Home / ਪੰਜਾਬ / ਕੇਂਦਰ ਸਰਕਾਰ ਵੱਲੋਂ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਆਧਾਰ ਕਾਰਡ ਕੀਤਾ ਜ਼ਰੂਰੀ

ਕੇਂਦਰ ਸਰਕਾਰ ਵੱਲੋਂ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਆਧਾਰ ਕਾਰਡ ਕੀਤਾ ਜ਼ਰੂਰੀ

ਆਧਾਰ ਕਾਰਡ ਦੀ ਅਹਿਮੀਅਤ ਦਿਨੋਂ ਦਿਨ ਵਧਦੀ ਜਾ ਰਹੀ ਹੈ। ਕੇਂਦਰ ਸਰਕਾਰ ਵੱਲੋਂ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਆਧਾਰ ਕਾਰਡ ਜ਼ਰੂਰੀ ਕਰ ਦਿੱਤਾ ਗਿਆ ਹੈ। ਆਧਾਰ ਕਾਰਡ ਨੂੰ ਜ਼ਰੂਰੀ ਕਰਨ ਦੇ ਸਬੰਧ ‘ਚ ਕੇਂਦਰ ਸਰਕਾਰ ਸੁਪਰੀਮ ਕੋਰਟ ‘ਚ ਹਲਫਨਾਮਾ ਵੀ ਦਾਖਲ ਕਰ ਚੁੱਕੀ ਹੈ ਕਿ ਇਸ ਨਾਲ ਜਾਅਲੀ ਡਰਾਈਵਿੰਗ ਲਾਇਸੈਂਸ ‘ਤੇ ਨਕੇਲ ਕੱਸੀ ਜਾ ਸਕੇਗੀ। ਇਸ ਦੇ ਨਾਲ ਹੀ ਕੇਂਦਰ ਸਰਕਾਰ ਦੇ ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਸਾਫਟਵੇਅਰ ਸਾਰਥੀ-4 ‘ਚ ਵਿਵਸਥਾ ਹੀ ਅਜਿਹੀ ਬਣਾਈ ਗਈ ਹੈ ਕਿ ਅਰਜ਼ੀਕਰਤਾ ਨੂੰ ਆਧਾਰ ਨੰਬਰ ਦਰਜ ਕੀਤੇ ਬਿਨਾਂ ਡਰਾਈਵਿੰਗ ਲਾਇਸੈਂਸ ਸੈਂਟਰ ਜਾਣ ਲਈ ਪ੍ਰੀ-ਅਪੁਆਇੰਟਮੈਂਟ ਹੀ ਨਹੀਂ ਮਿਲੇਗੀ।

ਨਾਲ ਹੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਫਰਜ਼ੀ ਡਰਾਈਵਿੰਗ ਲਾਇਸੈਂਸ ‘ਤੇ ਲਗਾਮ ਕੱਸਣ ‘ਚ ਆਧਾਰ ਕਾਰਡ ਅਹਿਮ ਭੂਮਿਕਾ ਅਦਾ ਕਰੇਗਾ। ਕੇਂਦਰ ਸਰਕਾਰ ਵਲੋਂ ਹੁਣ ਡਰਾਈਵਿੰਗ ਲਾਇਸੈਂਸ ਦੇ ਕਾਰਜ ਸਬੰਧੀ ਰਾਜ ਸਰਕਾਰਾਂ ਨਾਲ ਤਾਲ-ਮੇਲ ਬਣਾਇਆ ਜਾ ਰਿਹਾ ਹੈ। ਚਾਹੇ ਕਿ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦਾ ਕਾਰਜ ਰਾਜਾਂ ਕੋਲ ਹੈ ਪਰ ਇਸ ਦਾ ਕੰਟਰੋਲ ਕੇਂਦਰ ਸਰਕਾਰ ਦੇ ਹੱਥਾਂ ‘ਚ ਹੈ। ਲਾਇਸੈਂਸ ਚਾਹੇ ਨਵਾਂ ਹੋਵੇ ਜਾਂ ਰੀਨਿਊ ਜਾਂ ਫਿਰ ਡੁਪਲੀਕੇਟ, ਉਸ ਨੂੰ ਜਾਰੀ ਕਰਵਾਉਣ ਲਈ ਪਹਿਲਾਂ ਕੇਂਦਰ ਸਰਕਾਰ ਦੀ ਵੈੱਬਸਾਈਟ ‘ਤੇ ਜਾ ਕੇ ਆਪਣੇ ਆਧਾਰ ਕਾਰਡ ਸਮੇਤ ਹੋਰ ਡਾਕੂਮੈਂਟਸ ਅਪਲੋਡ ਕਰਨੇ ਹੋਣਗੇ ਤਾਂ ਹੀ ਲਾਇਸੈਂਸ ਬਣਵਾਉਣ ਲਈ ਪ੍ਰੀ-ਅਪੁਆਇੰਟਮੈਂਟ ਮਿਲੇਗੀ। ਇਸੇ ਪ੍ਰੀ-ਅਪੁਆਇੰਟਮੈਂਟ ਨੂੰ ਡਰਾਈਵਿੰਗ ਲਾਇਸੈਂਸ ‘ਤੇ ਸੈਂਟਰ ‘ਚ ਦਿਖਾਉਣ ‘ਤੇ ਅੱਗੇ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।

ਦੂਜੇ ਰਾਜਾਂ ‘ਚ ਬਣਵਾਏ ਜ਼ਿਆਦਾਤਰ ਲਾਇਸੈਂਸ ਜਾਅਲੀ
ਟ੍ਰੈਫਿਕ ਵਿਭਾਗ ਦੇ ਕੁੱਝ ਅਧਿਕਾਰੀਆਂ ਨਾਲ ਗੱਲ ਕਰਨ ‘ਤੇ ਪਤਾ ਲੱਗਾ ਕਿ ਕਮਰਸ਼ੀਅਲ ਵਾਹਨਾਂ ਦੇ ਚਾਲਕਾਂ ਵਲੋਂ ਹੋਰਨਾਂ ਰਾਜਾਂ ‘ਚ ਜਾ ਕੇ ਉਥੋਂ ਜੋ ਡਰਾਈਵਿੰਗ ਲਾਇਸੈਂਸ ਬਣਵਾਏ ਜਾਂਦੇ ਹਨ, ਉਹ ਜ਼ਿਆਦਾਤਰ ਜਾਅਲੀ ਹੀ ਹੁੰਦੇ ਹਨ। ਅਜਿਹੇ ‘ਚ ਲਾਇਸੈਂਸਾਂ ਦੀ ਪਛਾਣ ਕਰਨੀ ਕਾਫੀ ਮੁਸ਼ਕਲ ਹੁੰਦੀ ਹੈ। ਜਾਅਲੀ ਲਾਇਸੈਂਸ ਕੋਈ ਸੜਕ ਹਾਦਸਾ ਹੋਣ ‘ਤੇ ਅਦਾਲਤੀ ਕਾਰਵਾਈ ਦੌਰਾਨ ਜਾਂਚ ਸਮੇਂ ਪਕੜ ‘ਚ ਆਉਂਦੇ ਹਨ, ਨਹੀਂ ਤਾਂ ਡਰਾਈਵਰ ਜਾਅਲੀ ਲਾਇਸੈਂਸ ਦੇ ਆਧਾਰ ‘ਤੇ ਹੀ ਪੂਰੇ ਦੇਸ਼ ‘ਚ ਵਾਹਨ ਚਲਾਉਂਦੇ ਆ ਰਹੇ ਹਨ।

ਇਕ ਜਗ੍ਹਾ ਲਾਇਸੈਂਸ ਜਮ੍ਹਾ ਤੇ ਦੂਜੀ ਜਗ੍ਹਾ ਬਣਵਾ ਲੈਂਦੇ ਸਨ ਲੋਕ
ਅਜਿਹੇ ਹੀ ਕਈ ਚਾਲਕ ਕਿਸੇ ਇਕ ਜਗ੍ਹਾ ਡਰਾਈਵਿੰਗ ਲਾਇਸੈਂਸ ਅਦਾਲਤ ਵਿਚ ਜਮ੍ਹਾ ਹੋਣ ‘ਤੇ ਦੂਜੇ ਰਾਜ ‘ਚ ਜਾ ਕੇ ਉਥੋਂ ਡਰਾਈਵਿੰਗ ਲਾਇਸੈਂਸ ਬਣਵਾ ਲੈਂਦੇ ਸਨ। ਇਸ ਤਰ੍ਹਾਂ ਚਾਲਕ ਅਦਾਲਤ ਵਲੋਂ ਲਾਏ ਜਾਣ ਵਾਲੇ ਜੁਰਮਾਨੇ ਨੂੰ ਭੁਗਤਣ ਨਹੀਂ ਜਾਂਦੇ ਸਨ। ਹੁਣ ਕੇਂਦਰ ਸਰਕਾਰ ਵਲੋਂ ਡਰਾਈਵਿੰਗ ਲਾਇਸੈਂਸ ਲਈ ਆਧਾਰ ਕਾਰਡ ਜ਼ਰੂਰੀ ਕਰ ਦੇਣ ਕਾਰਨ ਚਾਲਕਾਂ ਦੀਆਂ ਅਜਿਹੀਆਂ ਚਲਾਕੀਆਂ ‘ਤੇ ਵੀ ਲਗਾਮ ਲੱਗੇਗੀ।

ਕਈ ਵਾਰ ਆਧਾਰ ਕਾਰਡ ‘ਤੇ ਦਰਜ ਛੋਟੀ ਜਿਹੀ ਗਲਤੀ ਸਾਡੇ ਜ਼ਰੂਰੀ ਕੰਮ ਰੋਕ ਦਿੰਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿਵੇਂ ਆਧਾਰ ਕਾਰਡ ‘ਤੇ ਦਰਜ ਕਿਸੇ ਵੀ ਗਲਤੀ ਨੂੰ ਖੁਦ ਠੀਕ ਕਰ ਸਕਦੇ ਹਾਂ। ਜੇਕਰ ਤੁਹਾਡੇ ਆਧਾਰ ਕਾਰਡ ‘ਤੇ ਕੁਝ ਗਲਤ ਇਨਫਰਮੇਸ਼ਨ ਦਰਜ ਹੋ ਗਈ ਹੈ ਤਾਂ ਘਬਰਾਉਣ ਦੀ ਕੋਈ ਗੱਲ ਨਹੀਂ। ਤੁਸੀਂ ਪਹਿਲਾਂ  http://uidai.gov.in  ‘ਤੇ ਜਾਓ। ਫਿਰ ਤੁਸੀਂ ਆਧਾਰ ਕਾਰਡ ਅਪਡੇਟ ਕਰਨ ਦਾ ਆਪਸ਼ਨ ਕਲਿਕ ਕਰੋ। ਅਜਿਹਾ ਕਰਨ ਤੋਂ ਬਾਅਦ ਤੁਹਾਨੂੰ ਕੁਝ ਸਟੈਪਸ ਫੋਲਨ ਕਰਨ ਪੈਣਗੇ। ਇਸ ਤੋਂ ਬਾਅਦ ਤੁਹਾਡੇ ਮੋਬਾਈਲ ਨੰਬਰ ‘ਤੇ OTP ਭੇਜਿਆ ਜਾਵੇਗਾ। ਇਸ ਨਾਲ ਤੁਸੀਂ UIDAI ਦੀ ਵੈਬਸਾਈਟ ‘ਤੇ ਲਾਗਇਨ ਕਰ ਸਕੋਗੇ।

UIDAI ਦੀ ਵੈੱਬਸਾਈਟ ‘ਤੇ ਲਾਗਇਨ ਕਰਨ ਤੋਂ ਬਾਅਦ ਤੁਹਾਨੂੰ ਬੱਸ ਕੁਝ ਸਧਾਰਨ ਸਟੈਪਸ ਫੋਲੋ ਕਰਨੇ ਪੈਣਗੇ। ਇਨ੍ਹਾਂ ਵਿੱਚ ਤੁਹਾਨੂੰ ਨਵੀਂ ਜਾਣਕਾਰੀ ਭਰਨੀ ਜ਼ਰੂਰੀ ਹੋਵੇਗੀ। ਇਸ ਬਦਲਾਅ ਨੂੰ ਸੇਵ ਕਰ ਦਿਓ। ਤੁਹਾਨੂੰ ਦੱਸਣਯੋਗ ਹੈ ਕਿ ਜੇਕਰ ਤੁਸੀਂ ਆਪਣਾ ਨਾਮ, ਪਤਾ ਤੇ ਜਨਮ ਮਿਤੀ ਚੇਂਜ ਕਰਨੀ ਹੈ ਤਾਂ, ਇਸ ਨਾਲ ਸਬੰਧਤ ਡਾਕੂਮੈਂਟ ਦੀ ਸਕੈਨ ਕਾਪੀ ਵੀ ਅਪਲੋਡ ਕਰਨੀ ਜ਼ਰੂਰੀ ਹੋਵੇਗੀ। ਸਭ ਤੋਂ ਅਖੀਰ ਵਿੱਚ ਤੁਹਾਨੂੰ ਆਧਾਰ ਕਾਰਡ ਅਪਡੇਟ ਕਰਨ ਲਈ ਏਜੰਸੀ ਸਿਲੇਕਟ ਕਰਨੀ ਹੋਵੇਗੀ। (BPO service provider) ਇਸ ਆਪਸ਼ਨ ਨੂੰ ਸਿਲੈਕਟ ਕਰਨ ਤੋਂ ਬਾਅਦ ਤੁਹਾਨੂੰ ਮੋਬਾਈਲ ਨੰਬਰ ‘ਤੇ ਇੱਕ ਕਨਫਰਮੇਸ਼ਨ ਮੈਸੇਜ਼ ਆਏਗਾ ਜਿਸ ਤੋਂ ਬਾਅਦ ਕੁਝ ਹੀ ਹਫਤਿਆਂ ਵਿੱਚ ਤੁਹਾਡਾ ਆਧਾਰ ਕਾਰਡ ਅਪਡੇਟ ਹੋ ਜਾਵੇਗਾ।

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com