Punjab

ਪੇਟ ‘ਚ ਗੈਸ ਦੀ ਸਮੱਸਿਆ ਹੁੰਦੀ ਹੈ ਇਨ੍ਹਾਂ ਗਲਤੀਆਂ ਕਰਕੇ

ਭੱਜਦੌੜ ਭਰੀ ਜਿੰਦਗੀ ‘ਚ ਗੈਸ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋਣਾ ਆਮ ਗੱਲ ਹੈ ‘ਤੇ ਜਦੋਂ ਇਹ ਸਮੱਸਿਆ ਹਮੇਸ਼ਾ ਰਹਿਣ ਲੱਗ ਜਾਵੇ ਤਾਂ ਇਸਦੇ ਬਾਰੇ ਸੋਚਣਾ ਜਰੂਰੀ ਹੋ ਜਾਂਦਾ ਹੈ। ਅਜਿਹਾ ਨਹੀਂ ਹੈ ਕਿ ਸਿਰਫ ਖਾਣ ਤੋਂ ਬਾਅਦ ਬੈਠ ਜਾਣ ਨਾਲ ਗੈਸ ਬਣਦੀ ਹੈ ਸਗੋਂ ਕਾਫ਼ੀ ਦੇਰ ਤੱਕ ਭੁੱਖੇ ਰਹਿਣ ਦੇ ਕਾਰਨ ਵੀ ਗੈਸ ਦੀ ਸਮੱਸਿਆ ਹੋ ਜਾਂਦੀ ਹੈ ਜੋ ਸਿਰ ‘ਚ ਭਿਆਨਕ ਦਰਦ ਦਾ ਵੀ ਕਾਰਨ ਬਣ ਜਾਂਦੀ ਹੈ।

ਖਾਣ ਤੋਂ ਬਾਅਦ ਲੰਮੀ ਡਕਾਰ ਲੈਣਾ ਵੀ ਗੈਸ ਦਾ ਹੀ ਕਾਰਨ ਹੈ। ਪੇਟ ਸਿਹਤਮੰਦ ਹੋਵੇ ਤਾਂ ਸਰੀਰ ਵੀ ਸਿਹਤਮੰਦ ਰਹਿੰਦਾ ਹੈ। ਇਹ ਗੱਲ ਬਿਲਕੁਲ ਸਹੀ ਹੈ ਕਿਉਂਕਿ ਪੇਟ ‘ਚ ਜਰਾ ਜਿਹੀ ਵੀ ਗੜਬੜ ਹੋ ਜਾਣ ‘ਤੇ ਜਾ ਭੁੱਖ ਨਾ ਲਗਣਾ, ਕਬਜ਼ ਅਤੇ ਗੈਸ ਨਾਲ ਜੁੜੀਆਂ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਪੇਟ ਦੀ ਸਭ ਤੋਂ ਵੱਡੀ ਪਰੇਸ਼ਾਨੀ ਹੈ ਗੈਸ ਬਨਣਾ। ਪੇਟ ਦੀ ਇੰਨਫੈਕਸ਼ਨ, ਖਾਣਾ ਠੀਕ ਤਰ੍ਹਾਂ ਨਾਲ ਨਾ ਪਚਨਾ, ਪਾਚਨ ਕਿਰਿਆ ‘ਚ ਗੜਬੜ ਇਸ ਦੀ ਵਜ੍ਹਾ ਹੋ ਸਕਦੀ ਹੈ।ਪੇਟ ‘ਚ ਗੈਸ ਬਣਨ ਦੀ ਵਜ੍ਹਾ ਨਾਲ ਵੀ ਗੈਸ ਦੀ ਸਮੱਸਿਆ ਹੋ ਸਕਦੀ ਹੈ।

