Home / ਧਰਮ / ਆਸ਼ੂਤੋਸ਼ ਮਹਾਰਾਜ ਸਮਾਧੀ ਦਾ ਕੋਈ ਵੱਖਰਾ ਕੇਸ ਨਹੀਂ ਹੈ – ਪੰਜਾਬ ਸਰਕਾਰ

ਆਸ਼ੂਤੋਸ਼ ਮਹਾਰਾਜ ਸਮਾਧੀ ਦਾ ਕੋਈ ਵੱਖਰਾ ਕੇਸ ਨਹੀਂ ਹੈ – ਪੰਜਾਬ ਸਰਕਾਰ

Preservation of body would not be first such case, Punjab tells HC

ਚੰਡੀਗੜ੍ਹ – ਆਸ਼ੂਤੋਸ਼ ਮਹਾਰਾਜ ਦੀ ਸਮਾਧੀ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੇ ਆਪਣਾ ਜਵਾਬ ਪੇਸ਼ ਕਰਦਿਆਂ ਕਿਹਾ ਹੈ ਕਿ ਇਹ ਮਾਮਲਾ ਅਦਾਲਤ ਨੇ ਤੈਅ ਕਰਨਾ ਹੈ। ਸ਼ੁੱਕਰਵਾਰ ਨੂੰ ਕੇਸ ਦੀ ਸੁਣਵਾਈ ਦੌਰਾਨ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਕਿਹਾ ਕਿ ਸੂਬਾ ਕਿਸੇ ਦੇ ਧਾਰਮਿਕ ਵਿਸ਼ਵਾਸ ਨੂੰ ਨਿਰਧਾਰਤ ਨਹੀਂ ਕਰ ਸਕਦਾ। ਇਹ ਅਦਾਲਤ ਦਾ ਅਧਿਕਾਰ ਖੇਤਰ ਹੈ। ਨੰਦਾ ਦੀ ਇਹ ਬਹਿਸ ਹਾਈਕੋਰਟ ਦੇ ਡਵੀਜ਼ਨ ਬੈਂਚ ‘ਤੇ ਆਉਣ ਵਾਲੇ ਸੋਮਵਾਰ ਨੂੰ ਜਾਰੀ ਰਹੇਗੀ। ਲੰਚ ਤੋਂ ਪਹਿਲਾਂ ਹੋਈ ਕੇਸ ਦੀ ਸੁਣਵਾਈ ਦੌਰਾਨ ਐਡੀਸ਼ਨਲ ਐਡਵੋਕੇਟ ਜਨਰਲ ਰੀਟਾ ਕੋਹਲੀ ਨੇ ਅਦਾਲਤ ਵਿਚ ਮੰਗ ਰੱਖੀ ਕਿ ਨੰਦਾ ਨੂੰ ਪੇਸ਼ ਹੋਣ ਲਈ ਥੋੜ੍ਹਾ ਸਮਾਂ ਦਿੱਤਾ ਜਾਵੇ, ਕਿਉਂਕਿ ਉਹ ਹੋਰ ਕੇਸ ਦੇਖ ਰਹੇ ਹਨ, ਜਿਸ ਤੋਂ ਬਾਅਦ ਰੀਟਾ ਕੋਹਲੀ ਨੇ ਆਪਣੇ ਪੱਧਰ ‘ਤੇ ਸਰਕਾਰ ਦਾ ਜਵਾਬ ਪੇਸ਼ ਕੀਤਾ, ਜਿਸ ‘ਤੇ ਅਦਾਲਤ ਨੇ ਕਿਹਾ ਕਿ ਸਾਨੂੰ ਸਰਕਾਰ ਦਾ ਸਪੱਸ਼ਟ ਜਵਾਬ ਚਾਹੀਦਾ ਹੈ।

ਇਸ ਤੋਂ ਬਾਅਦ ਅਦਾਲਤ ਨੇ ਇਹ ਕੇਸ ਫੈਸਲੇ ਲਈ ਰਾਖਵਾਂ ਰੱਖ ਲਿਆ। ਫਿਰ ਲੰਚ ਤੋਂ ਬਾਅਦ 2 ਵਜੇ ਐਡਵੋਕੇਟ ਜਨਰਲ ਅਤੁਲ ਨੰਦਾ ਪੇਸ਼ ਹੋਏ ਤੇ ਸਰਕਾਰ ਵੱਲੋਂ ਲਿਖਤੀ ਜਵਾਬ ਪੇਸ਼ ਕੀਤਾ। ਉਥੇ ਹੀ ਸੰਸਥਾ ਨੇ ਵੀ ਲਿਖਤੀ ਦਲੀਲਾਂ ਦਿੱਤੀਆਂ। ਸਾਢੇ 3 ਵਜੇ ਫਿਰ ਕੇਸ ਲੱਗਿਆ ਤੇ ਅਤੁਲ ਨੰਦਾ ਨੇ ਬੈਂਚ ਦੇ ਸਾਹਮਣੇ ਕੁਝ ਉਦਾਹਰਨਾਂ ਪੇਸ਼ ਕੀਤੀਆਂ। ਉਨ੍ਹਾਂ ਨੇ 6 ਸੈਲੇਬ੍ਰਿਟੀਜ਼ ਦੀ ਵੀ ਉਦਾਹਰਨ ਪੇਸ਼ ਕੀਤੀ ਤੇ ਕਿਹਾ ਕਿ ਆਸ਼ੂਤੋਸ਼ ਮਹਾਰਾਜ ਸਮਾਧੀ ਦਾ ਕੋਈ ਵੱਖਰਾ ਕੇਸ ਨਹੀਂ ਹੈ।

About Admin

Check Also

ਸਿੱਖ ਦੰਗਿਆਂ ਦੇ ਮੁਲਜ਼ਮ ਨੂੰ ਕਾਂਗਰਸ ਨੇ ਮੱਧਪ੍ਰਦੇਸ਼ ਦਾ ਮੁੱਖ ਮੰਤਰੀ ਬਣਾ ਦਿੱਤਾ: ਮੋਦੀ

ਦੇਸ਼ ਭਰ ‘ਚ ਚੋਣਾਂ ਦਾ ਮਾਹੌਲ ਹੈ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੁਧਵਾਰ ਨੂੰ ਸੂਬੇ …

WP Facebook Auto Publish Powered By : XYZScripts.com