Home / ਖੇਤੀਬਾੜੀ / ਜਾਣੋ ਕਿਸਾਨਾਂ ਦੇ ਕਰਜ਼ਾ ਮੁਆਫੀ ਦੇ ਸਵਾਲ ‘ਤੇ ਕੀ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ

ਜਾਣੋ ਕਿਸਾਨਾਂ ਦੇ ਕਰਜ਼ਾ ਮੁਆਫੀ ਦੇ ਸਵਾਲ ‘ਤੇ ਕੀ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ

ਜਾਣੋ ਕਿਸਾਨਾਂ ਦੇ ਕਰਜ਼ਾ ਮੁਆਫੀ ਦੇ ਸਵਾਲ ‘ਤੇ ਕੀ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ

ਸੂਬੇ ‘ਚ ਕਿਸਾਨਾਂ ਸਿਰ ਚੜ੍ਹੇ ਕਰਜ਼ੇ ‘ਤੇ ਲੀਕ ਮਰਵਾ ਕੇ ਮੁਆਫ਼ ਕਰਵਾਉਣ ਲਈ ਕੁੱਝ ਦਿਨਾਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਾਂਗਾ | ਜਿਸ ਸਬੰਧੀ ਪ੍ਰਧਾਨ ਮੰਤਰੀ ਨੇ ਖ਼ੁਦ ਫ਼ੋਨ ਕਰਕੇ ਪੰਜਾਬ ਦੇ ਕਿਸਾਨ ਸਿਰ ਚੜ੍ਹੇ ਕਰਜ਼ੇ ਬਾਰੇ ਪੂਰੀ ਜਾਣਕਾਰੀ ਮੰਗ ਲਈ ਹੈ | ਇਹ ਗੱਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਸਥਿਤ ਆਪਣੀ ਰਿਹਾਇਸ਼ ‘ਤੇ ਭਰਵੀਂ ਪੈੱ੍ਰਸ ਮਿਲਣੀ ‘ਚ ਪੁੱਛੇ ਸਵਾਲ ਦੇ ਜਵਾਬ ‘ਚ ਕਹੀ ਕਿਉਂਕਿ ਪ੍ਰਧਾਨ ਮੰਤਰੀ ਨੇ ਕੁੱਝ ਸਮਾਂ ਪਹਿਲਾ ਦੇਸ਼ ਦੇ ਕਿਸਾਨ ਸਿਰ ਚੜ੍ਹੇ ਕਰਜ਼ੇ ਨੂੰ ਮੁਆਫ਼ ਕਰਨ ਦਾ ਐਲਾਨ ਕੀਤਾ ਹੈ |

ਗੌਰਤਲਬ ਹੈ ਕੇ ਸਰਕਾਰੀ ਏਜੇਂਸੀਆਂ ਦੇ ਅਨੁਸਾਰ , ਪੰਜਾਬ ਦੇ ਕਿਸਾਨਾਂ ਉੱਤੇ 87 ਹਜਾਰ ਕਰੋੜ ਰੁ . ਦਾ ਕਰਜ਼ ਹੈ । ਇਸ ਵਿੱਚੋ 20 ਹਜਾਰ ਕਰੋੜ ਤਾਂ ਆੜਤੀਆਂ ਦਾ ਹੈ , ਜੋ ਢੇਡ ਤੋਂ ਦੋ ਰੁਪਿਆ ਦੀ ਵਿਆਜ ਦਰ ਉੱਤੇ ਲਿਆ ਗਿਆ । ਦੇਖਣ ਵਾਲੀ ਗੱਲ ਇਹ ਵੀ ਹੋਵੇਗੀ ਕੀ ਕੇਂਦਰ ਸਰਕਾਰ ਦਾ ਕਿਸਾਨਾਂ ਪ੍ਰਤੀ ਨਾ ਪੱਖੀ ਰਵਈਆ ਹੋਣ ਦੇ ਬਾਵਜੂਦ ਕੀ ਉਹ ਕਿਸਾਨਾਂ ਦਾ ਕਰਜ਼ਾ ਮੁਆਫ ਕਰੇਗੀ ।

