Saturday , May 18 2024
Home / ਬੁਸਿਨੇੱਸ / ਡਾਟਾ ਲੀਕ ਮਾਮਲੇ ‘ਚ ਘਿਰੀ ਫੇਸਬੁੱਕ ਦੇ ਪ੍ਰਬੰਧਨ ‘ਚ ਹੋਇਆ ਵੱਡਾ ਫੇਰਬਦਲ

ਡਾਟਾ ਲੀਕ ਮਾਮਲੇ ‘ਚ ਘਿਰੀ ਫੇਸਬੁੱਕ ਦੇ ਪ੍ਰਬੰਧਨ ‘ਚ ਹੋਇਆ ਵੱਡਾ ਫੇਰਬਦਲ

ਡਾਟਾ ਲੀਕ ਮਾਮਲੇ ‘ਚ ਘਿਰੀ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਆਪਣੇ ਕਰਮਚਾਰੀਆਂ ਵਿਚ ਵੱਡੇ ਫੇਰਬਦਲ ਦੀ ਪੁਸ਼ਟੀ ਕੀਤੀ ਹੈ। ਕੰਪਨੀ ਦੇ ਸਹਿ-ਸੰਸਥਾਪਕ ਮਾਰਕ ਜੁਕਰਬਰਗ ਫੇਸਬੁੱਕ ਦੇ ਮੁਖੀ ਬਣੇ ਰਹਿਣਗੇ। ਇਸ ਦੇ ਨਾਲ ਹੀ ਨੰਬਰ ਦੋ ਦੀ ਭੂਮਿਕਾ ਵਿਚ ਮੁਖ ਕਾਰਜਕਾਰੀ ਅਧਿਕਾਰੀ(COO) ਸ਼ੇਰਿਲ ਸੈਡਬਰਗ ਹੋਣਗੇ। ਲੰਮੇ ਸਮੇਂ ਤੋਂ ਜੁਕਰਬਰਗ ਦੀ ਟੀਮ ਦਾ ਹਿੱਸਾ ਰਹੇ ਕ੍ਰਿਸ ਕਾਕਸ ਨੂੰ ਫੇਸਬੁੱਕ ਦੇ ਕੋਰ ਐਪਲੀਕੇਸ਼ਨਸ ਨੇ ਨਾਲ-ਨਾਲ ਸਮਾਰਟ ਫੋਨ ਸੇਵਾਵਾਂ ਇੰਸਟਾਗ੍ਰਾਮ, ਵਾਟਸ ਐਪ ਅਤੇ ਮੈਸੇਂਜਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਕੰਪਨੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਫੇਸਬੁੱਕ ਦੇ ਪ੍ਰਮੁੱਖ ਅਧਿਕਾਰੀਆਂ ਦੇ ਕੰਮਾਂ ਵਿਚ ਬਦਲਾਓ ਕਰਨ ਦੀ ਜਾਣਕਾਰੀ ਸਭ ਤੋਂ ਪਹਿਲਾਂ ਸਮਾਚਾਰ ਵੈਬਸਾਈਟ ਰੀਕੋਡ ਨੂੰ ਦਿੱਤੀ ਗਈ।

ਫੇਸਬੁੱਕ ਨੇ ਆਪਣੇ ਉਤਪਾਦਨ ਅਤੇ ਇੰਜੀਨੀਅਰਿੰਗ ਟੀਮ ਨੂੰ ਤਿੰਨ ਯੂਨਿਟਾਂ ਵਿਚ ਵੰਡਿਆ ਹੈ। ਇਸ ਵਿਚ ਉੱਭਰਦੀ ਹੋਏ ਤਕਨਾਲੋਜੀ ਨਾਲ ਸਬੰਧਿਤ ਵਿਭਾਗ ਵੀ ਸ਼ਾਮਲ ਹੈ ਜੋ ਕਿ ਕ੍ਰਿਪਟੋ ਕਰੰਸੀ ਲਈ ਇਸਤੇਮਾਲ ਹੋਣ ਵਾਲੀ ਬਲਾਕ ਚੇਨ ਟੈਕਨਾਲੋਜੀ ਵੱਲ ਧਿਆਨ ਦੇਵੇਗੀ। ਚਾਰ ਸਾਲ ਤੱਕ ਫੇਸਬੁੱਕ ਮੈਸੇਂਜਰ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਡੇਵਿਡ ਮਾਰਕਸ ਨੇ ਆਪਣੀ ਪੋਸਟ ਵਿਚ ਕਿਹਾ ਹੈ ਕਿ ਉਹ ਫੇਸਬੁੱਕ ਵਿਚ ਬਲਾਕਚੇਨ ਤਕਨਾਲੋਜੀ ਦਾ ਲਾਭ ਲੈਣ ਦੇ ਤਰੀਕੇ ਲੱਭਣ ਲਈ ਇਕ ਛੋਟਾ ਸਮੂਹ ਬਣਾ ਰਹੇ ਹਨ। ਅਮਰੀਕੀ ਮੀਡਆ ਵਿਚ ਆਈਆਂ ਖਬਰਾਂ ਮੁਤਾਬਕ ਇਕ ਦਰਜਨ ਤੋਂ ਵਧ ਅਧਿਕਾਰੀਆਂ ਦੇ ਕੰਮਾਂ ਵਿਚ ਬਦਲਾਓ ਕੀਤਾ ਗਿਆ ਹੈ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਹੁਣ YouTube ਦੀ ਤਰ੍ਹਾਂ Facebook ਤੋਂ ਵੀ ਕਮਾ ਸਕਦੇ ਹੋ ਪੈਸੇ, ਪੜ੍ਹੋ ਪੂਰੀ ਖਬਰ

ਸੋਸ਼ਲ ਨੈੱਟਵਰਕਿੰਗ ਸਾਈਟ Facebook ਨੇ ਆਪਣੇ ਯੂਜ਼ਰਸ ਲਈ ‘ਫੇਸਬੁੱਕ ਵਾਚ’ ਨਾਂ ਦੇ ਇਕ ਨਵੇਂ ਫੀਚਰ …

WP Facebook Auto Publish Powered By : XYZScripts.com