Punjab

ਭਾਰਤ ਦਾ ਇਹ ਸ਼ਹਿਰ ਹੈ ਫਰਾਂਸ ਦੀ ਹੂਬਹੂ ਕਾਪੀ..

ਫਰਾਂਸ ਘੁੰਮਣ ਦੇ ਚਾਹਵਾਨ ਜੋ ਖਰਚੇ ਦਾ ਸੋਚ ਕੇ ਉੱਥੇ ਨਹੀਂ ਜਾ ਪਾਉਂਦੇ, ਉਨ੍ਹਾਂ ਲਈ ਇੱਕ ਚੰਗੀ ਖ਼ਬਰ ਹੈ। ਜੇਕਰ ਤੁਸੀਂ ਵੀ ਆਪਣੇ ਪਾਰਟਰ ਜਾਂ ਫੈਮਿਲੀ ਨਾਲ ਫਰਾਂਸ ਦੀਆਂ ਹਸੀਨ ਵਾਦੀਆਂ ਦਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਭਾਰਤ ਦੇ ਇਕ ਸ਼ਹਿਰ ‘ਚ ਆਪਣੇ ਸੁਪਨੇ ਨੂੰ ਪੂਰਾ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਸ਼ਹਿਰ ਬਾਰੇ ਦੱਸਣ ਜਾ ਰਹੇ ਹਾਂ, ਜੋ ਕਿ ਭਾਰਤ ਦਾ ਫਰਾਂਸ ਮੰਨਿਆ ਜਾਂਦਾ ਹੈ। ਗਰਮੀਆਂ ‘ਚ ਠੰਡਕ ਅਤੇ ਖੂਬਸੂਰਤ ਵਾਦੀਆਂ ਦਾ ਮਜ਼ਾ ਲੈਣ ਲਈ ਤੁਸੀਂ ਇੱਥੇ ਜਾ ਸਕਦੇ ਹੋ।

ਫਰਾਂਸ ਦੀ ਤਰ੍ਹਾਂ ਹੀ ਸਾਡੇ ਦੇਸ਼ ‘ਚ ਵੀ ਇਕ ਜਗ੍ਹਾ ਮੌਜੂਦ ਹੈ, ਜਿਸ ਦਾ ਨਾਮ ਪੂਡੂਚੇਰੀ ਹੈ। ਇਸ ਥਾਂ ਦੀ ਖਾਸੀਅਤ ਇਹ ਹੈ ਕਿ ਫਰਾਂਸ ਤੋਂ ਇੱਥੇ ਆਉਣ ਵਾਲੇ ਲੋਕਾਂ ਨੂੰ ਲੱਗਦਾ ਹੈ ਕਿ ਉਹ ਭਾਰਤ ‘ਚ ਹੈ ਕਿਉਂਕਿ ਇਹ ਜਗ੍ਹਾ ਹੂਬਹੂ ਫਰਾਂਸ ਦੀ ਕਾਪੀ ਹੈ। ਇਸ ਸ਼ਹਿਰ ਦਾ ਇਤਿਹਾਸ ਵੀ 1673 ਈ. ‘ਚ ਫਰੈਂਚ ਲੋਕਾਂ ਦੇ ਆਉਣ ਨਾਲ ਸ਼ੁਰੂ ਹੋਇਆ ਸੀ। ਸ਼ਾਇਦ ਇਸ ਲਈ ਇਸ ਸ਼ਹਿਰ ‘ਚ ਫਰਾਂਸ ਦੀ ਝਲਕ ਦਿਖਾਈ ਦਿੰਦੀ ਹੈ।

ਸਮੁੰਦਰ ਦੇ ਕਿਨਾਰੇ ਵਸੇ ਇਸ ਪ੍ਰਦੇਸ਼ ‘ਚ ਘੁੰਮਣ ਲਾਇਕ ਕਈ ਖੂਬਸੂਰਤ ਥਾਵਾਂ ਮੌਜੂਦ ਹੈ। ਇੱਥੇ ਜਾਣ ਲਈ ਤੁਹਾਨੂੰ ਵੀਜਾ ਅਤੇ ਪਾਸਪੋਰਟ ਦੀ ਵੀ ਜ਼ਰੂਰਤ ਨਹੀਂ ਪੈਂਦੀ। ਤੁਸੀਂ ਇਸ ਦੇ ਬਿਨ੍ਹਾਂ ਹੀ ਇੱਥੇ ਇਨਜੋਏ ਕਰ ਸਕਦੇ ਹੋ। ਪੂਡੂਚੇਰੀ ਨੂੰ ਇਕ ਬਿਹਤਰੀਨ ਟਾਊਨ ਪਲਾਨਿੰਗ ਦੇ ਹਿਸਾਬ ਤੋਂ ਹੀ ਬਸਾਇਆ ਗਿਆ ਹੈ। ਇੱਥੇ ਫਰਾਂਸਸਿਕੋ ਲਈ ਅਲੱਗ ਤੋਂ ਹੀ ਟਾਈਨਸ਼ਿਪ ਬਣਾਈ ਗਈ ਹੈ, ਵਾਈਟ ਟਾਊਨ ਕਿਹਾ ਜਾਂਦਾ ਹੈ। ਇੱਥੋਂ ਦੇ ਸਿਰਫ ਸੜਕ ਹੀ ਨਹੀਂ ਬਲਕਿ ਇੱਥੋ ਦੇ ਬੀਚ ‘ਤੇ ਵੀ ਮਹਾਤਮਾ ਗਾਂਧੀ ਦੀ ਤਸਵੀਰ ਲੱਗੀ ਹੋਈ ਹੈ, ਜਿਸ ਦੇ ਕਾਰਨ ਉਸ ਬੀਚ ਨੂੰ ਮਹਾਤਮਾ ਗਾਂਧੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।