Home / ਪੰਜਾਬ / ਦਿੱਲੀ ਵਾਲੀਆਂ ਟ੍ਰੇਨਾਂ ਰੱਦ,ਕਿਸਾਨਾਂ ਨੇ ਕੀਤਾ ਰੇਲਾਂ ਦਾ ਚੱਕਾ ਜਾਮ

ਦਿੱਲੀ ਵਾਲੀਆਂ ਟ੍ਰੇਨਾਂ ਰੱਦ,ਕਿਸਾਨਾਂ ਨੇ ਕੀਤਾ ਰੇਲਾਂ ਦਾ ਚੱਕਾ ਜਾਮ

ਕਿਸਾਨਾਂ ਨੇ ਕਰਜ਼ਾ ਮੁਆਫੀ ਤੇ ਫਸਲਾਂ ਦੇ ਪੂਰੇ ਮੁੱਲ ਦੀ ਮੰਗ ਕਰਦਿਆਂ ਰੇਲ ਰੋਕੂ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਬਾਅਦ ਦੁਪਹਿਰ ਤਿੰਨ ਵਜੇ ਤੋਂ ਕੋਈ ਵੀ ਟ੍ਰੇਨ ਜਲੰਧਰ ਤੋਂ ਅੰਮ੍ਰਿਤਸਰ ਨਹੀਂ ਪਹੁੰਚੀ ਹੈ। ਧਰਨੇ ਕਾਰਨ 17 ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ।

ਕਿਸਾਨਾਂ ਨੇ ਸੰਪੂਰਨ ਕਰਜ਼ ਮੁਆਫ਼ੀ ਨਾ ਕਰਨ ਦੀ ਵਾਅਦਾਖ਼ਿਲਾਫੀ ਕਰਨ ਲਈ ਕੈਪਟਨ ਸਰਕਾਰ ਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨ ਲਈ ਮੋਦੀ ਸਰਕਾਰ ਖ਼ਿਲਾਫ ਜੰਮ ਕੇ ਭੜਾਸ ਕੱਢੀ। ਕਿਸਾਨ ਅੰਮ੍ਰਿਤਸਰ ਤੋਂ ਪਹਿਲਾਂ ਜੰਡਿਆਲਾ ਨੇੜੇ ਪਟੜੀ ‘ਤੇ ਬੈਠੇ ਹਨ ਤੇ ਆਪਣੀਆਂ ਮੰਗਾਂ ਮੰਨਣ ਮਗਰੋਂ ਹੀ ਧਰਨਾ ਚੁੱਕਣ ਦਾ ਐਲਾਨ ਕੀਤਾ।

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com