Home / ਪੰਜਾਬ / ਕਰਜ਼ ਮੁਆਫੀ ਦੀ ਦੂਸਰੀ ਕਿਸ਼ਤ,ਕੈਪਟਨ ਅਮਰਿੰਦਰ ਸਿੰਘ ਅੱਜ ਜਾਰੀ ਕਰਨਗੇ

ਕਰਜ਼ ਮੁਆਫੀ ਦੀ ਦੂਸਰੀ ਕਿਸ਼ਤ,ਕੈਪਟਨ ਅਮਰਿੰਦਰ ਸਿੰਘ ਅੱਜ ਜਾਰੀ ਕਰਨਗੇ

ਸੂਬੇ ਦੀ ਕੈਪਟਨ ਸਰਕਾਰ ਵਲੋਂ ਕਿਸਾਨਾਂ ਲਈ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ। ਕੈਪਟਨ ਸਰਕਾਰ ਨੇ ਸਰਕਾਰੀ ਬੈਕਾਂ ਦੇ ਕਰਜ਼ੇ ਮੁਆਫ ਕਰਨ ਤੋਂ ਬਾਅਦ ਹੁਣ ਕਿਸਾਨਾਂ ਦੇ ਪ੍ਰਾਈਵੇਟ ਬੈਕਾਂ ਦੇ ਕਰਜ਼ੇ ਮੁਆਫ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਅੱਜ ਨਕੋਦਰ ‘ਚ ਜਾਰੀ ਕਰਨਗੇ ਕਰਜ਼ ਮੁਆਫੀ ਦੀ ਦੂਸਰੀ ਕਿਸ਼ਤ। ਤਾਜ਼ਾਂ ਖਬਰ ਦੇ ਅਨੁਸਾਰ ਆਪ ਪਾਰਟੀ ਵਾਲਿਆਂ ਨੇ ਕੈਪਟਨ ਦਾ ਘਿਰਾਓ ਕਰਨ ਜਾ ਰਹੇ ਹਨ ਜਿਹਨਾਂ ਨੂੰ ਕਿ ਪੁਲਿਸ ਨੇ ਰੋਕਿਆ ਹੈ।

ਸਰਕਾਰੀ ਸੂਤਰਾਂ ਤੋਂ ਪਤਾ ਲੱਗਿਆ ਹੈ ਕੇ ਪਹਿਲੇ ਪੜਾਅ ਵਿਚ ਸਹਿਕਾਰੀ ਬੈਕਾਂ ਤੋਂ ਕਰਜ਼ੇ ਲੈਣ ਵਾਲ਼ੇ ਦੋ ਲੱਖ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਸਨ। ਪਰ ਵਪਾਰਕ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਕਿਸਾਨਾਂ ਦੀ ਗਿਣਤੀ ਕਿਤੇ ਵਧ ਦੱਸੀ ਜਾ ਰਹੀ ਹੈ। ਸਰਕਾਰ ਇਨ੍ਹਾਂ ਕਿਸਾਨਾਂ ਦੇ 2-2 ਲੱਖ ਰੁਪਏ ਦੇ ਕਰਜ਼ਿਆਂ ਨੂੰ ਮੁਆਫ ਕਰਨ ‘ਚ ਲੱਗੀ ਹੋਈ ਹੈ। ਪਹਿਲਾ ਪੜਾਅ ਪੂਰਾ ਹੋ ਚੁੱਕਾ ਹੈ ਜਦਕਿ ਦੂਜੇ ਪੜਾਅ ‘ਚ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਬੁੱਧਵਾਰ ਨਕੋਦਰ ‘ਚ ਲੱਗਭਗ 200 ਕਰੋੜ ਰੁਪਏ ਦੇ ਹੋਰ ਕਰਜ਼ਿਆਂ ਨੂੰ ਮੁਆਫ ਕੀਤਾ ਜਾਵੇਗਾ।

ਸਰਕਾਰੀ ਸੂਤਰਾਂ ਤੋਂ ਪਤਾ ਲੱਗਿਆ ਹੈ ਕੇ ਸਰਕਾਰ ਨੇ ਵਪਾਰਕ ਬੈਂਕਾਂ ਤੋਂ 2-2 ਲੱਖ ਰੁਪਏ ਦਾ ਕਰਜ਼ਾ ਲੈਣ ਵਾਲੇ ਕਿਸਾਨਾਂ ਦੀ ਜਾਣਕਾਰੀ 15 ਮਾਰਚ ਤਕ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਬਾਅਦ ਜਿਨ੍ਹਾਂ ਕਿਸਾਨਾਂ ਨੇ ਕਰਜ਼ੇ ਲਏ ਹਨ , ਉਨ੍ਹਾਂ ਕਿਸਾਨਾਂ ਦੀ ਵੇਰਿਫਿਕੇਸ਼ਨ ਸ਼ੁਰੂ ਕਰੇਗੀ। ਵਪਾਰਕ ਬੈਂਕਾਂ ‘ਚ ਜਨਤਕ ਅਤੇ ਨਿੱਜੀ ਖੇਤਰ ਦੇ ਬੈਂਕਾਂ ਤੋਂ ਇਲਾਵਾ ਪੇਂਡੂ ਵਿਕਾਸ ਬੈਂਕ ਵੀ ਸ਼ਾਮਲ ਹਨ। ਕਿਸਾਨ ਕਰਜ਼ਾ ਮੁਆਫੀ ਯੋਜਨਾ ਤਹਿਤ ਕਿਸਾਨਾਂ ਦੀ ਵੇਰਿਫਿਕੇਸ਼ਨ ਵਿਚ ਮੁਸ਼ਕਲਾਂ ਆਈਆਂ ਸਨ। ਕਿਉਂਕਿ ਲੋਕਾਂ ਨੇ ਆਰੋਪ ਲਗਾਏ ਸਨ ਕੇ ਜਿਨ੍ਹਾਂ ਕਿਸਾਨਾਂ ਦੀ ਦੂਸਰੇ ਸੂਬਿਆਂ ਵਿਚ ਜ਼ਮੀਨ ਹੈ ਉਹ ਵੀ ਇਸ ਯੋਜਨਾ ਤਹਿਤ ਕਰਜ਼ਾ ਮੁਆਫ ਕਰਵਾ ਚੁੱਕੇ ਹਨ। ਇਸ ਲਈ ਕੈਪਟਨ ਨੇ ਇਸ ਕੰਮ ਦੀ ਜ਼ਿਮੇਵਾਰੀ ਵਿਧਾਇਕਾਂ ਨੂੰ ਸੌਂਪੀ ਸੀ।

 

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com