Home / ਬੁਸਿਨੇੱਸ / 25 ਸਾਲਾਂ ਤ੍ਰਿਸ਼ਨੀਤ ਅਰੋੜਾ ਫੋਰਬਸ ਸੂਚੀ ‘ਚ ਸ਼ਾਮਿਲ

25 ਸਾਲਾਂ ਤ੍ਰਿਸ਼ਨੀਤ ਅਰੋੜਾ ਫੋਰਬਸ ਸੂਚੀ ‘ਚ ਸ਼ਾਮਿਲ

ਸਾਈਬਰ ਸੁਰੱਖਿਆ ਮਾਹਰ ਤ੍ਰਿਸ਼ਨੀਤ ਅਰੋੜਾ ਸਿਰਫ 25 ਸਾਲ ਦੀ ਛੋਟੀ ਉਮਰ ‘ਚ ਹੀ ਫੋਰਬਸ 30, ਅੰਡਰ 30 ਏਸ਼ੀਆ 2018 ਸੂਚੀ ਵਿਚ ਆਪਣਾ ਨਾਂ ਦਰਜ ਕਰਵਾਉਣ ਵਿਚ ਸਫਲ ਹੋ ਗਿਆ ਹੈ। ਤ੍ਰਿਸ਼ਨੀਤ ਸਾਈਬਰ ਸੁਰੱਖਿਆ ਮਾਹਰ, ਲੇਖਕ ਅਤੇ ਟੀਏਸੀ ਸਕਿਉਰਿਟੀ ਦਾ ਸੰਸਥਾਪਕ ਅਤੇ ਸੀ.ਈ.ਓ. ਹੈ। ਮੁਹਾਲੀ ਸਥਿਤ ਟੀਏਸੀ ਸਕਿਉਰਿਟੀ ਭਾਰਤ ਵਿਚ ਵੱਡੇ ਕਾਰਪੋਰੇਟਾਂ ਦੀਆਂ ਆਪਣੀਆਂ ਸਾਈਬਰ ਸੁਰੱਖਿਆ ਕਮਜ਼ੋਰੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀਆਂ ਕਮਜ਼ੋਰੀਆਂ ਦੇ ਮੁਲਾਂਕਣ ਦੇ ਨਾਲ ਹੀ ਸੁਰੱਖਿਆ ਤੰਤਰ ਵਿਚ ਕਿਸੇ ਤਰ੍ਹਾਂ ਦੀ ਸੰਨ੍ਹ ਦੀ ਟੈਸਟਿੰਗ ਦਾ ਕੰਮ ਕਰਦੀ ਹੈ। ਤ੍ਰਿਸ਼ਨੀਤ ਨੇ ਕੰਪਿਊਟਰ ਦੀ ਪੜ੍ਹਾਈ ਕੀਤੇ ਬਗੈਰ ਹੀ ਐਥੀਕਲ ਹੈਕਿੰਗ ਵਿਚ ਖੁਦ ਨੂੰ ਕਾਮਯਾਬ ਬਣਾਇਆ ਅਤੇ ਹੁਣ 500 ਤੋਂ ਜ਼ਿਆਦਾ ਦੇਸ਼ਾਂ ਵਿਚ ਉਸਦੇ ਕਲਾਇੰਟਸ ਹਨ।

