Punjab

1984 ਸਿੱਖ ਕਤਲੇਆਮ ਬਾਰੇ ਦਿੱਤੇ ਵਿਵਾਦਿਤ ਬਿਆਨ ‘ਤੇ ਪਿਤ੍ਰੋਦਾ ਨੇ ਮੰਗੀ ਮਾਫ਼ੀ

ਕਾਂਗਰਸ ਦੇ ਸੀਨੀਅਰ ਲੀਡਰ ਸੈਮ ਪਿਤ੍ਰੋਦਾ ਨੇ 1984 ਸਿੱਖ ਕਤਲੇਆਮ ਬਾਰੇ ਵਿਵਾਦਿਤ ਬਿਆਨ ‘ਤੇ ਮੁਆਫ਼ੀ ਮੰਗ ਲਈ ਹੈ ਅਤੇ ਕਿਹਾ ਹੈ ਕਿ ਉਹਨਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਉਨ੍ਹਾਂ ਆਪਣੇ ਬਿਆਨ ਵਿੱਚ ਹੋਈ ਗ਼ਲਤੀ ਨੂੰ ਭਾਸ਼ਾਈ ਤਰੁੱਟੀ ਕਰਾਰ ਦਿੱਤਾ।

ਸੈਮ ਪਿਤ੍ਰੋਦਾ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਬਿਆਨ ਨੂੰ ਗ਼ਲਤ ਸਮਝਿਆ ਗਿਆ। ਪਿਤ੍ਰੋਦਾ ਨੇ ਕਿਹਾ ਕਿ ਉਨ੍ਹਾਂ ਕਹਿਣਾ ਸੀ ਕਿ ਜੋ ਵੀ ਹੋਇਆ ਉਹ ਬੁਰਾ ਹੋਇਆ, ਪਰ ਉਹ ਬੁਰੇ ਨੂੰ ਮੌਕੇ ‘ਤੇ ਅਨੁਵਾਦ ਕਰਕੇ ਨਹੀਂ ਬੋਲ ਪਾਏ। ਪਿਤ੍ਰੋਦਾ ਦੇ ਬਿਆਨ ਕਰਕੇ ਧਰਨੇ ਪ੍ਰਦਰਸ਼ਨ ਤੋਂ ਲੈ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤਕ ਨੇ ਵੀ ਸਵਾਲ ਚੁੱਕੇ ਸਨ।

ਸੈਮ ਦੇ ਮੁਆਫ਼ੀਨਾਮੇ ਤੋਂ ਪਹਿਲਾਂ ਹੀ ਕਾਂਗਰਸ ਨੇ ਬਿਆਨ ਜਾਰੀ ਕਰਕੇ ਪਾਰਟੀ ਨੂੰ ਇਸ ਬਿਆਨ ਤੋਂ ਵੱਖ ਕਰ ਲਿਆ ਸੀ। ਨਾਲ ਹੀ ਕਾਂਗਰਸ ਨੇ ਕਿਹਾ ਸੀ ਕਿ 1984 ਦੇ ਸਿੱਖ ਤੇ 2002 ਦੇ ਗੁਜਰਾਤ ਦੰਗਿਆਂ ਦੇ ਪੀੜਤਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ।