Thursday , May 16 2024
Home / ਪੰਜਾਬ / ਆਮ ਆਦਮੀ ਪਾਰਟੀ ਅਗਲੀ ਰਣਨੀਤੀ ਘੜਨ ‘ਚ ਜੁਟੀ

ਆਮ ਆਦਮੀ ਪਾਰਟੀ ਅਗਲੀ ਰਣਨੀਤੀ ਘੜਨ ‘ਚ ਜੁਟੀ

ਆਮ ਆਦਮੀ ਪਾਰਟੀ ਅਗਲੀ ਰਣਨੀਤੀ ਘੜਨ ‘ਚ ਜੁਟੀ

ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੀ ਅਹਿਮ ਮੀਟਿੰਗ ਅੱਜ ਦਿੱਲੀ ਵਿੱਚ ਹੋ ਰਹੀ ਹੈ। ਇਸ ਮੀਟਿੰਗ ਵਿੱਚ ਜਿੱਥੇ ਹਾਰ ਦੇ ਕਾਰਨਾਂ ਬਾਰੇ ਚਰਚਾ ਕੀਤੀ ਜਾਏਗੀ, ਉੱਥੇ ਪੰਜਾਬ ਦੇ ਵਿਧਾਇਕ ਦਲ ਦੇ ਲੀਡਰ ਦੀ ਚੋਣ ਵੀ ਕੀਤੀ ਜਾਏਗੀ। ਆਮ ਆਦਮੀ ਪਾਰਟੀ ਹੁਣ ਪੰਜਾਬ ਦੇ ਕਿਸੇ ਤਕੜੇ ਲੀਡਰ ਨੂੰ ਅੱਗੇ ਲਿਆਉਣਾ ਚਾਹੁੰਦੀ ਹੈ ਤਾਂ ਜੋ ਵਿਰੋਧੀ ਧਿਰ ਦਾ ਚੰਗੀ ਤਰ੍ਹਾਂ ਰੋਲ ਨਿਭਾਅ ਕੇ ਲੋਕਾਂ ਦਾ ਮਨ ਜਿੱਤੇ ਸਕੇ।

ਇਸ ਮੀਟਿੰਗ ਵਿੱਚ ਪਾਰਟੀ ਦੇ ਜਿੱਤੇ 20 ਵਿਧਾਇਕ, ਪੰਜਾਬ ਇਕਾਈ ਦੇ ਇੰਚਾਰਜ ਸੰਜੇ ਸਿੰਘ, ਜਥੇਬੰਦਕ ਢਾਂਚੇ ਦੇ ਮੁਖੀ ਦੁਰਗੇਸ਼ ਪਾਠਕ, ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਤੇ ਸੰਸਦ ਮੈਂਬਰ ਭਗਵੰਤ ਮਾਨ ਵੀ ਸ਼ਾਮਲ ਹੋਣਗੇ। ਪਤਾ ਲੱਗਾ ਹੈ ਕਿ ਪੰਜਾਬ ਵਿੱਚ ਹੋਰ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰ ਬੇਹੱਦ ਨਿਰਾਸ਼ ਹੋ ਚੁੱਕੇ ਹਨ। ਪਾਰਟੀ ਲਈ ਵਰਕਰਾਂ ਦਾ ਹੌਸਲਾ ਉਭਾਰਨਾ ਵੀ ਵੱਡੀ ਵੰਗਾਰ ਹੈ।

ਇਸ ਲਈ ਪਾਰਟੀ ਵਿਧਾਇਕ ਦਲ ਦੇ ਲੀਡਰ ਦੀ ਅਗਵਾਈ ਅਜਿਹੇ ਸ਼ਖ਼ਸ ਨੂੰ ਸੌਪਣਾ ਚਾਹੁੰਦੀ ਹੈ ਜੋ ਕਾਂਗਰਸ ਨਾਲ ਆਢਾ ਲਾ ਸਕੇ ਤੇ ਵਰਕਰਾਂ ਨੂੰ ਲਾਮਬੰਦ ਕਰ ਸਕੇ। ਸੂਤਰਾਂ ਮੁਤਾਬਕ ਵਿਧਾਇਕ ਦਲ ਦੇ ਆਗੂ ਵਜੋਂ ਹਲਕਾ ਦਾਖਾ ਤੋਂ ਜਿੱਤੇ ਹਰਵਿੰਦਰ ਸਿੰਘ ਫੂਲਕਾ, ਖਰੜ ਤੋਂ ਵਿਧਾਇਕ ਕੰਵਰ ਸੰਧੂ ਤੇ ਭੁਲੱਥ ਤੋਂ ਸੁਖਪਾਲ ਸਿੰਘ ਖਹਿਰਾ ਦੇ ਨਾਂ ਦੀ ਚਰਚਾ ਹੈ। ਇਨ੍ਹਾਂ ਤੋਂ ਇਲਾਵਾ ਤਲਵੰਡੀ ਸਾਬੋ ਤੋਂ ਜਿੱਤੀ ਪ੍ਰੋ. ਬਲਜਿੰਦਰ ਕੌਰ ਦਾ ਨਾਂ ਵੀ ਸਾਹਮਣੇ ਆਇਆ ਹੈ।

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com