Punjab

ਵ੍ਹੱਟਸਐਪ ਵਾਲਾ ਫੀਚਰ ਹੁਣ ਫੇਸਬੁੱਕ ਮੈਸੇਂਜਰ ਤੇ ਵੀ

Facebook Messanger ਵਿੱਚ ਵੀ ਹੁਣ WhatsApp ਵਾਂਗ ਦੂਜੇ ਵਿਅਕਤੀ ਨੂੰ ਭੇਜੇ ਗਏ ਸੁਨੇਹੇ ਨੂੰ ਹਟਾਉਣ ਦੀ ਸੁਵਿਧਾ ਦੇ ਦਿੱਤੀ ਗਈ ਹੈ। ਪਰ ਇਸ ਸੁਵਿਧਾ ਦਾ ਲਾਭ ਭੇਜਣ ਤੋਂ ਸਿਰਫ 10 ਮਿੰਟ ਤਕ ਹੀ ਚੁੱਕਿਆ ਜਾ ਸਕਦਾ ਹੈ।

ਆਪਣਾ ਸੁਨੇਹਾ ਭੇਜਣ ਦੇ 10 ਮਿੰਟ ਦੇ ਅੰਦਰ ਜੇਕਰ ਤੁਹਾਨੂੰ ਜਾਪੇ ਕਿ ਇਹ ਗ਼ਲਤ ਭੇਜਿਆ ਗਿਆ ਹੈ ਤਾਂ ਤੁਸੀਂ ਇਸ ਨੂੰ ਹਟਾ ਸਕਦੇ ਹੋ। ਸੁਵਿਧਾ ਦਾ ਲਾਭ ਬਿਲਕੁਲ ਵ੍ਹੱਟਸਐਪ ਵਾਂਗ ਚੁੱਕਿਆ ਜਾ ਸਕਦਾ ਹੈ। ਮੋਬਾਈਲ ਐਪ ਜਾਂ ਕੰਪਿਊਟਰ ਦੋਵਾਂ ਥਾਵਾਂ ‘ਤੇ ਮੈਸੇਜ ਡਿਲੀਟ ਕਰਨ ਦੀ ਸੁਵਿਧਾ ਮਿਲਦੀ ਹੈ।

ਆਪਣੇ ਸੁਨੇਹੇ ‘ਤੇ ਲੰਮਾ ਦਬਾਅ ਦੇਣ ‘ਤੇ ਵਿਕਲਪ ਸਾਹਮਣੇ ਆਉਂਦਾ ਹੈ ਰੀਮੂਵ, ਜਿਸ ‘ਤੇ ਕਲਿੱਕ ਕਰਨ ਮਗਰੋਂ ਦੋ ਵਿਕਲਪ ਦਿੱਸਦੇ ਹਨ ਤੁਹਾਡੇ ਲਈ ਹਟਾਇਆ ਜਾਵੇ (“Remove for you”) ਜਾਂ ਸਭ ਲਈ ਹਟਾ ਦਿੱਤਾ ਜਾਵੇ (“Remove for everyone”) ਦਿਖਾਈ ਦੇਣਗੇ। ਆਪਣੇ ਮੁਤਾਬਕ ਚੋਣ ਕਰਕੇ ਤੁਸੀਂ ਆਪਣੇ ਵੱਲੋਂ ਭੇਜਿਆ ਸੁਨੇਹਾ ਹਟਾ ਸਕਦੇ ਹੋ।