ਕੈਪਟਨ ਅਮਰਿੰਦਰ ਸਿੰਘ ਸਪੱਸ਼ਟ ਕੀਤਾ ਕਿ ਉਹ ਪ੍ਰਧਾਨ ਮੰਤਰੀ ਤੋਂ ਪੰਜਾਬ ਲਈ ਹੋਰ ਵੀ ਕਈ ਵੱਡੇ ਪ੍ਰਾਜੈਕਟਾਂ ਦੀ ਹਾਮੀ ਭਰਵਾਉਣ ਲਈ ਗੱਲ ਕਰਨਗੇ | ਕੈਪਟਨ ਨੇ ਲੰਘੇ ਸਮੇਂ ‘ਚ ਪੰਜਾਬ ਤੋਂ ਗੁਆਂਢੀ ਰਾਜਾਂ ਨੂੰ ਜਾਂਦੀ ਇੰਡਸਟਰੀ ਨੂੰ ਨਰਮ ਨੀਤੀਆਂ ਬਣਾ ਕੇ ਰੋਕਣ ਤੇ ਵਾਪਸ ਲਿਆਉਣ ਦੀ ਗੱਲ ਕਰਦਿਆਂ ਦੇਸ਼ ਦੀਆਂ ਨਾਮੀ ਕੰਪਨੀਆਂ ਵੱਲੋਂ ਕੁੱਝ ਦਿਨਾਂ ਤੋਂ ਹੀ ਉਨ੍ਹਾਂ ਨਾਲ ਸੂਬੇ ‘ਚ ਨਿਵੇਸ਼ ਲਈ ਸੰਪਰਕ ਸਾਧਿਆ ਹੋਇਆ ਸੀ, ਇੰਤਜ਼ਾਰ ਬਸ ਵਿਧਾਨ ਸਭਾਈ ਨਤੀਜਿਆਂ ਦੇ ਰਸਮੀ ਐਲਾਨ ਦਾ ਕੀਤਾ ਜਾ ਰਿਹਾ ਸੀ |

ਉਨ੍ਹਾਂ ਕਿਹਾ ਕਿ ‘ਚਿੱਟੇ’ ਦੇ ਨਾਮ ਨਾਲ ਮਸ਼ਹੂਰ ਨਸ਼ੇ ਨੂੰ ਡਰੱਗ ਮੰਨਦੇ ਹੋਏ 4 ਹਫ਼ਤਿਆਂ ‘ਚ ਇਸ ਦੇ ਖ਼ਾਤਮੇ ਲਈ ਪਾਬੰਦ ਹਨ | ਇਸ ਦੀ ਪੜਤਾਲ ਲਈ ਟਾਸਕ ਫੋਰਸ ਦਾ ਗਠਨ ਕਰਨ ਜਾ ਰਹੇ ਹਨ |ਬਰਗਾੜੀ ਤੇ ਬਹਿਬਲ ਕਲਾਂ ਕਾਂਡ ਦੀ ਜਿੱਥੇ ਸਰਕਾਰ ਨਿਰਪੱਖ ਪੜਤਾਲ ਕਰਵਾਏਗੀ ਉੱਥੇ ਡੇਰਾ ਸਿਰਸਾ ਨਾਲ ਸਿੱਖ ਜਥੇਬੰਦੀਆਂ ਦੇ ਟਕਰਾਅ ਨਾਲ ਭੰਗ ਹੁੰਦੇ ਅਮਨ ਕਾਨੂੰਨ ਨੂੰ ਸੂਬੇ ਦੀ ਤਰੱਕੀ ‘ਚ ਰੁਕਾਵਟ ਦੱਸਦਿਆਂ ਉਨ੍ਹਾਂ ਸ਼ਾਂਤੀ ਤੇ ਕਾਨੂੰਨੀ ਪ੍ਰਕ੍ਰਿਆ ਨਾਲ ਹਰ ਮਾਮਲੇ ਦੇ ਹੱਲ ਨੂੰ ਤਰਜੀਹ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਦੱਸੀ | ਸੂਬੇ ‘ਚ ਇੰਡਸਟਰੀ ਦੀ ਆਮਦ ਨਾਲ ਹਰ ਘਰ ਵਿਚ ਨੌਕਰੀ ਵੀ ਯਕੀਨੀ ਬਣਾ ਦਿੱਤੀ ਜਾਵੇਗੀ |

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com