Saturday , May 18 2024
Home / ਗੈਜੇਟਜ਼ / ਟੈਕਨੋਲੋਜੀ / BSNL ਨੇ ਲਾਂਚ ਕੀਤੇ ਦੋ ਸਪੈਸ਼ਲ ਪ੍ਰੀਪੇਡ ਪਲਾਨਸ, ਮਿਲੇਗਾ ਇਹ ਫਾਇਦਾ

BSNL ਨੇ ਲਾਂਚ ਕੀਤੇ ਦੋ ਸਪੈਸ਼ਲ ਪ੍ਰੀਪੇਡ ਪਲਾਨਸ, ਮਿਲੇਗਾ ਇਹ ਫਾਇਦਾ

ਸਰਕਾਰੀ ਟੈਲੀਕਾਮ ਕੰਪਨੀ BSNL ਨੇ ਦੋ ਨਵੇਂ ਸਪੈਸ਼ਲ ਟੈਰਿਫ ਵਾਊਚਰ ਪਲਾਨ ਲਾਂਚ ਕੀਤੇ ਹਨ। ਇਹ ਪਲਾਨ ਅਨਲਿਮਟਿਡ ਵੁਆਇਸ ਕਾਲ ਦੀ ਸੁਵਿਧਾ ਨਾਲ ਆ ਰਹੇ ਹਨ। ਕੰਪਨੀ ਨੇ ਦੋਵਾਂ ਪਲਾਨਸ ਨੂੰ ਸਾਰੇ ਸਰਕਿਲਾਂ ‘ਚ ਲਾਂਚ ਨਾ ਕਰਨ ਦੀ ਬਜਾਏ ਸਿਰਫ ਆਂਧਰ-ਪ੍ਰਦੇਸ਼ ਅਤੇ ਤੇਲੰਗਾਨਾ ਸਰਕਿਲ ‘ਚ ਹੀ ਲਾਂਚ ਕੀਤਾ ਹੈ।

ਕੰਪਨੀ ਨੇ ਇਹ ਦੋਵੇਂ ਪਲਾਨਸ BSNL Ananth ਅਤੇ Ananth Plus ਦੇ ਨਾਂ ਨਾਲ ਪੇਸ਼ ਕੀਤੇ ਹਨ। ਇਨ੍ਹਾਂ ਦੋਵਾਂ ਪਲਾਨਸ ਦੀ ਕੀਮਤ 105 ਰੁਪਏ ਅਤੇ 328 ਰੁਪਏ ਹੈ। ਦੋਵਾਂ ਪਲਾਨਸ ‘ਚ ਅਨਲਿਮਟਿਡ ਲੋਕਲ, ਐੱਸ.ਟੀ.ਡੀ. ਅਤੇ ਰੋਮਿੰਗ ਵੁਆਇਸ ਕਾਲਿੰਗ ਦੀ ਸੁਵਿਧਾ ਮਿਲ ਰਹੀ ਹੈ। ਦੋਵਾਂ ਪਲਾਨਸ ਦੀ ਮਿਆਦ ਵੱਖ-ਵੱਖ ਹੈ ਪਰ ਬਾਕੀ ਫਾਇਦੇ ਇਕ ਸਮਾਨ ਹਨ।

BSNL Anant ਪ੍ਰੀਪੇਡ ਪਲਾਨ ‘ਚ ਤੁਹਾਨੂੰ ਅਨਲਿਮਟਿਡ ਲੋਕਲ ਅਤੇ ਐੱਸ.ਟੀ.ਡੀ. ਦੇ ਨਾਲ ਰੋਮਿੰਗ ਵੁਆਇਸ ਕਾਲ ਮਿਲ ਰਹੀ ਹੈ। ਇਸ ਪਲਾਨ ਦੀ ਮਿਆਦ 26 ਦਿਨਾਂ ਦੀ ਹੈ। ਇਸ ਪਲਾਨ ‘ਚ ਅਨਲਿਮਟਿਡ ਕਾਲਿੰਗ ਲਈ ਕੋਈ ਐੱਫ.ਯੂ.ਪੀ. ਲਿਮਟ ਨਹੀਂ ਹੈ।

ਉਥੇ ਹੀ ਦੂਜੇ ਪਾਸੇ ਬੀ.ਐੱਸ.ਐੱਨ.ਐੱਲ. Anant Plus ਪ੍ਰੀਪੇਡ ਪਲਾਨ ‘ਚ ਤੁਹਾਨੂੰ 90 ਦਿਨਾਂ ਦੀ ਮਿਆਦ ਮਿਲ ਰਹੀ ਹੈ। ਇਸ ਦੀ ਕੀਮਤ 328 ਰੁਪਏ ਹੈ। ਦੂਜੇ 20 ਸਰਕਿਲਾਂ ‘ਚ ਇਸ ਪਲਾਨ ਦੀ ਕੀਮਤ 319 ਰੁਪਏ ਹੈ। ਕੰਪਨੀ ਦੇ ਇਹ ਦੋਵੇਂ ਪਲਾਨਸ ਵੁਆਇਸ ਓਨਲੀ ਪ੍ਰੀਪੇਡ ਪਲਾਨ ਹਨ, ਜਿਸ ਵਿਚ ਰੋਮਿੰਗ ਦੇ ਨਾਲ ਅਨਲਿਮਟਿਡ ਵੁਆਇਸ ਕਾਲਿੰਗ ਦੀ ਸੁਵਿਧਾ ਮਿਲ ਰਹੀ ਹੈ। ਬੀ.ਐੱਸ.ਐੱਨ.ਐੱਲ. ਆਪਣੇ ਇਸ ਪਲਾਨ ਰਾਹੀਂ ਏਅਰਟੈੱਲ ਅਤੇ ਰਿਲਾਇੰਸ ਜਿਓ ਨੂੰ ਟੱਕਰ ਦੇਣਾ ਚਾਹੁੰਦੀ ਹੈ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

Truecaller ਦੇ ਇਸ ਨਵੇਂ ਫੀਚਰ ਨਾਲ ਕਰ ਸਕੋਗੇ ਕਾਲ ਰਿਕਾਰਡ

Truecaller ਐਪ ਦਾ ਇਸਤੇਮਾਲ ਆਮਤੌਰ ਤੇ ਅਸੀਂ ਕਿਸੇ ਅਣਜਾਣ ਨੰਬਰ ਦਾ ਪਤਾ ਲਗਾਉਣ ਲਈ ਹੀ …

WP Facebook Auto Publish Powered By : XYZScripts.com