Punjab

ਸਾਵਧਾਨ! WhatsApp ’ਤੇ ਖਤਰਨਾਕ ਵਾਇਰਸ ਦਾ ਹਮਲਾ

WhatsApp ਯੂਜ਼ਰ ‘ਤੇ ਖ਼ਤਰਾ ਮੰਡਰਾ ਰਿਹਾ ਹੈ। ਵਟਸਐਪ ਯੂਜ਼ਰ ‘ਤੇ ਇਕ ਖਤਰਨਾਕ ਮਾਲਵੇਅਰ ਦਾ ਖ਼ਤਰਾ ਮੰਡਰਾ ਰਿਹਾ ਹੈ। ਇਹ ਮਾਲਵੇਅਰ ਵਟਸਐਪ ਯੂਜ਼ਰ ਦਾ ਡਾਟਾ ਚੋਰੀ ਕਰ ਸਕਦਾ ਹੈ ਤੇ ਉਨ੍ਹਾਂ ਦੇ ਫੋਨ ਨੂੰ ਹੈਕ ਕਰ ਸਕਦਾ ਹੈ। ਇਸ ਮਾਲਵੇਅਰ (ਵਾਇਰਸ) ਨੇ ਨਹੀਂ ਬਚਾ ਗਿਆ ਤਾਂ ਵਟਸਐਪ ਯੂਜ਼ਰਸ ਦੀ ਪ੍ਰਾਈਵੇਸੀ, ਡਾਟਾ ਤੇ ਫੋਨ ‘ਚੋ ਮਹੱਤਵਪੂਰਨ ਡਾਕਿਊਮੈਂਟਸ ਸਬ ਕੁਝ ਚੋਰੀ ਹੋ ਸਕਦਾ ਹੈ।

ਕੀ ਹੈ ਇਹ ਮਾਲਵੇਅਰ?
ਇਹ ਇਕ ਨਵਾਂ ਜਾਸੂਸੀ ਵਾਇਰਸ ਹੈ। ਇਹ ਵਾਇਰਸ ਵਟਸਐਪ ਯੂਜ਼ਰਸ ‘ਚ ਚੈਟ ਦੇ ਰਾਹੀਂ ਵੀ ਸੇਂਧਮਾਰੀ ਕਰ ਸਕਦਾ ਹੈ। ਤੁਹਾਡੇ ਵਟਸਐਪ ‘ਤੇ ਨਿਗਰਾਨੀ ਰੱਖ ਕੇ ਤੁਹਾਡੀ ਨਿੱਜਤਾ ਨੂੰ ਸਾਹਮਣੇ ਲਿਆ ਸਕਦਾ ਹੈ। ਇਸ ਸਪਾਇਵੇਅਰ ਨੂੰ ਖੋਜਕਾਰਾਂ ਨੇ ਖੋਜਿਆ ਹੈ। ਇਸ ਨੂੰ ਓਪਨ ਡਿਵੈੱਲਪਮੇਂਟ ਪ੍ਰੋਜੈਕਟ ਦੇ ਦੌਰਾਨ ਖੋਜਿਆ ਗਿਆ ਹੈ। ਖੋਜਕਾਰ ਲੁਕਾਸ ਸਟੀਫੈਂਕੋ ਦਾ ਕਹਿਣਾ ਹੈ ਕਿ ਇਹ ਵਾਇਰਸ ਵਟਸਐਪ ਮੈਸੇਜਸ (ਚੈਟ) ਰਾਹੀਂ ਕਿਸੇ ਵੀ ਯੂਜ਼ਰਸ ਦੇ ਫੋਨ ‘ਚ ਸੇਂਧਮਾਰੀ ਕਰ ਸਕਦਾ ਹੈ।

ਲਿੰਕਸ
ਜੀ ਡਾਟਾ ਸਕਿਓਰਿਟੀਲੈਬਸ ਨੇ ਇਸ ਵਾਇਰਸ ਦਾ ਖੁਲਾਸਾ ਕੀਤਾ ਹੈ ਤੇ ਇਸ ਦਾ ਕੋਡਨੇਮ ‘OwnMe’ ਦੱਸਿਆ ਹੈ। ਇਹ ਮਾਲਵੇਅਰ ਐਂਡ੍ਰਾਇਡ ਯੂਜ਼ਰਸ ਲਈ ਜ਼ਿਆਦਾ ਖਤਰਨਾਕ ਹੈ ਤੇ ਉਨ੍ਹਾਂ ਦੀ ਨਿੱਜੀ ਜਾਣਕਾਰੀ ਨੂੰ ਚੋਰੀ ਸਕਦਾ ਹੈ। ਇਹ ਮਾਲਵੇਅਰ ਤੁਸੀਂ ਕੀ ਸਰਚ ਕੀਤਾ ਹੈ, ਕਿਹੜਾ ਯੂ. ਆਰ. ਐੱਲ ਖੋਲਿਆ ਤੇ ਕਿੱਥੇ-ਕਿੱਥੇ ਵਿਜਿਟ ਕੀਤਾ ਹੈ ਇਨ੍ਹਾਂ ਸਭ ਦੀਆਂ ਜਾਣਕਾਰੀਆਂ ਹਾਸਲ ਕਰ ਸਕਦਾ ਹੈ।

ਇਸ ਤੋਂ ਇਲਾਵਾ ਤੁਹਾਡੇ ਫੋਨ ਦੇ ਕਾਂਟੈਕਟ ਨੰਬਰਸ ਨੂੰ ਵੀ ਚੋਰੀ ਸਕਦਾ ਹੈ। ਅਜਿਹੇ ‘ਚ ਵਟਸਐਪ ‘ਤੇ ਆਉਣ ਵਾਲੇ ਕਿਸੇ ਵੀ ਅਨਨੋਨ ਲਿੰਕ ਨੂੰ ਨਾ ਖੋਲੋ। ਇਹ ‘OwnMe’ ਵਾਇਰਸ ਹੋ ਸਕਦਾ ਹੈ।