ਖਰਾਬ ਬੈਕਟੀਰੀਆ ਭੋਜਨ ਪਚਾਉਣ ‘ਚ ਪਰੇਸ਼ਾਨੀ ਪੈਦਾ ਕਰਦੇ ਹਨ। ਜਿਸ ਨਾਲ ਪਾਚਨ ਕਿਰਿਆ ‘ਚ ਗੜਬੜ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਪੇਟ ‘ਚ ਗੈਸ ਬਣਨ ਲਗਦੀ ਹੈ।ਜੋ ਲੋਕ ਜ਼ਿਆਦਾ ਦਵਾਈਆਂ ਖਾਂਦੇ ਹਨ ਉਨ੍ਹਾਂ ਨੂੰ ਵੀ ਪੇਟ ਨਾਲ ਜੁੜੀਆਂ ਪਰੇਸ਼ਾਨੀਆਂ ਆਉਣ ਲਗਦੀਆਂ ਹਨ। ਇਨ੍ਹਾਂ ਦਵਾਈਆਂ ਨਾਲ ਪੇਟ ਦੇ ਚੰਗੇ ਬੈਕਟੀਰੀਆਂ ਖਤਮ ਹੋ ਜਾਂਦੇ ਹਨ। ਜਿਸ ਨਾਲ ਖਾਣਾ ਪਚਨ ਚ ਪਰੇਸ਼ਾਨੀ ਆਉਂਦੀ ਹੈ।ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਪਰੇਸ਼ਾਨੀ ਰਹਿੰਦੀ ਹੈ ਉਨ੍ਹਾਂ ਨੂੰ ਪੇਟ ਚ ਗੈਸ ਹੁੰਦੀ ਹੈ। ਕਬਜ਼ ਦੇ ਕਾਰਨ ਸਰੀਰ ਦੇ ਟਾਕਸਿੰਸ ਬਾਹਰ ਨਹੀਂ ਨਿਕਲਦੇ ਜਿਸ ਨਾਲ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ। ਕਬਜ਼ ਹੋਣ ‘ਤੇ ਪੇਟ ਨਾਲ ਜੁੜੀਆਂ ਕਈ ਦਿੱਕਤਾ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।

ਇਸ ਲਈ ਜ਼ਰੂਰੀ ਹੈ ਕਿ ਸਰੀਰ ‘ਚ ਪਾਣੀ ਦੀ ਕਮੀ ਨਾ ਹੋਵੇ। ਰੋਜ਼ਾਨਾ 8-10 ਗਿਲਾਸ ਪਾਣੀ ਪੀਓ ਅਤੇ ਫਾਇਵਰ ਵਾਲੇ ਫਲ ਅਤੇ ਸਬਜ਼ਿਆਂ ਦੀ ਵਰਤੋ ਕਰੋ।ਪੇਟ ‘ਚ ਗੈਸ ਬਣਨ ਦੀ ਪਰੇਸ਼ਾਨੀ ਜ਼ਿਆਦਾਤਰ ਅਧੇੜ ਉਮਰ ਦੇ ਲੋਕਾਂ ਨੂੰ ਹੁੰਦੀ ਹੈ। ਉਮਰ ਦੇ ਵਧਣ ਦੇ ਨਾਲ ਪਾਚਨ ਕਿਰਿਆ ਵੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ। ਵਧਦੀ ਉਮਰ ਦੇ ਨਾਲ-ਨਾਲ ਖਾਣ-ਪਾਣ ਦਾ ਪਰਹੇਜ਼ ਕਰਨਾ ਵੀ ਬਹੁਤ ਜ਼ਰੂਰੀ ਹੈ। ਦੁੱਧ, ਮੱਖਣ ਪਨੀਰ ਤੋਂ ਇਲਾਵਾ ਅਤੇ ਡੇਅਰੀ ਪ੍ਰੋਡਕਟ ਦੀ ਵਰਤੋ ਘੱਟ ਕਰ ਦਿਓ। ਇਸ ਨੂੰ ਪਚਾਉਣ ‘ਚ ਪਰੇਸ਼ਾਨੀ ਆਉਂਦੀ ਹੈ। ਜਿਸ ਨਾਲ ਪੇਟ ‘ਚ ਗੈਸ ਬਣ ਸਕਦੀ ਹੈ ਪਰ ਦਹੀ ਖਾਣਾ ਸਿਹਤ ਦੇ ਲਈ ਚੰਗਾ ਹੁੰਦਾ ਹੈ।45-50 ਦੀ ਉਮਰ ਦੇ ਲੋਕਾਂ ਨੂੰ ਡੇਅਰੀ ਫੂਡਸ ਨੂੰ ਘੱਟ ਕਰਕੇ ਦਹੀ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰਨਾ ਚਾਹੀਦਾ ਹੈ।