ਤ੍ਰਿਸ਼ਨੀਤ ਅਰੋੜਾ ਦਾ ਕਹਿਣਾ ਹੈ ਕਿ ਉਸ ਨੂੰ ਬਚਪਨ ਤੋਂ ਹੀ ਕੰਪਿਊਟਰ ਦਾ ਸ਼ੋਕ ਸੀ । ਉਹ ਸਾਰਾ ਦਿਨ ਵੀਡੀਓ ਗੇਮਾਂ ਖੇਡਦਾ ਰਹਿੰਦਾ ਸੀ, ਜਿਸ ਕਾਰਨ ਮਾਤਾ-ਪਿਤਾ ਪਰੇਸ਼ਾਨ ਹੋ ਜਾਂਦੇ ਸਨ। ਮਾਤਾ-ਪਿਤਾ ਵਾਰ-ਵਾਰ ਪਾਸਵਰਡ ਬਦਲ ਦਿੰਦੇ ਸਨ, ਪਰ ਉਹ ਫਿਰ ਪਾਸਵਰਡ ਕ੍ਰੈਕ ਕਰ ਦਿੰਦਾ ਸੀ। ਬੇਟੇ ਦੀ ਖੂਬੀ ਦੇਖ ਕੇ ਮਾਤਾ-ਪਿਤਾ ਹੈਰਾਨ ਹੋ ਗਏ ਸਨ। ਬੇਟੇ ਦੀ ਇਹ ਖੂਬੀ ਦੇਖ ਕੇ ਮਾਤਾ-ਪਿਤਾ ਨੇ ਸਕੂਲ ਛੱਡਣ ਦੀ ਇਜਾਜ਼ਤ ਦੇ ਦਿੱਤੀ। ਪਰ ਉਸਨੇ ਸਿੱਖਣਾ ਹਮੇਸ਼ਾ ਜਾਰੀ ਰੱਖਿਆ। ਸਕੂਲ ਵਿਚ ਫੇਲ ਹੋਣ ‘ਤੇ ਉਸਦੇ ਮਾਤਾ-ਪਿਤਾ ਨੇ ਗੁੱਸਾ ਨਹੀਂ ਕੀਤਾ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਦਬਾਅ ਬਣਾਇਆ। ਉਸਨੇ ਕੰਪਿਊਟਰ ਠੀਕ ਕਰਨ ਅਤੇ ਸਾਫਟਵੇਅਰ ਕਲੀਨਅਪ ਵਰਗੇ ਛੋਟੇ ਪ੍ਰੋਜੈਕਟ ਤੋਂ ਸ਼ੁਰੂਆਤ ਕੀਤੀ। ਇਸ ਦੇ ਨਤੀਜੇ ਵਿਚ ਤ੍ਰਿਸ਼ਨੀਤ ਨੇ ਆਪਣੇ ਅਤੇ ਮਾਤਾ ਪਿਤਾ ਦਾ ਸਪਨਾ ਪੂਰਾ ਕੀਤਾ।
ਗੌਰਤਲਬ ਹੈ ਕਿ ਪਿਛਲੇ ਸਾਲ ਵੀ ਤ੍ਰਿਸ਼ਨੀਤ ਨੂੰ ਜੀ.ਕੇ.ਮੈਗਜ਼ੀਨ ਵਲੋਂ 50 ਸਭ ਤੋਂ ਪ੍ਰਭਾਵਸ਼ਾਲੀ ਨੌਜਵਾਨ ਭਾਰਤੀਆਂ ‘ਚ ਸੂਚੀਬੱਧ ਕੀਤਾ ਗਿਆ ਸੀ, ਜਦੋਂ ਕਿ 25 ਅਗਸਤ 2017 ਨੂੰ ਨਿਊ ਮੈਕਸੀਕੋ ਦੇ ਸੇਂਟਾ ਫੇ ਦੇ ਮੇਅਰ ਵਲੋਂ ‘ਤ੍ਰਿਸ਼ਨੀਤ ਅਰੋੜ ਦਿਵਸ’ ਐਲਾਨਿਆ ਗਿਆ ਸੀ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਹੁਣ YouTube ਦੀ ਤਰ੍ਹਾਂ Facebook ਤੋਂ ਵੀ ਕਮਾ ਸਕਦੇ ਹੋ ਪੈਸੇ, ਪੜ੍ਹੋ ਪੂਰੀ ਖਬਰ

ਸੋਸ਼ਲ ਨੈੱਟਵਰਕਿੰਗ ਸਾਈਟ Facebook ਨੇ ਆਪਣੇ ਯੂਜ਼ਰਸ ਲਈ ‘ਫੇਸਬੁੱਕ ਵਾਚ’ ਨਾਂ ਦੇ ਇਕ ਨਵੇਂ ਫੀਚਰ …

WP Facebook Auto Publish Powered By : XYZScripts.com