Punjab

ਰਾਹੁਲ ਗਾਂਧੀ ਦੀ ਭੁੱਖ-ਹੜਤਾਲ ਦੀ ਜਗ੍ਹਾ ਤੋਂ ਵਾਪਸ ਭੇਜੇ ਗਏ ਸੱਜਨ-ਟਾਈਟਲਰ

ਕਾਂਗਰਸ ਪਾਰਟੀ ਸੋਮਵਾਰ ਨੂੰ ਕੇਂਦਰ ਸਰਕਾਰ ਦੇ ਖਿਲਾਫ ਦੇਸ਼ ਭਰ ‘ਚ ਵਰਤ ਅਤੇ ਧਰਨਾ ਕਰ ਰਹੀ ਹੈ। ਰਾਜਧਾਨੀ ਦਿੱਲੀ ‘ਚ ਰਾਜਘਾਟ ‘ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੁਝ ਦੇਰ ‘ਚ ਭੁੱਖ-ਹੜਤਾਲ ਵਾਲੀ ਜਗ੍ਹਾ ‘ਤੇ ਪੁੱਜਣਗੇ ਪਰ ਉਨ੍ਹਾਂ ਦੇ ਪੁੱਜਣ ਤੋਂ ਪਹਿਲਾਂ ਹੀ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਅਤੇ ਸੱਜਨ ਕੁਮਾਰ ਨੂੰ ਉੱਥੋਂ ਵਾਪਸ ਭੇਜ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਕਾਫੀ ਵਿਵਾਦ ਹੋ ਰਿਹਾ ਹੈ। ਦੱਸ ਦਈਏ ਕਿ ਵਰਤ ਅੱਜ ਤੋਂ ਸ਼ੁਰੂ ਸ਼ੁਰੂ ਹੋ ਗਿਆ ਹੈ।

ਇਸ ਸਮੇਂ ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਜੇ ਮਾਕਨ ਸਮੇਤ ਕਈ ਨੇਤਾ ਉੱਥੇ ਮੌਜੂਦ ਹਨ। ਕੁਝ ਹੀ ਦੇਰ ‘ਚ ਰਾਹੁਲ ਗਾਂਧੀ ਵੀ ਉੱਥੇ ਪੁੱਜ ਸਕਦੇ ਹਨ। ਕਾਂਗਰਸ ਵਰਕਰ ਭਾਜਪਾ ਸਰਕਾਰ ਦੇ ਖਿਲਾਫ ਅਤੇ ਦੇਸ਼ ਦੀ ਫਿਰਕੂ ਸਦਭਾਵਨਾ ਅਤੇ ਸ਼ਾਂਤੀ ਨੂੰ ਉਤਸ਼ਾਹ ਦੇਣ ਲਈ ਸਾਰੇ ਰਾਜ ਅਤੇ ਜ਼ਿਲਾ ਹੈੱਡ ਕੁਆਰਟਰਾਂ ‘ਚ ਇਕ ਦਿਨਾਂ ਭੁੱਖ ਹੜਤਾਲ ਕਰ ਰਹੇ ਹਨ। ਗੌਰਤਲਬ ਹੈ ਕਿ ਜਗਦੀਸ਼ ਟਾਈਟਲਰ ਅਤੇ ਸੱਜਨ ਕੁਮਾਰ 1984 ‘ਚ ਹੋਏ ਸਿੱਖ ਦੰਗਿਆਂ ਦੇ ਦੋਸ਼ੀ ਹਨ, ਜਿਸ ਵਜ੍ਹਾ ਨਾਲ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ।