Thursday , May 16 2024
Home / ਪੰਜਾਬ / ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਾਰਜਕਾਲ ਦੀ ਸ਼ੁਰੂਆਤ ਨਸ਼ਿਆਂ ਨੂੰ ਨੱਥ ਪਾਉਣ ਨਾਲ ਕੀਤੀ

ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਾਰਜਕਾਲ ਦੀ ਸ਼ੁਰੂਆਤ ਨਸ਼ਿਆਂ ਨੂੰ ਨੱਥ ਪਾਉਣ ਨਾਲ ਕੀਤੀ

ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਾਰਜਕਾਲ ਦੀ ਸ਼ੁਰੂਆਤ  ਨਸ਼ਿਆਂ ਨੂੰ ਨੱਥ ਪਾਉਣ ਨਾਲ ਕੀਤੀ

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਾਰਜਕਾਲ ਦੀ ਸ਼ੁਰੂਆਤ ਵਿੱਚ ਹੀ ਨਸ਼ਿਆਂ ਨੂੰ ਨੱਥ ਪਾਉਣ ਦਾ ਸੰਕੇਤ ਦੇ ਦਿੱਤਾ ਹੈ। ਕੈਪਟਨ ਸਰਕਾਰ ਬੜੇ ਯੋਜਨਾਬੱਧ ਤਰੀਕੇ ਨਾਲ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ ਜਾ ਰਹੀ ਹੈ। ਇੱਕ ਪਾਸੇ ਡਰੱਗਜ਼ ਦੇ ਸੌਦਾਗਰਾਂ ਨੂੰ ਨੱਥ ਪਾਉਣ ਲਈ ਟਾਸਕ ਫੋਰਸ ਬਣਾ ਦਿੱਤੀ ਹੈ ਤੇ ਸਖਤ ਕਾਨੂੰਨ ਵੀ ਬਣਾਇਆ ਜਾ ਰਿਹਾ ਹੈ। ਦੂਜੇ ਪਾਸੇ ਸੂਬੇ ਵਿੱਚ ਸ਼ਰਾਬਬੰਦੀ ਵੱਲ ਵੀ ਕਦਮ ਵਧਾਏ ਜਾ ਰਹੇ ਹਨ। ਕੈਪਟਨ ਸਰਕਾਰ ਨੇ ਇਨ੍ਹਾਂ ਫੈਸਲਿਆਂ ਨੇ ਅਕਾਲੀ ਦਲ ਦੀ ਬੋਲਤੀ ਬੰਦ ਕਰ ਦਿੱਤੀ ਹੈ।

ਕੈਪਟਨ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਸ਼ਰਾਬ ਦੀ ਕੋਟਾ 20 ਫੀਸਦੀ ਘਟਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਬੇਸ਼ੱਕ ਸਰਕਾਰ ਦਾ ਮਾਲੀਆ ਘਟੇਗਾ ਪਰ ਇਸ ਦੀ ਭਰਪਾਈ ਸ਼ਰਾਬ ਦਾ ਰੇਟ ਵਧਾ ਕੇ ਕੀਤੀ ਜਾਏਗਾ। ਇਸ ਨਾਲ ਸ਼ਰਾਬ ਮਹਿੰਗੀ ਹੋਣ ਕਰਕੇ ਲੋਕ ਇਸ ਦੀ ਘੱਟ ਵਰਤੋਂ ਕਰਨਗੇ। ਸੋ ਇਸ ਫੈਸਲੇ ਨਾਲ ਦੋਹਰਾ ਫਾਇਦਾ ਮਿਲੇਗਾ।

ਇਸ ਤੋਂ ਇਲਾਵਾ ਕੈਪਟਨ ਸਰਕਾਰ ਨੇ ਠੇਕਿਆਂ ਦੀ ਗਿਣਤੀ ਵੀ ਘਟਾ ਦਿੱਤੀ ਹੈ। ਪੰਜਾਬ ਵਿੱਚ ਹੁਣ 5900 ਠੇਕੇ ਹੋਣਗੇ ਜਦੋਂਕਿ ਅਕਾਲੀ ਸਰਕਾਰ ਨੇ ਵਧਾ ਕੇ ਇਨ੍ਹਾਂ ਗਿਣਤੀ 6384 ਤੱਕ ਪਹੁੰਚਾ ਦਿੱਤੀ ਸੀ। ਇਸ ਨਾਲ ਵੀ ਸ਼ਰਾਬ ਦੀ ਖੁੱਲ੍ਹੀ ਵਰਤੋਂ ਨੂੰ ਨੱਥ ਪਏਗੀ। ਕੈਪਟਨ ਸਰਕਾਰ ਦੇ ਇਹ ਫੈਸਲੇ ਪੰਥਕ ਕਹਾਉਣ ਵਾਲੇ ਅਕਾਲੀ ਦਲ ਲਈ ਮੂੰਹ ‘ਤੇ ਚਪੇੜ ਵਾਂਗ ਮੰਨਿਆ ਜਾ ਰਿਹਾ ਹੈ।

ਕੈਪਟਨ ਸਰਕਾਰ ਨੇ ਪਿਛਲੀ ਅਕਾਲੀ ਸਰਕਾਰ ਦੇ ਇੱਕ ਹੋਰ ਫੈਸਲੇ ਨੂੰ ਪਲਟ ਦਿੱਤਾ ਹੈ। ਪੰਜਾਬ ਸਰਕਾਰ ਨੇ ਐਲ ਵਨ-ਏ ਲਾਇਸੰਸ ਖਤਮ ਕਰਨ ਦਾ ਫੈਸਲਾ ਕੀਤਾ ਹੈ। ਹੁਣ ਐਲ ਟੂ ਲਾਇਸੰਸ ਧਾਰਕ ਯਾਨੀ ਰਿਟੇਲ ਵਿੱਚ ਸ਼ਰਾਬ ਵੇਚਣ ਵਾਲੇ ਥੋਕ ਵਿੱਚ ਸਿੱਧੇ ਸ਼ਰਾਬ ਖਰੀਦ ਸਕਣਗੇ। ਇਸ ਨਾਲ ਸ਼ਰਾਬ ਕਾਰੋਬਾਰ ‘ਤੇ ਏਕਾਧਿਕਾਰ ਖਤਮ ਹੋਏਗਾ।

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com