Punjab

ਕਿਸਾਨਾਂ ਨੇ ਚੀਨੀ ਮਿੱਲ ਅੱਗੇ ਲਾਇਆ ਧਰਨਾ,ਬਕਾਇਆ ਨਾ ਮਿਲਣ ‘ਤੇ

ਅੱਜ ਦੇ ਸਮੇ ਵਿੱਚ ਕਿਸਾਨਾਂ ਨਾਲ ਸਰਕਾਰ ਦੇ ਵੱਲੋਂ ਬਹੁਤ ਜ਼ਿਆਦਾ ਧੱਕਾ ਦੇਖਣ ਨੂੰ ਮਿਲਦਾ ਹੈ। ਅਜਿਹਾ ਹੀ ਇੱਕ ਮਾਮਲਾ ਸੰਗਰੂਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਜ਼ਿਲ੍ਹੇ ਵਿੱਚ ਪੈਂਦੀ ਧੂਰੀ ਚੀਨੀ ਮਿੱਲ ਤੋਂ ਆਪਣਾ ਬਕਾਇਆ ਨਾ ਮਿਲਣ ‘ਤੇ ਕਿਸਾਨਾਂ ਵੱਲੋਂ ਮਰਨ ਵਰਤ ‘ਤੇ ਬੈਠਿਆ ਗਿਆ ਸੀ. ਇਸ ਮਾਮਲੇ ਵਿੱਚ ਮਰਨ ਵਰਤ ‘ਤੇ ਬੈਠੇ ਬਿਰਧ ਕਿਸਾਨ ਨੂੰ ਪੁਲਿਸ ਦੇ ਵੱਲੋਂ ਜ਼ਬਰਦਸਤੀ ਉਠਾ ਦਿੱਤਾ ਗਿਆ ਹੈ। ਇਸ ਦੌਰਾਨ ਕਿਸਾਨਾਂ ਤੇ ਪੁਲਿਸ ਵਿੱਚ ਜੰਮ ਕੇ ਧੱਕਾ ਮੁੱਕੀ ਵੀ ਹੋਈ, ਪਰ ਪੁਲਿਸ ਪ੍ਰਦਰਸ਼ਨਕਾਰੀ ਕਿਸਾਨ ਨੂੰ ਆਪਣੇ ਨਾਲ ਲੈ ਗਈ।ਪੁਲਿਸ ਦੇ ਇਸ ਕਦਮ ਤੋਂ ਬਾਅਦ ਕਿਸਾਨ ਜਥੇਬੰਦੀ ਦੇ ਵੱਲੋਂ ਆਪਣੇ ਇੱਕ ਹੋਰ ਸਾਥੀ ਨੂੰ ਮਰਨ ਵਰਤ ‘ਤੇ ਬਿਠਾ ਦਿੱਤਾ ਗਿਆ ਹੈ।

ਇਸ ਮਾਮਲੇ ਵਿੱਚ 71 ਸਾਲ ਦੇ ਮਹਿੰਦਰ ਸਿੰਘ ਵੜੈਚ ਜੋ ਕਿ ਆਪਣੀ ਫ਼ਸਲ ਦੀ ਅਦਾਇਗੀ ਨਾ ਹੋਣ ਤੋਂ ਪ੍ਰੇਸ਼ਾਨ ਸੀ ਨੇ ਚੀਨੀ ਮਿਲ ਦੇ ਗੇਟ ਦੇ ਅੱਗੇ ਪਿਛਲੇ ਤਿੰਨ ਦਿਨਾਂ ਤੋਂ ਆਪਣਾ ਮਰਨ ਵਰਤ ਸ਼ੁਰੂ ਕੀਤਾ ਹੋਇਆ ਸੀ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਮਹਿੰਦਰ ਸਿੰਘ ਦੇ ਸੱਤ ਲੱਖ ਰੁਪਏ ਚੀਨੀ ਮਿੱਲ ਵੱਲ ਬਕਾਇਆ ਹਨ। ਜਦੋਂ ਕਿਸਾਨ ਦੇ ਵੱਲੋਂ ਆਪਣੇ ਪੁੱਤਰ ਦੇ ਵਿਆਹ ਲਈ ਮਿੱਲ ਤੋਂ ਪੈਸਿਆਂ ਦੀ ਮੰਗ ਕੀਤੀ ਗਈ ਤਾਂ ਉਨ੍ਹਾਂ ਨੇ ਇਹ ਸਾਰੇ ਪੈਸੇ ਦੇਣ ਦਾ ਭਰੋਸਾ ਤਾਂ ਦੇ ਦਿੱਤਾ ਪਰ ਅਦਾਇਗੀ ਨਾ ਕੀਤੀ। ਜਿਸਦੇ ਬਾਅਦ ਕਿਸਾਨ ਨੇ ਵੱਲੋਂ ਖ਼ੁਦਕੁਸ਼ੀ ਕਰਨ ਦੀ ਥਾਂ ਸੰਘਰਸ਼ ਕਰਨ ਦਾ ਫੈਸਲਾ ਲਿਆ ਗਿਆ।

ਤੁਹਾਨੂੰ ਇਥੇ ਦੱਸ ਦੇਈਏ ਕਿ ਸੰਗਰੂਰ ਵਿੱਚ ਕਿਸਾਨਾਂ ਵੱਲੋਂ ਦੋ ਥਾਵਾਂ ‘ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਚੀਨੀ ਮਿੱਲ ਤੋਂ ਇਲਾਵਾ ਧੂਰੀ ਐਸਡੀਐਮ ਦਫ਼ਤਰ ਕੋਲ ਲੁਧਿਆਣਾ-ਹਿਸਾਰ-ਦਿੱਲੀ ਕੌਮੀ ਮਾਰਗ ਤੇ ਵੀ ਪਿਛਲੇ 14 ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ। ਕਿਸਾਨਾਂ ਰਾਹੀਂ ਜਾਮ ਕੀਤੀ ਸੜਕ ਦੇ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਸਹਮਨ ਕਰਨਾ ਪੈ ਰਿਹਾ ਹੈ।