Home / ਗੈਜੇਟਜ਼ / ਟੈਕਨੋਲੋਜੀ / digital payment / ਹੁਣ ਭੀਮ ਐਪ ਨਾਲ ਹਰ ਮਹੀਨੇ 750 ਰੁਪਏ ਤੱਕ ਕੈਸ਼ਬੈਕ ਹਾਸਲ ਕਰਨ ਦਾ ਮੌਕਾ

ਹੁਣ ਭੀਮ ਐਪ ਨਾਲ ਹਰ ਮਹੀਨੇ 750 ਰੁਪਏ ਤੱਕ ਕੈਸ਼ਬੈਕ ਹਾਸਲ ਕਰਨ ਦਾ ਮੌਕਾ

ਕੇਂਦਰ ਸਰਕਾਰ ਵਲੋਂ ਪਿਛਲੇ ਸਾਲ ਲਾਂਚ ਕੀਤੇ ਗਏ ਭੀਮ (BHIM) ਐੱਪ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਨੂੰ 14 ਅਪਰੈਲ (ਬਾਬਾ ਸਾਹਿਬ ਭੀਮਰਾਵ ਅੰਬੇਦਕਰ ਜਯੰਤੀ) ‘ਤੇ ਐਪ ਰਾਂਹੀ ਭੁਗਤਾਨ ਪੇਮੈਂਟ ਕਰਨ ‘ਤੇ ਕੈਸ਼ਬੈਕ ਦੀ ਸ਼ੁਰੂਆਤ ਕੀਤੀ ਹੈ। ਨਵੇਂ ਉਪਭੋਗਤਾਵਾਂ ਨੂੰ ਪਹਿਲੇ ਹੀ ਟ੍ਰਾਂਜੈਕਸ਼ਨ ‘ਤੇ 51 ਰੁਪਏ ਦਾ ਕੈਸ਼ਬੈਕ ਮਿਲੇਗਾ। ਖਾਸ ਗੱਲ ਇਹ ਹੈ ਕਿ ਟ੍ਰਾਂਜੈਕਸ਼ਨ ਘੱਟੋ-ਘੱਟ ਕਿੰਨ੍ਹੇ ਰੁਪਏ ਦਾ ਹੋਵੇਗਾ ਇਹ ਤੈਅ ਨਹੀਂ ਕੀਤਾ ਗਿਆ ਹੈ। ਇਸ ਦਾ ਮਤਲਬ ਇਹ ਹੈ ਕਿ 1 ਰੁਪਏ ਦਾ ਟ੍ਰਾਂਜੈਕਸ਼ਨ ਕਰਨ ‘ਤੇ ਵੀ 51 ਰੁਪਏ ਦਾ ਕੈਸ਼ਬੈਕ ਮਿਲੇਗਾ, ਜਦੋਂਕਿ ਵਪਾਰੀਆਂ ਨੂੰ ਭੀਮ ਐਪ ਦੀ ਵਰਤੋਂ ਕਰਨ ‘ਤੇ 1000 ਰੁਪਏ ਦਾ ਕੈਸ਼ਬੈਕ ਮਿਲੇਗਾ।
ਘੱਟੋ-ਘੱਟ 100 ਰੁਪਏ ਦੇ ਹਰ ਯੂਨੀਕ ਟ੍ਰਾਂਜੈਕਸ਼ਨ ‘ਤੇ 25 ਰੁਪਏ ਦਾ ਕੈਸ਼ਬੈਕ ਮਿਲੇਗਾ, ਜੋ ਕਿ ਵਧ ਤੋਂ ਵਧ 500 ਰੁਪਏ ਤੱਕ ਦਾ ਹੋ ਸਕਦਾ ਹੈ। ਇਹ ਟ੍ਰਾਂਜੈਕਸ਼ਨ VPA(ਵਰਚੁਅਲ ਪੇਮੈਂਟ ਐਡਰੈੱਸ)/UPI-ID, ਬੈਂਕ ਅਕਾਊਂਟ ਜਾਂ ਮੋਬਾਈਲ ਨੰਬਰ ‘ਤੇ ਵੀ ਹੋ ਸਕਦਾ ਹੈ।

ਹਰ ਮਹੀਨੇ , 10 ਰੁਪਏ ਜਾਂ ਇਸ ਤੋਂ ਵਧ ਦੇ ਘੱਟੋ ਘੱਟ 25 ਤੋਂ ਲੈ ਕੇ 50 ਵਾਰ ਟ੍ਰਾਂਜੈਕਸ਼ਨ ਕਰਨ ‘ਤੇ 100 ਰੁਪਏ ਦਾ ਕੈਸ਼ਬੈਕ ਮਿਲੇਗਾ। 50 ਤੋਂ 100 ਦੇ ਵਿਚਕਾਰ ਟ੍ਰਾਂਜੈਕਸ਼ਨ ‘ਤੇ 200 ਰੁਪਏ ਦਾ ਕੈਸ਼ਬੈਕ ਮਿਲੇਗਾ।
ਇਸ ਦੇ ਨਾਲ ਹੀ ਜੇਕਰ ਤੁਸੀਂ ਮਹੀਨੇ ‘ਚ 100 ਜਾਂ ਇਸ ਤੋਂ ਵਧ ਟ੍ਰਾਂਜੈਕਸ਼ਨ ਕਰਦੇ ਹੋ ਤਾਂ 250 ਰੁਪਏ ਦਾ ਕੈਸ਼ਬੈਕ ਮਿਲੇਗਾ। ਇਸ ਤਰ੍ਹਾਂ ਨਾਲ ਗ੍ਰਾਹਕਾਂ ਨੂੰ ਹਰ ਮਹੀਨੇ 750 ਰੁਪਏ ਦਾ ਕੈਸ਼ਬੈਕ ਮਿਲ ਸਕਦਾ ਹੈ।
ਭੀਮ ਐਪ ਦੁਆਰਾ ਟ੍ਰਾਂਜੈਕਸ਼ਨਾਂ ‘ਤੇ ਵਪਾਰੀਆਂ ਨੂੰ ਕੁੱਲ ਮੁੱਲ ਦਾ 10 ਫੀਸਦੀ ਕੈਸ਼ਬੈਕ ਮਿਲੇਗਾ ਇਹ ਪ੍ਰਤੀ ਟ੍ਰਾਂਜੈਕਸ਼ਨ ਵਧ ਤੋਂ ਵਧ 50 ਰੁਪਏ ਹੋ ਸਕਦਾ ਹੈ। ਵਪਾਰੀਆਂ ਨੂੰ 25 ਰੁਪਏ ਜਾਂ ਇਸ ਤੋਂ ਵਧ ਦੇ ਘੱਟੋ-ਘੱਟ 10 ਟ੍ਰਾਂਜੈਕਸ਼ਨ ਕਰਨੇ ਹੋਣਗੇ। ਵਪਾਰੀਆਂ ਲਈ ਹਰ ਮਹੀਨੇ ਕੈਸ਼ਬੈਕ ਸੀਮਾ 1000 ਰੁਪਏ ਹੈ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

Whatsapp ’ਚ ਜਲਦੀ ਹੀ ਆਉਣ ਵਾਲੈ ਇਹ ਵੱਡਾ ਫੀਚਰ

ਵਟਸਐਪ ਲਗਾਤਾਰ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਇਸੇ ਤਰ੍ਹਾਂ ਵਟਸਐਪ ’ਤੇ ਐਡ ਨੂੰ ਲੈ …

WP Facebook Auto Publish Powered By : XYZScripts.com