆ।  ਲੋਕ ਆਪਣਾ ਕੀਮਤੀ ਸਾਮਾਨ ਨੂੰ ਲੈ ਕੇ ਸੁਰਖਿਅਤ ਸਥਾਨਾਂ ਵੱਲ ਜਾ ਰਹੇ ਹਨ। ਹਾਲਾਂਕਿ ਸਰਕਾਰ, ਆਰਮੀ ਜਾਂ ਪ੍ਰਸ਼ਾਸਨ ਦੇ ਵੱਲੋਂ ਕਿਸੇ ਤਰ੍ਹਾਂ ਦਾ ਵੀ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ ਹੈ ਪਰ ਫਿਰ ਵੀ ਲੋਕ ਆਪਣੇ ਕੀਮਤੀ ਸਾਮਾਨ ਨੂੰ ਸੁਰੱਖਿਅਤ ਕਾਮਿਆਂ ਤੇ ਲੈ ਕੇ ਜਾ ਰਹੇ ਹਨ।

ਜ਼ਿਲ੍ਹਾ ਫ਼ਾਜ਼ਿਲਕਾ ਦੀ ਸਰਹੱਦ ਤੇ ਵਸੇ ਪਿੰਡ ਪੱਕਾ ਚਿਸ਼ਤੀ ‘ਚ ਜਦ ਸਾਡੀ ਟੀਮ ਨੇ ਦੌਰਾ ਕੀਤਾ ਤਾਂ ਦੇਖਿਆ ਕਿ ਇਸ ਪਿੰਡ ਦੇ ਕੁਝ ਲੋਕ ਆਪਣਾ ਕੀਮਤੀ ਸਾਮਾਨ ਟਰੈਕਟਰ ਟਰਾਲੀਆਂ ‘ਤੇ ਲੋਡ ਕਰਕੇ ਸੁਰੱਖਿਅਤ ਠਿਕਾਣਿਆਂ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਇਹੋ ਜਿਹੇ ਲੋਕਾਂ ਦੀ ਗਿਣਤੀ ਕੋਈ ਬਹੁਤ ਹੀ ਜ਼ਿਆਦਾ ਨਹੀਂ ਹੈ ਪਰ ਫਿਰ ਵੀ ਦੇਖੋ ਦੇਖੀ ਲੋਕ ਆਪਣਾ ਸਾਮਾਨ ਲੈ ਕੇ ਸਰਹੱਦ ਤੋਂ ਦੂਰ ਜਾ ਰਹੇ ਹਨ।

ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਲੋਕਾਂ ਨੇ ਦੱਸਿਆ ਕਿ ਪੈਠ ਅਤੇ ਇਕੱਤਰ ਦੀ ਲੜਾਈ ਵੇਲੇ ਵੀ ਉਹ ਕਾਫੀ ਸਮਾਂ ਸਰਹੱਦ ਤੋਂ ਦੂਰ ਰਹੇ ਸਨ ਅਤੇ ਉਨ੍ਹਾਂ ਵੱਲੋਂ ਪਿੰਡ ਖਾਲੀ ਕਰ ਦਿੱਤੇ ਗਏ ਸਨ ਹੁਣ ਫਿਰ ਇਕ ਵਾਰ ਸਰਹੱਦ ਤੇ ਤਣਾਅ ਦੀ ਸਥਿਤੀ ‘ਚ ਉਨ੍ਹਾਂ ਨੂੰ ਪਹਿਲਾਂ ਹੋਈਆਂ ਜੰਗਾਂ ਦਾ ਮੰਜ਼ਰ ਯਾਦ ਆਉਣ ਲੱਗਾ ਹੈ, ਜਿਸ ਦੇ ਚੱਲਦਿਆਂ ਉਹ ਆਪਣੇ ਕੀਮਤੀ ਸਾਮਾਨਾਂ ਨੂੰ ਬਚਾਉਣ ਦੇ ਲਈ ਸੁਰੱਖਿਅਤ ਟਿਕਾਣਿਆਂ ਤੇ ਸਰਹੱਦ ਤੋਂ ਦੂਰ ਛੱਡਣ ਜਾ ਰਹੇ ਹਨ । ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਖੁਦ ਇਸੇ ਤਰਾਂ ਹੀ ਸਰਹੱਦ ਤੇ ਡਟੇ ਰਹਿਣਗੇ।
ਉਧਰ ਦੂਜੇ ਪਾਸੇ ਪੰਜਾਬ ਪੁਲਿਸ ਦੇ ਜਵਾਨ ਜੋ ਸਰਹੱਦੀ ਇਲਾਕਿਆਂ ਦੇ ਵਿੱਚ ਸੜਕਾਂ ਤੇ ਪੱਕੇ ਨਾਕਿਆਂ ਤੇ ਤੈਨਾਤ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਡਰ ਵਾਲੀ ਕੋਈ ਗੱਲ ਨਹੀਂ ਹੈ ਅਤੇ ਉੱਚ ਅਧਿਕਾਰੀਆਂ ਵੱਲੋਂ ਕਿਸੇ ਨੂੰ ਵੀ ਪਿੰਡ ਖਾਲੀ ਕਰਨ ਲਈ ਨਹੀਂ ਕਿਹਾ ਗਿਆ।

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com